ਐਲਵਿਸ਼ ਦੇ ਜੇਲ੍ਹ ਜਾਂਦੇ ਹੀ ਫੁੱਟਿਆ ਭਾਂਡਾ, ਮਹਿੰਗੀਆਂ ਕਾਰਾਂ ਤੇ ਦੁਬਈ ਵਾਲੇ ਘਰ ਦੀ ਸਾਹਮਣੇ ਆਈ ਹੈਰਾਨੀਜਨਕ ਸੱਚਾਈ
Wednesday, Mar 20, 2024 - 04:43 PM (IST)
ਐਂਟਰਟੇਨਮੈਂਟ ਡੈਸਕ : 'ਬਿੱਗ ਬੌਸ' ਓਟੀਟੀ ਵਿਜੇਤਾ ਐਲਵਿਸ਼ ਯਾਦਵ ਨੂੰ ਹਾਲ ਹੀ 'ਚ ਨੋਇਡਾ ਪੁਲਸ ਨੇ ਪਾਰਟੀਆਂ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਹੈ। ਇਸ ਦੌਰਾਨ ਉਸ ਦੇ ਪਿਤਾ ਨੇ ਆਪਣੇ ਪੁੱਤਰ ਬਾਰੇ ਕਈ ਖੁਲਾਸੇ ਕੀਤੇ। ਐਲਵਿਸ਼ ਯਾਦਵ ਦੇ ਜੇਲ੍ਹ ਜਾਣ ਨਾਲ ਉਸ ਦਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਹੈ। ਮਾਂ ਦੇ ਰੋਣ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਦਾ ਇੰਟਰਵਿਊ ਵੀ ਸੁਰਖੀਆਂ ਬਟੋਰ ਰਿਹਾ ਹੈ।
ਜਾਅਲੀ ਨਿਕਲੀ ਐਲਵਿਸ਼ ਦੀ ਲਗਜ਼ਰੀ ਲਾਈਫ
ਐਲਵੀਸ਼ ਯਾਦਵ ਦੇ ਮਾਤਾ-ਪਿਤਾ ਨੇ ਹਾਲ ਹੀ 'ਚ ਇਕ ਮੀਡੀਆ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ 'ਚ ਦੋਵਾਂ ਨੇ ਆਪਣੇ ਪੁੱਤਰ ਨੂੰ ਬੇਕਸੂਰ ਕਰਾਰ ਦਿੱਤਾ। ਐਲਵਿਸ਼ ਯਾਦਵ ਦੇ ਪਿਤਾ ਨੇ ਕੁਝ ਵੱਡੇ ਖੁਲਾਸੇ ਕੀਤੇ ਹਨ, ਜਿਸ ਨੂੰ ਸੁਣ ਕੇ ਫੈਨਜ਼ ਹੈਰਾਨ ਰਹਿ ਜਾਣਗੇ। ਐਲਵਿਸ਼ ਯਾਦਵ ਨੂੰ ਅਕਸਰ ਸੋਸ਼ਲ ਮੀਡੀਆ 'ਤੇ ਲਗਜ਼ਰੀ ਗੱਡੀਆਂ ਨਾਲ ਦੇਖਿਆ ਜਾਂਦਾ ਸੀ। ਕਦੇ ਲੈਂਬੋਰਗਿਨੀ, ਕਦੇ ਬੀ. ਐੱਮ. ਡਬਲ. ਯੂ. ਤੇ ਪੋਰਸ਼। ਇਸ ਤੋਂ ਇਲਾਵਾ ਪ੍ਰਾਪਰਟੀ ਨੂੰ ਲੈ ਕੇ ਵੀ ਕਈ ਵੱਡੇ-ਵੱਡੇ ਦਾਅਵੇ ਪ੍ਰਸ਼ੰਸਕਾਂ ਸਾਹਮਣੇ ਆ ਰਹੇ ਹਨ।
ਪਿਤਾ ਨੇ ਦੱਸਿਆ ਸੱਚ
ਐਲਵਿਸ਼ ਨੇ ਆਪਣੇ ਇੱਕ ਵੀਲੌਗ 'ਚ ਕਿਹਾ ਸੀ ਕਿ ਉਸ ਕੋਲ ਦੁਬਈ 'ਚ 8 ਕਰੋੜ ਰੁਪਏ ਦਾ 4 BHK ਫਲੈਟ ਵੀ ਹੈ, ਜਿਸ 'ਚ ਅਸੀਮਤ ਥਾਂ ਹੈ। ਇਸ ਦੇ ਨਾਲ ਹੀ ਹੁਣ ਐਲਵਿਸ਼ ਯਾਦਵ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਕੋਲ ਨਾ ਤਾਂ ਕੋਈ ਮਹਿੰਗੀ ਕਾਰ ਹੈ ਅਤੇ ਨਾ ਹੀ ਕੋਈ ਆਲੀਸ਼ਾਨ ਘਰ। ਪ੍ਰਸ਼ੰਸਕ ਇਹ ਜਾਣ ਕੇ ਹੈਰਾਨ ਹਨ ਕਿ ਐਲਵੀਸ਼ ਯਾਦਵ ਨੇ ਇੰਸਟਾਗ੍ਰਾਮ 'ਤੇ ਜੋ ਜੀਵਨ ਦਿਖਾਇਆ ਹੈ, ਉਹ ਸਭ ਫਰਜ਼ੀ ਹੈ।
ਲੋਨ 'ਤੇ ਹਨ ਘਰ ਤੇ ਕਾਰ
ਐਲਵੀਸ਼ ਯਾਦਵ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਕੋਲ ਫਾਰਚੂਨਰ ਹੈ, ਜੋ ਕਿਸ਼ਤਾਂ 'ਤੇ ਹੈ। ਵੀਡੀਓ 'ਚ ਦਿਖਾਉਣ ਲਈ, ਐਲਵਿਸ਼ ਦੋਸਤਾਂ ਦੀਆਂ ਕਾਰਾਂ ਉਧਾਰ ਲੈਂਦਾ ਹੈ ਜਾਂ ਨਵੀਂਆਂ ਕਾਰਾਂ ਕਿਰਾਏ 'ਤੇ ਲੈਂਦਾ ਹੈ, ਜੋ ਉਹ ਕੰਮ ਖ਼ਤਮ ਹੋਣ ਤੋਂ ਬਾਅਦ ਵਾਪਸ ਕਰ ਦਿੰਦਾ ਹੈ। ਫਾਲੋਅਰਸ ਸੋਚ ਰਹੇ ਹਨ ਕਿ ਇਹ ਸਭ ਉਸ ਦੀਆਂ ਕਾਰਾਂ ਹਨ, ਉਸ ਕੋਲ 50 ਕਰੋੜ ਰੁਪਏ ਦਾ ਘਰ ਹੈ। ਮੇਰਾ ਘਰ ਕਰਜ਼ੇ 'ਤੇ ਹੈ। ਮੈਂ ਜ਼ਮੀਨ ਦੇ ਬਦਲੇ ਇੱਕ ਪਲਾਟ ਲਿਆ ਹੈ, ਜਿਸ 'ਤੇ ਮੈਂ ਮਕਾਨ ਬਣਾ ਰਿਹਾ ਹਾਂ।
ਪ੍ਰਸ਼ੰਸਕਾਂ ਦੇ ਸਾਹਮਣੇ ਐਲਵਿਸ਼ ਦੀ ਹਵਾਬਾਜ਼ੀ
ਐਲਵੀਸ਼ ਯਾਦਵ ਦੇ ਪਿਤਾ ਨੇ ਅੱਗੇ ਕਿਹਾ ਕਿ ਗੁੜਗਾਓਂ ਅਤੇ ਦਿੱਲੀ ਵਰਗੀ ਜਗ੍ਹਾ 'ਤੇ ਘਰ ਖਰੀਦਣਾ ਕੋਈ ਮਜ਼ਾਕ ਨਹੀਂ ਹੈ। ਐਲਵੀਸ਼ ਮਜ਼ਾਕ ਵਿਚ ਹੀ ਕਹਿੰਦਾ ਹੈ ਕਿ ਇਹ ਉਸ ਦਾ ਘਰ ਹੈ, ਬਹੁਤ ਸਾਰੀਆਂ ਚੀਜ਼ਾਂ ਦਿਖਾਵੇ ਲਈ ਹਨ। ਕਿਰਾਏ ਦਾ ਫਲੈਟ ਹੈ, ਜਿਸ 'ਚ ਉਹ ਵੀਡੀਓ ਬਣਾਉਂਦਾ ਹੈ। ਉਹ ਕੁਝ ਮਹੀਨਿਆਂ ਲਈ ਕਿਰਾਏ 'ਤੇ ਸੈਕੰਡ ਹੈਂਡ ਵਾਹਨ ਲੈਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਲੋਕ ਨਵੀਆਂ ਚੀਜ਼ਾਂ ਦੇਖਣਾ ਪਸੰਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।