EXCLUSIVE: ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਦਾ ਹੋਇਆ ਬ੍ਰੇਕਅਪ, ਜਾਣੋ ਕੀ ਹੈ ਸੱਚਾਈ

Thursday, Jun 09, 2022 - 10:17 AM (IST)

EXCLUSIVE: ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਦਾ ਹੋਇਆ ਬ੍ਰੇਕਅਪ, ਜਾਣੋ ਕੀ ਹੈ ਸੱਚਾਈ

ਮੁੰਬਈ- ਅਦਾਕਾਰਾ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਬਿਗ ਬੌਸ 15 'ਚ ਇਕੱਠੇ ਨਜ਼ਰ ਆਉਣ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਸਨ। ਦੋਵਾਂ ਨੂੰ ਕਈ ਵਾਰ ਇਕੱਠੇ ਸਪਾਟ ਵੀ ਕੀਤਾ ਜਾਂਦਾ ਹੈ, ਜਿਥੇ ਦੋਵੇਂ ਕੈਮਰੇ ਦੇ ਸਾਹਮਣੇ ਇਕ ਦੂਜੇ ਨਾਲ ਜ਼ਬਰਦਸਤ ਪੋਜ਼ ਦਿੰਦੇ ਨਜ਼ਰ ਆਉਂਦੇ ਹਨ। ਇਸ ਵਿਚਾਲੇ ਸ਼ਮਿਤਾ-ਰਾਕੇਸ਼ ਦੇ ਪ੍ਰਸ਼ੰਸਕਾਂ ਲਈ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਦੋਵਾਂ ਦਾ ਬ੍ਰੇਕਅਪ ਹੋ ਗਿਆ ਹੈ।

PunjabKesari
ਸਿਤਾਰਿਆਂ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਸ਼ਮਿਤਾ ਤੇ ਰਾਕੇਸ਼ ਨੇ ਦੋਸਤਾਨਾ ਤਰੀਕੇ ਨਾਲ ਆਪਣੇ ਰਸਤੇ ਵੱਖ ਕਰ ਲਏ ਹਨ। ਦੋਵੇਂ ਇਕ-ਦੂਜੇ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਦੋਸਤ ਬਣੇ ਰਹਿਣਗੇ।

PunjabKesari
ਹਾਲਾਂਕਿ ਇਨ੍ਹਾਂ ਸਭ ਖ਼ਬਰਾਂ 'ਤੇ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਦੇ ਵਲੋਂ ਹਾਲੇ ਤੱਕ ਕੋਈ ਆਫਿਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ। 

PunjabKesari
ਦੱਸ ਦੇਈਏ ਕਿ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਜ਼ਲਦ ਹੀ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ।


author

Aarti dhillon

Content Editor

Related News