'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa

Friday, Jul 04, 2025 - 05:05 PM (IST)

'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa

ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਹਮੇਸ਼ਾ ਆਪਣੀ ਅਦਾਕਾਰੀ ਅਤੇ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿਚ ਰਹਿੰਦੀ ਹੈ। ਹਾਲ ਹੀ ਵਿੱਚ ਉਹ ਉਦੋਂ ਚਰਚਾ ਵਿਚ ਆਈ ਜਦੋਂ ਉਨ੍ਹਾਂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਸਰਦਾਰ ਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਕਾਸਟ ਕਰਨ 'ਤੇ ਵੱਡਾ ਵਿਵਾਦ ਖੜ੍ਹਾ ਹੋਣ ਮਗਰੋਂ ਆਪਣੇ ਇੰਸਟਾਗ੍ਰਾਮ ਤੋਂ ਇਸ ਫਿਲਮ ਨਾਲ ਜੁੜੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਦੱਸ ਦੇਈਏ ਕਿ 'ਸਰਦਾਰ ਜੀ 3' ਨੂੰ ਭਾਰਤ ਨੂੰ ਛੱਡ ਕੇ 27 ਜੂਨ ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 'ਬਾਰਡਰ 2' ਲਈ ਦਿਲਜੀਤ ਦੋਸਾਂਝ ਤੋਂ ਹਟਾਇਆ ਗਿਆ Ban, ਭੂਸ਼ਣ ਕੁਮਾਰ ਕਾਰਨ ਮਿਲੀ ਖਾਸ ਛੋਟ

ਇਸੇ ਦਰਮਿਆਨ ਨੀਰੂ ਬਾਜਵਾ ਦੀ ਇਕ ਮਜ਼ੇਦਾਰ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਦਰਅਸਲ ਅਦਾਕਾਰਾ ਹਾਲ ਹੀ ਵਿੱਚ “ਜਗਦੀਪ ਸਿੱਧੂ ਸ਼ੋਅ” ਵਿੱਚ ਸ਼ਾਮਿਲ ਹੋਈ ਸੀ। ਇਸ ਦੌਰਾਨ ਨੀਰੂ ਨੇ ਮਜ਼ਾਕੀਆ ਲਹਿਜੇ 'ਚ ਕਿਹਾ ਕਿ, "ਜਦੋਂ ਵੀ ਮੈਂ ਦਿਲਜੀਤ ਦੋਸਾਂਝ ਨਾਲ ਕੋਈ ਫਿਲਮ ਕਰਦੀ ਹਾਂ, ਮੈਂ ਪ੍ਰੈਗਨੈਂਟ ਹੋ ਜਾਂਦੀ ਹਾਂ!" ਉਨ੍ਹਾਂ ਨੇ ਦੱਸਿਆ ਕਿ 'ਸਰਦਾਰ ਜੀ' ਫਿਲਮ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਹਿਲਾਂ ਬੱਚਾ ਪਲੈਨ ਕੀਤਾ। ਫਿਰ 'ਛੜਾ' ਫਿਲਮ ਵਿੱਚ ਦਿਲਜੀਤ ਨਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਦੂਜੇ ਬੱਚੇ ਦੀ ਯੋਜਨਾ ਬਣਾਈ – ਜੋ ਕਿ ਜੁੜਵਾਂ ਸਨ। ਉਨ੍ਹਾਂ ਦੇ ਇਸ ਮਜ਼ਾਕੀਆ ਅੰਦਾਜ਼ ਨੂੰ ਦਰਸ਼ਕਾਂ ਬਹੁਤ ਪਸੰਦ ਕੀਤਾ। ਨੀਰੂ ਬਾਜਵਾ ਦੇ ਇਸ ਇਮਾਨਦਾਰ ਅਤੇ ਹਾਸੇ ਭਰੇ ਖੁਲਾਸੇ ਨੇ ਇਕ ਵਾਰੀ ਫਿਰ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਨੇ ਛੱਡੀ ਦੁਨੀਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News