‘ਡੰਕੀ’ ਨੂੰ ਪਛਾੜ ਬਾਕਸ ਆਫਿਸ ’ਤੇ ਰਾਜ ਕਰ ਰਹੀ ਪ੍ਰਭਾਸ ਦੀ ‘ਸਾਲਾਰ’, ਜਾਣੋ ਦੋਵਾਂ ਫ਼ਿਲਮਾਂ ਦੀ ਕਲੈਕਸ਼ਨ

Sunday, Dec 24, 2023 - 06:34 PM (IST)

‘ਡੰਕੀ’ ਨੂੰ ਪਛਾੜ ਬਾਕਸ ਆਫਿਸ ’ਤੇ ਰਾਜ ਕਰ ਰਹੀ ਪ੍ਰਭਾਸ ਦੀ ‘ਸਾਲਾਰ’, ਜਾਣੋ ਦੋਵਾਂ ਫ਼ਿਲਮਾਂ ਦੀ ਕਲੈਕਸ਼ਨ

ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਦੀ ‘ਡੰਕੀ’ ਤੇ ਪ੍ਰਭਾਸ ਦੀ ‘ਸਾਲਾਰ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀਆਂ ਹਨ। ਦੋਵਾਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ ਪਰ ਕਮਾਈ ਦੇ ਮਾਮਲੇ ’ਚ ‘ਸਾਲਾਰ’ ਨੇ ‘ਡੰਕੀ’ ਨੂੰ ਪਛਾੜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅੱਜ ਹੋਵੇਗਾ ਅਰਬਾਜ਼ ਖ਼ਾਨ ਦਾ ਵਿਆਹ, 56 ਸਾਲ ਦੀ ਉਮਰ ’ਚ ਦੂਜੀ ਵਾਰ ਬਣਨਗੇ ਪਤੀ

‘ਸਾਲਾਰ’ ਨੇ ਦੋ ਦਿਨਾਂ ’ਚ ਜਿਥੇ 295.7 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਉਥੇ ‘ਡੰਕੀ’ ਨੇ ਤਿੰਨ ਦਿਨਾਂ ’ਚ 157.22 ਕਰੋੜ ਰੁਪਏ ਕਮਾਏ ਹਨ।

PunjabKesari

ਦੱਸ ਦੇਈਏ ਕਿ ‘ਡੰਕੀ’ ਦੀ ਤਿੰਨ ਦਿਨਾਂ ਦੀ ਕਮਾਈ ਨੇ ‘ਸਾਲਾਰ’ ਦੀ ਪਹਿਲੇ ਦਿਨ ਦੀ ਕਮਾਈ ਨੂੰ ਵੀ ਅਜੇ ਤਕ ਨਹੀਂ ਪਛਾੜਿਆ ਹੈ। ‘ਸਾਲਾਰ’ ਨੇ ਪਹਿਲੇ ਦਿਨ 178.7 ਕਰੋੜ ਰੁਪਏ ਕਮਾਏ ਹਨ।

PunjabKesari

‘ਡੰਕੀ’ ਫ਼ਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਹ ਫ਼ਿਲਮ 120 ਕਰੋੜ ਰੁਪਏ ’ਚ ਬਣੀ ਦੱਸੀ ਜਾ ਰਹੀ ਹੈ, ਜਦਕਿ ‘ਸਾਲਾਰ’ ਦਾ ਬਜਟ 250 ਤੋਂ 270 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਡੰਕੀ’ ਤੇ ‘ਸਾਲਾਰ’ ’ਚੋਂ ਕਿਹੜੀ ਫ਼ਿਲਮ ਵਧੀਆ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News