ਸਦਾਬਹਾਰ ਗਾਇਕ ਦੀਦਾਰ ਸੰਧੂ ਦੀ ਪਤਨੀ ਦਾ ਦਿਹਾਂਤ
Saturday, May 15, 2021 - 11:06 AM (IST)
ਲੁਧਿਆਣਾ (ਬਿਊਰੋ) - ਪ੍ਰਸਿੱਧ ਲੋਕ ਗਾਇਕ ਸਵਰਗਵਾਸੀ ਦੀਦਾਰ ਸੰਧੂ ਦੀ ਜੀਵਨ ਸਾਥਣ ਬੀਬੀ ਅਮਰਜੀਤ ਕੌਰ ਸੰਧੂ (75) ਦਾ ਪਿੰਡ ਭਰੋਵਾਲ ਖੁਰਦ (ਲੁਧਿਆਣਾ) ਵਿਖੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਤੇ ਲੋਕ ਗਾਇਕ ਜਗਮੋਹਨ ਸਿੰਘ ਸੰਧੂ ਨੇ ਕੈਨੇਡਾ ਦੇ ਸ਼ਹਿਰ ਕੈਲਗਰੀ ਵਸਦੀ ਧੀ ਦੀਪਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਕੁਝ ਸਮੇਂ ਤੋਂ ਗੁਰਦਿਆਂ ਦਾ ਇਲਾਜ ਕਰਵਾ ਰਹੇ ਸਨ।
ਦੁੱਖ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਸੁਰਿੰਦਰ ਸੇਠੀ ਨੇ ਕਿਹਾ ਕਿ ਸਤਿਕਾਰਯੋਗ ਮਾਤਾ ਜੀ ਨੇ ਸਿਰਮੌਰ ਅਤੇ ਸੀਨੀਅਰ ਗਾਇਕ ਦੀਦਾਰ ਸੰਧੂ ਦਾ ਵਡੇਰਾ ਸਹਿਯੋਗ ਦਿੱਤਾ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੈਅਰਮੈਨ ਪ੍ਰੋ.ਗੁਰਭਜਨ ਸਿੰਘ ਸੰਧੂ ਤੇ ਅਨੇਕ ਪਰਿਵਾਰਕ ਸਨੇਹੀਆਂ ਨੇ ਬੀਬੀ ਅਮਰਜੀਤ ਕੌਰ ਦੇ ਦਿਹਾਂਤ 'ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।