ਮਸ਼ਹੂਰ ਅਦਾਕਾਰਾ ਨੂੰ ਕੋਰਟ ਵੱਲੋਂ ਵੱਡਾ ਝਟਕਾ, ਹੋਈ ਜੇਲ

Thursday, Aug 29, 2024 - 03:04 PM (IST)

ਮਸ਼ਹੂਰ ਅਦਾਕਾਰਾ ਨੂੰ ਕੋਰਟ ਵੱਲੋਂ ਵੱਡਾ ਝਟਕਾ, ਹੋਈ ਜੇਲ

ਨਵੀਂ ਦਿੱਲੀ- ਫਿਲਮ ਇੰਡਸਟਰੀ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਕੰਨੜ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪਦਮਜਾ ਰਾਓ ਨੂੰ ਹਾਲ ਹੀ 'ਚ ਚੈੱਕ ਬਾਊਂਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਇਸ ਮਾਮਲੇ 'ਚ ਅਦਾਕਾਰਾ ਨੂੰ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਹੈ।ਮੰਗਲਵਾਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਪੂਰੀ ਕੀਤੀ ਅਤੇ ਅਦਾਕਾਰਾ ਨੂੰ ਤਿੰਨ ਮਹੀਨੇ ਦੀ ਕੈਦ ਅਤੇ 40.20 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰਾ ਨੇ ਨਮਾਜ਼- ਕੁਰਾਨ 'ਤੇ ਦਿੱਤਾ ਅਜਿਹਾ ਬਿਆਨ, ਹੋ ਗਈ ਟਰੋਲ

ਜਾਣੋ ਕੀ ਹੈ ਮਾਮਲਾ

ਪਟੀਸ਼ਨ 'ਚ ਦੋਸ਼ ਲਾਇਆ ਗਿਆ ਹੈ ਕਿ ਪਦਮਜਾ ਰਾਓ ਨੇ ਮੰਗਲੁਰੂ ਨਿਵਾਸੀ ਅਤੇ ਵੀਰੂ ਟਾਕੀਜ਼ ਦੇ ਮਾਲਕ ਵੀਰੇਂਦਰ ਸ਼ੈਟੀ ਤੋਂ 40 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਸ਼ੈਟੀ ਨੂੰ ਗਾਰੰਟੀ ਵਜੋਂ ਆਈ.ਸੀ.ਆਈ.ਸੀ.ਆਈ. ਬੈਂਕ ਦਾ ਚੈੱਕ ਦਿੱਤਾ ਸੀ। ਰਿਪੋਰਟਾਂ ਦੇ ਅਨੁਸਾਰ, ਜਦੋਂ ਰਾਓ ਰਕਮ ਦੀ ਅਦਾਇਗੀ ਕਰਨ 'ਚ ਅਸਫਲ ਰਿਹਾ, ਸ਼ੈਟੀ ਨੇ 17 ਜੂਨ, 2020 ਨੂੰ ਭੁਗਤਾਨ ਲਈ ਬੈਂਕ 'ਚ ਚੈੱਕ ਜਮ੍ਹਾ ਕਰ ਦਿੱਤਾ। ਫਿਰ ਪਤਾ ਲੱਗਾ ਕਿ ਅਦਾਕਾਰਾ ਦੇ ਖਾਤੇ 'ਚ ਲੋੜੀਂਦੇ ਪੈਸੇ ਨਹੀਂ ਸਨ, ਜਿਸ ਕਾਰਨ ਚੈੱਕ ਬਾਊਂਸ ਹੋ ਗਿਆ।ਜਿਸ ਤੋਂ ਬਾਅਦ 30 ਜੂਨ 2020 ਨੂੰ, ਸ਼ੈਟੀ ਨੇ ਰਾਓ ਨੂੰ 15 ਦਿਨਾਂ ਦੇ ਅੰਦਰ ਕਰਜ਼ੇ ਚੁਕਾਉਣ ਲਈ ਨੋਟਿਸ ਭੇਜਿਆ ਪਰ ਕੋਈ ਜਵਾਬ ਨਹੀਂ ਮਿਲਿਆ। ਜਿਸ ਤੋਂ ਬਾਅਦ ਸ਼ੈਟੀ ਨੇ ਅਦਾਲਤ ਦਾ ਰੁਖ ਕੀਤਾ। ਸੁਣਵਾਈ ਦੌਰਾਨ ਪਦਮਜਾ ਨੇ ਦਲੀਲ ਦਿੱਤੀ ਕਿ ਉਸ ਨੇ ਨਾ ਤਾਂ ਕੋਈ ਕਰਜ਼ਾ ਲਿਆ ਹੈ ਅਤੇ ਨਾ ਹੀ ਸ਼ੈਟੀ ਨੂੰ ਕੋਈ ਚੈੱਕ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ -ਕਮਰੇ 'ਚ ਬੁਲਾਇਆ, ਇਸ ਅਦਾਕਾਰ ਨਾਲ ਹੋਈ ਜ਼ਬਰਦਸਤੀ ਦੀ ਕੋਸ਼ਿਸ਼

ਰਿਪੋਰਟ ਮੁਤਾਬਕ ਅਦਾਕਾਰਾ ਦੇ ਵਕੀਲ ਨੇ ਅਦਾਲਤ 'ਚ ਦਾਅਵਾ ਕੀਤਾ ਕਿ ਕਿਸੇ ਨੇ ਉਸ ਦੇ ਘਰੋਂ ਉਸ ਦਾ ਚੈੱਕ ਚੋਰੀ ਕਰ ਲਿਆ ਹੈ। ਹਾਲਾਂਕਿ, ਉਹ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਅਦਾਲਤ 'ਚ ਕੋਈ ਸਬੂਤ ਪੇਸ਼ ਨਹੀਂ ਕਰ ਸਕੀ। ਪੂਰੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਅਦਾਕਾਰਾ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ ਉਸ ਨੂੰ 40.20 ਲੱਖ ਰੁਪਏ ਜੁਰਮਾਨਾ ਭਰਨ ਦਾ ਹੁਕਮ ਵੀ ਸੁਣਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News