ਗਾਣੇ ਦੀ ਸ਼ੂਟਿੰਗ ਕਰਨ ਦੌਰਾਨ ਡਿੱਗੀ ਕੌਰ ਬੀ, ਵੀਡੀਓ ਕੀਤਾ ਸਾਂਝਾ

Tuesday, Sep 03, 2024 - 02:06 PM (IST)

ਜਲੰਧਰ- 'ਸੁਨੱਖੀ', 'ਤੇਰੀ ਵੇਟ', 'ਫੁੱਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਕੌਰ ਬੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੁਰੀਲੀ ਆਵਾਜ਼ ਦੇ ਸਦਕਾ ਕੌਰ ਬੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਸੰਗੀਤ ਜਗਤ 'ਚ ਖਾਸ ਜਗਾ ਬਣਾਈ ਹੈ। ਦੱਸ ਦਈਏ ਕਿ ਜਿੰਨੀ ਖੂਬਸੂਰਤ ਕੌਰ ਬੀ ਖੁਦ ਹੈ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਉਨ੍ਹਾਂ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ 'ਤੇ ਮੁਟਿਆਰਾਂ ਕਾਫ਼ੀ ਪਸੰਦ ਕਰਦੇ ਹਨ। 

 

 
 
 
 
 
 
 
 
 
 
 
 
 
 
 
 

A post shared by KaurB🔥 ਵੱਡਾ ਮੇਰਾ ਸਾਹਿਬ🙏 (@kaurbmusic)

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਗਾਇਕਾ ਆਪਣੇ ਗੀਤ ਦੀ ਸ਼ੂਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸੇ ਦੌਰਾਨ ਉਹ ਆਪਣੇ ਕੋ-ਸਟਾਰ ਦੇ ਨਾਲ ਦਿਖਾਈ ਦੇ ਰਹੇ ਹਨ ।ਕੌਰ ਬੀ ਨੇ ਸ਼ੂਟ ਦੇ ਦੌਰਾਨ ਹਾਈ ਪੈਨਸਿਲ ਹੀਲ ਪਾਈ ਹੋਈ ਹੈ। ਜਿਉਂ ਹੀ ਉਹ ਤੁਰਦੀ ਹੈ ਤਾਂ ਉਹ ਡਿੱਗ ਪੈਂਦੀ ਹੈ। ਇਸ ਵੀਡੀਓ ਨੂੰ 'ਹੁਣੇ ਚੱਲੀ ਸੀ #Tareekan ਤੇ' ਤਾਂ ਹੋਇਆ ਕਦੀਂ ਕਿਸੇ ਨਾਲ ਚੱਲਦੇ ਸ਼ਾਟ 'ਚ ਇਵੇਂ ਜਾਂ ਮੇਰੇ ਨਾਲ ਈ, ਕਦੇ ਕਦੇ ਚੀਜ਼ਾਂ ਪਰੇਸ਼ਾਨ ਕਰਦੀਆਂ ਹਨ ਪਰ ਕਦੇ ਕਦੇ ਇਸ ਦਾ ਰਿਜ਼ਲਟ ਸੌ ਪਰਸੈਂਟ ਹੁੰਦਾ ਏ'।

ਇਹ ਖ਼ਬਰ ਵੀ ਪੜ੍ਹੋ -ਤੇਲਗੂ ਸੁਪਰਸਟਾਰ NTR ਜੂਨੀਅਰ ਹੜ੍ਹ ਪੀੜਤ ਲੋਕਾਂ ਲਈ ਬਣੇ ਮਸੀਹਾ, ਦਾਨ ਕੀਤੀ ਮੋਟੀ ਰਕਮ

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ 'ਚ ਬਜਟ, ਪੀਜ਼ਾ ਹੱਟ, ਮਿੱਤਰਾਂ ਦੇ ਬੂਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ 'ਚ ਸ਼ਾਮਲ ਹਨ ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।ਇਹ ਖ਼ਬਰ ਵੀ ਪੜ੍ਹੋ -


Priyanka

Content Editor

Related News