​​​​​​​‘ਡਿਬੁਕ : ਦਿ ਕਰਸ ਇਜ਼ ਰੀਅਲ’ ਦਾ ਟਰੇਲਰ ਰਿਲੀਜ਼ (ਵੀਡੀਓ)

Friday, Oct 22, 2021 - 01:19 PM (IST)

​​​​​​​‘ਡਿਬੁਕ : ਦਿ ਕਰਸ ਇਜ਼ ਰੀਅਲ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਨੇ 29 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹਾਰਰ-ਥ੍ਰਿਲਰ ਮੂਵੀ ‘ਡਿਬੁਕ : ਦਿ ਕਰਸ ਇਜ਼ ਰੀਅਲ’ ਦਾ ਇਕ ਮਜ਼ੇਦਾਰ ਟਰੇਲਰ ਪੇਸ਼ ਕੀਤਾ। ਟੀ-ਸੀਰੀਜ਼ ਤੇ ਪੈਨੋਰੋਮਾ ਸਟੂਡੀਓਜ਼ ਵਲੋਂ ਸਾਂਝੇ ਤੌਰ ’ਤੇ ਪ੍ਰ੍ਰੋਡਿਊਸ ਕੀਤੀ ਗਈ ਐਮਾਜ਼ੋਨ ਆਰੀਜਨਲ ਮੂਵੀ ‘ਡਿਬੁਕ’ ਦਾ ਡਾਇਰੈਕਸ਼ਨ ਜੇ. ਕੇ. ਨੇ ਕੀਤਾ ਹੈ ਤੇ ਇਹ ਬਲਾਕਬਸਟਰ ਮਲਯਾਲਮ ਫ਼ਿਲਮ ‘ਏਜਰਾ’ ਦਾ ਅਧਿਕਾਰਕ ਰੀਮੇਕ ਹੈ।

ਇਹ ਖ਼ਬਰ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਜਨਮੇ ਕਾਦਰ ਖ਼ਾਨ ਦੀ ਮੁੰਬਈ ਨੇ ਬਦਲੀ ਸੀ ਕਿਸਮਤ, 1500 ਰੁਪਏ ਇਕੱਠੇ ਦੇਖ ਹੋਏ ਸਨ ਹੈਰਾਨ

ਇਮਰਾਨ ਹਾਸ਼ਮੀ ਆਪਣੇ ਪਸੰਦੀਦਾ ਜਾਨਰ ’ਚ ਪਰਤਦਿਆਂ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਅ ਰਹੀ ਨਿਕਿਤਾ ਦੱਤਾ ਤੇ ਮਾਨਵ ਕੌਲ ਦੇ ਨਾਲ ਨਜ਼ਰ ਆਉਣਗੇ।

ਟਰੇਲਰ ਉਸ ਕੱਪਲ ਦੇ ਜੀਵਨ ਦੀ ਝਲਕ ਦਿਖਾਉਂਦਾ ਹੈ, ਜੋ ਇਕ ਭਿਆਨਕ ਉਲਝਣ ’ਚ ਫੱਸਿਆ ਹੋਇਆ ਹੈ।

ਇਮਰਾਨ ਹਾਸ਼ਮੀ ਨੇ ਦੱਸਿਆ ਕਿ ‘ਡਿਬੁਕ’ ਮੇਰੀ ਪਹਿਲੀ ਡਿਜੀਟਲ ਫੀਚਰ ਫ਼ਿਲਮ ਹੋਵੇਗੀ। ਮੈਂ ਆਪਣੇ ਪਸੰਦੀਦਾ ਜਾਨਰ ਤੇ ਸਟ੍ਰੀਮਿੰਗ ਪਾਰਟਨਰ ਦੇ ਰੂਪ ’ਚ ਐਮਾਜ਼ੋਨ ਪ੍ਰਾਈਮ ਵੀਡੀਓ ਨਾਲ ਹੋਈ ਇਸ ਯਾਤਰਾ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News