ED ਨੇ ‘ਬਿੱਗ ਬੌਸ’ ਫੇਮ ਅਬਦੂ ਰੋਜ਼ਿਕ ਨੂੰ ਭੇਜਿਆ ਸੰਮਨ, ਮਨੀ ਲਾਂਡਰਿੰਗ ਮਾਮਲੇ ’ਚ ਹੋਵੇਗੀ ਪੁੱਛਗਿੱਛ, ਜਾਣੋ ਕੀ ਹੈ ਮਾਮਲਾ?

Tuesday, Feb 27, 2024 - 12:18 PM (IST)

ED ਨੇ ‘ਬਿੱਗ ਬੌਸ’ ਫੇਮ ਅਬਦੂ ਰੋਜ਼ਿਕ ਨੂੰ ਭੇਜਿਆ ਸੰਮਨ, ਮਨੀ ਲਾਂਡਰਿੰਗ ਮਾਮਲੇ ’ਚ ਹੋਵੇਗੀ ਪੁੱਛਗਿੱਛ, ਜਾਣੋ ਕੀ ਹੈ ਮਾਮਲਾ?

ਮੁੰਬਈ (ਬਿਊਰੋ)– ਤਜ਼ਾਕਿਸਤਾਨ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਅਬਦੂ ਰੋਜ਼ਿਕ ਦਾ ਪੂਰੀ ਦੁਨੀਆ ’ਚ ਇਕ ਵੱਡਾ ਨਾਮ ਹੈ। ‘ਬਿੱਗ ਬੌਸ 16’ ਦੇ ਸਭ ਤੋਂ ਮਸ਼ਹੂਰ ਮੁਕਾਬਲੇਬਾਜ਼ ਰਹੇ ਅਬਦੂ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ ਪਰ ਹੁਣ ਅਬਦੂ ਲਈ ਵੱਡੀ ਮੁਸੀਬਤ ਖੜ੍ਹੀ ਹੋ ਰਹੀ ਹੈ। ਮਨੀ ਲਾਂਡਰਿੰਗ ਮਾਮਲੇ ’ਚ ਉਸ ਦਾ ਨਾਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਈ. ਡੀ. ਨੇ ਉਸ ਨੂੰ 14 ਫਰਵਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਅਬਦੂ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ।

ਅਬਦੂ ਅੱਜ ਈ. ਡੀ. ਦਫ਼ਤਰ ਪਹੁੰਚਣਗੇ
ਤਾਜ਼ਾ ਜਾਣਕਾਰੀ ਅਨੁਸਾਰ ਅਬਦੂ ਨੂੰ ਅੱਜ ਦੁਪਹਿਰ 12:30 ਵਜੇ ਮੁੰਬਈ ਈ. ਡੀ. ਦਫ਼ਤਰ ’ਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਸ ਤੋਂ ਮਨੀ ਲਾਂਡਰਿੰਗ ਮਾਮਲੇ ’ਚ ਪੁੱਛਗਿੱਛ ਕੀਤੀ ਜਾਵੇਗੀ। ਹਾਲਾਂਕਿ ਗਾਇਕ ਦੇ ਵਕੀਲਾਂ ਦਾ ਕਹਿਣਾ ਹੈ ਕਿ ਅਬਦੂ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਗਵਾਹ ਵਜੋਂ ਪੇਸ਼ ਹੋਣ ਲਈ ਬੁਲਾਇਆ ਗਿਆ ਹੈ।

ਗੱਲ ਕੀ ਹੈ?
ਦਰਅਸਲ ਇਕ ਗਾਇਕ ਤੇ ਅਦਾਕਾਰ ਹੋਣ ਤੋਂ ਇਲਾਵਾ ਅਬਦੂ ਰੋਜ਼ਿਕ ਇਕ ਕਾਰੋਬਾਰੀ ਵੀ ਹੈ। ਅਬਦੂ ਦੇ ਕਈ ਦੇਸ਼ਾਂ ’ਚ ਆਲੀਸ਼ਾਨ ਰੈਸਟੋਰੈਂਟ ਹਨ। ‘ਬਿੱਗ ਬੌਸ 16’ ਤੋਂ ਬਾਹਰ ਹੋਣ ਤੋਂ ਬਾਅਦ ਅਬਦੂ ਨੇ ਮੁੰਬਈ ’ਚ ‘ਬੁਰਗਿਰ’ ਨਾਮ ਦਾ ਇਕ ਆਲੀਸ਼ਾਨ ਰੈਸਟੋਰੈਂਟ ਵੀ ਖੋਲ੍ਹਿਆ ਹੈ। ਖ਼ਬਰਾਂ ਮੁਤਾਬਕ ਉਸ ਦੇ ਰੈਸਟੋਰੈਂਟ ’ਚ ਕਿਸੇ ਹੋਰ ਕੰਪਨੀ ਤੋਂ ਪੈਸਾ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਨਸ਼ੇ ਦਾ ਕਾਰੋਬਾਰ ਕਰਦੀ ਹੈ। ਇਸ ਮਾਮਲੇ ’ਚ ਈ. ਡੀ. ਨੇ ਅਬਦੂ ਨੂੰ ਸੰਮਨ ਭੇਜਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਲਖਨਊ ’ਚ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇ ਇਵੈਂਟ ’ਚ ਵੱਡਾ ਹੰਗਾਮਾ, ਲੋਕਾਂ ਨੇ ਸੁੱਟੀਆਂ ਚੱਪਲਾਂ, ਦੇਖੋ ਵੀਡੀਓ

‘ਬਿੱਗ ਬੌਸ 16’ ਤੋਂ ਭਾਰਤ ’ਚ ਮਜ਼ਬੂਤ ਸਟਾਰਡਮ ਹਾਸਲ ਕੀਤਾ
ਅਬਦੂ ਰੋਜ਼ਿਕ ਇਕ ਮਹਾਨ ਮਨੋਰੰਜਨ ਦੇ ਤੌਰ ’ਤੇ ਪੂਰੀ ਦੁਨੀਆ ’ਚ ਮਸ਼ਹੂਰ ਹੈ ਪਰ ਭਾਰਤ ’ਚ ਉਸ ਨੂੰ ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ’ ਤੋਂ ਵੱਡੀ ਪਛਾਣ ਮਿਲੀ। ਸ਼ੋਅ ’ਚ ਅਬਦੂ ਦੇ ਸ਼ਰਾਰਤੀ ਅੰਦਾਜ਼ ਤੇ ਉਸ ਦੀ ਸੱਚਾਈ ਦੇਖ ਕੇ ਸਲਮਾਨ ਵੀ ਉਸ ਦੇ ਫੈਨ ਹੋ ਗਏ। ਅਬਦੂ ‘ਬਿੱਗ ਬੌਸ 16’ ਦੀ ਜਾਨ ਸੀ। ਉਸ ਨੂੰ ਦਰਸ਼ਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ। ਅਬਦੂ ਲਈ ਪ੍ਰਸ਼ੰਸਕਾਂ ਦਾ ਜਨੂੰਨ ਅਸਮਾਨੀ ਹੈ। ਇਹੀ ਵਜ੍ਹਾ ਹੈ ਕਿ ਉਹ ਹਰ ਸ਼ੋਅ ਦੇ ਮੇਕਰਸ ਦੀ ਪਹਿਲੀ ਪਸੰਦ ਬਣ ਗਿਆ ਹੈ। ਹਰ ਰਿਐਲਿਟੀ ਸ਼ੋਅ ’ਚ ਮਹਿਮਾਨ ਵਜੋਂ ਬੁਲਾ ਕੇ ਟੀ. ਆਰ. ਪੀ. ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਅਬਦੂ ਦੀ ਕਮਾਈ ਕਰੋੜਾਂ ’ਚ
ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਅਬਦੂ ਨੂੰ ਇਕ ਸਮੇਂ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਅੱਜ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਛੋਟੀ ਉਮਰ ’ਚ ਹੀ ਵੱਡਾ ਨਾਮ ਕਮਾਇਆ ਹੈ। ਇਸ ਸਮੇਂ ਅਬਦੂ ਦੀ ਕੁੱਲ ਜਾਇਦਾਦ ਕਰੋੜਾਂ ’ਚ ਹੈ। ਅਬਦੂ ਦਾ ਦੁਬਈ ’ਚ ਇਕ ਸ਼ਾਨਦਾਰ ਘਰ ਹੈ। ਉਸ ਦੀਆਂ ਜੁੱਤੀਆਂ ’ਚ ਵੀ ਸੋਨਾ ਹੈ, ਜਿਸ ਦੀ ਇਕ ਝਲਕ ਪ੍ਰਸ਼ੰਸਕਾਂ ਨੇ ‘ਬਿੱਗ ਬੌਸ’ ’ਚ ਦੇਖੀ ਹੈ।

ਅਬਦੂ ਕਿਵੇਂ ਕਮਾਈ ਕਰਦਾ ਹੈ?
ਅਬਦੂ ਗਾਇਕੀ, ਅਦਾਕਾਰੀ, ਮਿਊਜ਼ਿਕ ਵੀਡੀਓਜ਼ ਤੇ ਸੋਸ਼ਲ ਮੀਡੀਆ ਤੋਂ ਕਾਫ਼ੀ ਕਮਾਈ ਕਰਦਾ ਹੈ। ਭਾਰਤੀ ਸ਼ੋਅਜ਼ ਦੇ ਨਾਲ-ਨਾਲ ਉਹ ਅੰਤਰਰਾਸ਼ਟਰੀ ਸ਼ੋਅਜ਼ ਵੀ ਕਰ ਚੁੱਕਾ ਹੈ। ਅਬਦੂ ਇਕ ਗਲੋਬਲ ਆਈਕਨ ਬਣ ਗਿਆ ਹੈ। ਉਸ ਦੀ ਆਭਾ ਤੇ ਸੁਹਜ ਉਸ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਅਬਦੂ ਦੁਨੀਆ ਭਰ ’ਚ ਇੰਨਾ ਮਸ਼ਹੂਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News