ਈ. ਡੀ. ਦਾ ਐਸ਼ਵਰਿਆ ਰਾਏ ’ਤੇ ਵੱਡਾ ਐਕਸ਼ਨ, ਫੇਮਾ ਤਹਿਤ ਭੇਜਿਆ ਸੰਮਨ

Monday, Dec 20, 2021 - 12:08 PM (IST)

ਈ. ਡੀ. ਦਾ ਐਸ਼ਵਰਿਆ ਰਾਏ ’ਤੇ ਵੱਡਾ ਐਕਸ਼ਨ, ਫੇਮਾ ਤਹਿਤ ਭੇਜਿਆ ਸੰਮਨ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਬਿਊਟੀ ਕੁਈਨ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਈ ਹੈ। ਪਨਾਮਾ ਪੇਪਰਜ਼ ਲੀਕ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਸੰਮਨ ਜਾਰੀ ਕੀਤਾ ਹੈ।

ਐਸ਼ਵਰਿਆ ਰਾਏ ਫੇਮਾ ਤਹਿਤ ਦਿੱਤੇ ਨੋਟਿਸ ’ਤੇ ਅੱਜ ਈ. ਡੀ. ਸਾਹਮਣੇ ਪੇਸ਼ ਨਹੀਂ ਹੋਵੇਗੀ। ਇਸ ਲਈ ਉਸ ਨੇ ਈ. ਡੀ. ਹੈੱਡਕੁਆਰਟਰ ਨੂੰ ਪੱਤਰ ਲਿਖਿਆ ਹੈ। 

ਈ. ਡੀ. ਨੇ ਐਸ਼ਵਰਿਆ ਰਾਏ ਨੂੰ ਫੇਮਾ ਤਹਿਤ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਦਿੱਲੀ ਹੈੱਡਕੁਆਰਟਰ ਬੁਲਾਇਆ ਸੀ ਪਰ ਐਸ਼ਵਰਿਆ ਰਾਏ ਨੇ ਈ. ਡੀ. ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਪੇਸ਼ ਨਹੀਂ ਹੋ ਸਕੇਗੀ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨਵਾਂ ਨੋਟਿਸ ਜਾਰੀ ਕਰੇਗਾ।

ਇਹ ਖ਼ਬਰ ਵੀ ਪੜ੍ਹੋ : BB 15 : ਤੇਜਸਵੀ ਨੇ ਉਮਰ ਰਿਆਜ਼ ਨੂੰ ਕਿਹਾ, ‘ਮੈਂ ਮਾਂ ਬਣਨ ਵਾਲੀ ਹਾਂ’, ਸੁਣ ਸਾਰੇ ਹੋ ਗਏ ਹੈਰਾਨ

ਦੱਸ ਦੇਈਏ ਕਿ ਐਸ਼ਵਰਿਆ ਰਾਏ ਦੀ ਸੱਸ ਜਯਾ ਬੱਚਨ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਹੈ। ਉਹ ਪਿਛਲੇ ਦਿਨਾਂ ਤੋਂ ਮੋਦੀ ਸਰਕਾਰ ਉੱਪਰ ਕਾਫੀ ਹਮਲੇ ਕਰ ਰਹੀ ਹੈ। ਸਮਾਜਵਾਦੀ ਪਾਰਟੀ ਇਸ ਐਕਸ਼ਨ ਨੂੰ ਇਸੇ ਨਜ਼ਰੀਏ ਵਜੋਂ ਵੇਖ ਰਹੀ ਹੈ। ਸਮਾਜਵਾਦੀ ਪਾਰਟੀ ਦੇ ਹੋਰ ਵੀ ਕਈ ਲੀਡਰਾਂ ਉੱਪਰ ਇਨਕਮ ਟੈਕਸ ਤੇ ਹੋਰ ਏਜੰਸੀਆਂ ਦੇ ਛਾਪੇ ਪਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News