ਸਿੱਧੂ ਦੀ ਯਾਦ ’ਚ ਐਲੀ ਮਾਂਗਟ ਨੇ ਬਣਵਾਇਆ ਟੈਟੂ, ਕਿਹਾ– ‘ਤੇਰੇ ਮਾਂ-ਪਿਓ ਦਾ ਖ਼ਿਆਲ ਰੱਖਾਂਗਾ...’

Saturday, Jun 04, 2022 - 01:07 PM (IST)

ਸਿੱਧੂ ਦੀ ਯਾਦ ’ਚ ਐਲੀ ਮਾਂਗਟ ਨੇ ਬਣਵਾਇਆ ਟੈਟੂ, ਕਿਹਾ– ‘ਤੇਰੇ ਮਾਂ-ਪਿਓ ਦਾ ਖ਼ਿਆਲ ਰੱਖਾਂਗਾ...’

ਚੰਡੀਗੜ੍ਹ (ਬਿਊਰੋ)– ਐਲੀ ਮਾਂਗਟ ਨੇ ਸਿੱਧੂ ਮੂਸੇ ਵਾਲਾ ਦੀ ਯਾਦ ’ਚ ਆਪਣੀ ਬਾਂਹ ’ਤੇ ਟੈਟੂ ਬਣਵਾਇਆ ਹੈ। ਇਹ ਟੈਟੂ ਏ. ਕੇ. 47 ਦਾ ਹੈ, ਜਿਸ ਦੇ ਨਾਲ ਸਿੱਧੂ ਦੀ ਮੌਤ ਦੀ ਤਾਰੀਖ਼ 29.05.2022 ਲਿਖੀ ਹੋਈ ਹੈ।

ਟੈਟੂ ਦੀ ਵੀਡੀਓ ਸਾਂਝੀ ਕਰਦਿਆਂ ਐਲੀ ਮਾਂਗਟ ਨੇ ਭਾਵੁਕ ਕਰ ਦੇਣ ਵਾਲੀ ਕੈਪਸ਼ਨ ਵੀ ਲਿਖੀ ਹੈ। ਐਲੀ ਨੇ ਲਿਖਿਆ, ‘‘ਅਲਵਿਦਾ ਛੋਟੇ ਵੀਰ, ਤੂੰ ਹਮੇਸ਼ਾ ਦਿਲਾਂ ’ਚ ਵੱਸਦਾ ਰਹੇਗਾ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਅਸੀਂ 3-4 ਗਾਣੇ ਇਕੱਠਿਆਂ ਨੇ ਕੀਤੇ ਸੀ ਤੇ ਪਹਿਲਾ ਆਪਣਾ ‘ਕੈਡੀਲੈਕ’ ਸੀ। ਮੈਨੂੰ ਅੱਜ ਵੀ ਚੇਤੇ ਜਦੋਂ ਮੈਂ ਜੇਲ ’ਚ ਸੀ ਤੂੰ ਮੇਰੇ ਹੱਕ ’ਚ ਲਾਈਵ ਆਇਆ ਸੀ ਕਿ ਐਲੀ ਆਪਣਾ ਭਰਾ ਹੈ ਤੇ ਇਕ ਸਾਲ ਪਹਿਲਾਂ ਅਸੀਂ ਤੇਰੇ ਘਰ ਇਕੱਠੇ ਬੈਠ ਕੇ ਕਿੰਨੀਆਂ ਦਿਲ ਦੀਆਂ ਗੱਲਾਂ ਕੀਤੀਆਂ ਸਨ। ਆਪਣਾ ਜੋ ਰਿਸ਼ਤਾ ਸੀ, ਉਹ ਸਾਨੂੰ ਦੋਵਾਂ ਨੂੰ ਹੀ ਪਤਾ ਸੀ। ਭਾਵੇਂ ਤੂੰ ਚਲਾ ਗਿਆ ਕੋਈ ਨਾ ਵੀਰ ਤੇਰੇ ਮਾਂ-ਪਿਓ ਦਾ ਖਿਆਲ ਰੱਖਾਂਗਾ।’’

ਇਹ ਖ਼ਬਰ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਰੋਇਆ ਸ਼ੈਰੀ ਮਾਨ, ਭਾਵੁਕ ਪੋਸਟ ਸਾਂਝੀ ਕਰ ਮੰਗੀ ਮੁਆਫ਼ੀ

ਦੱਸ ਦੇਈਏ ਕਿ ਪੰਜ ਦਿਨ ਪਹਿਲਾਂ ਵੀ ਐਲੀ ਨੇ ਸਿੱਧੂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਪੋਸਟ ਸਾਂਝੀ ਕੀਤੀ ਸੀ। ਜਿਥੇ ਐਲੀ ਨੇ ਸਿੱਧੂ ਨਾਲ ਕੁਝ ਯਾਦਗਾਰ ਤਸਵੀਰਾਂ ਸਾਂਝੀਆਂ ਕੀਤੀਆਂ, ਉਥੇ ਉਸ ਨੇ ਲਿਖਿਆ ਸੀ, ‘‘ਵਾਹਿਗੁਰੂ ਮਿਹਰ ਕਰ ਪਰਿਵਾਰ ’ਤੇ।’’

 
 
 
 
 
 
 
 
 
 
 
 
 
 
 

A post shared by Elly Mangat (@ellymangat)

ਸਿੱਧੂ ਦਾ ਕਤਲ 29 ਮਈ ਨੂੰ ਹੋਇਆ ਸੀ। ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸਿੱਧੂ ਲਈ ਉਸ ਦੇ ਚਾਹੁਣ ਵਾਲੇ ਇਨਸਾਫ ਮੰਗ ਰਹੇ ਹਨ ਤੇ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤਕ ਉਸ ਲਈ ਮਾਰਚ ਕੱਢੇ ਜਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News