ਇਸ ਕਾਰਨ Shivangi Joshi ਦੇ ਹੱਥੋਂ ਨਿਕਲੀ ਮਸ਼ਹੂਰ ਵੈੱਬ ਸੀਰੀਜ਼, ਅਦਾਕਾਰਾ ਦਾ ਛਲਕਿਆ ਦਰਦ

Thursday, Jul 25, 2024 - 02:15 PM (IST)

ਇਸ ਕਾਰਨ Shivangi Joshi ਦੇ ਹੱਥੋਂ ਨਿਕਲੀ ਮਸ਼ਹੂਰ ਵੈੱਬ ਸੀਰੀਜ਼, ਅਦਾਕਾਰਾ ਦਾ ਛਲਕਿਆ ਦਰਦ

ਮੁੰਬਈ- ਟੀ.ਵੀ. ਇੰਡਸਟਰੀ ਦੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੇ ਮਸ਼ਹੂਰ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਨਾਇਰਾ ਦਾ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਲ ਕੀਤੀ। ਅਦਾਕਾਰਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਇੰਟਰਵਿਊ ਦੌਰਾਨ ਸ਼ਿਵਾਂਗੀ ਜੋਸ਼ੀ ਨੇ ਦਾਅਵਾ ਕੀਤਾ ਕਿ ਉਸ ਨੂੰ ਇਕ ਮਸ਼ਹੂਰ ਵੈੱਬ ਸੀਰੀਜ਼ 'ਚ ਰੋਲ ਮਿਲਿਆ ਸੀ ਪਰ ਆਖਰੀ ਸਮੇਂ 'ਤੇ ਉਸ ਨੂੰ ਬਾਹਰ ਕਰ ਦਿੱਤਾ ਗਿਆ। ਉਸ ਨੇ ਕਿਹਾ ਕਿ ਮੈਂ ਆਡੀਸ਼ਨ ਦੇ ਕਈ ਰਾਊਂਡ ਪਾਸ ਕਰ ਲਏ ਸਨ ਅਤੇ ਸਭ ਕੁਝ ਸੈੱਟ ਸੀ ਪਰ ਸੀਰੀਜ਼ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੈਨੂੰ ਦੱਸਿਆ ਗਿਆ ਕਿ ਮੈਨੂੰ ਰਿਪੇਲਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਸੀਰੀਜ਼ 'ਚ ਉਨ੍ਹਾਂ ਦੀ ਜਗ੍ਹਾ ਇਕ ਸਟਾਰ ਕਿਡ ਨੂੰ ਲਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ Pranitha Subhash ਨੇ ਸੁਣਾਈ ਖੁਸ਼ਖਬਰੀ, ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਵਾਇਰਲ

ਸ਼ਿਵਾਂਗੀ ਜੋਸ਼ੀ ਨੇ ਅੱਗੇ ਕਿਹਾ, "ਮੈਂ ਪੁੱਛਿਆ, 'ਇਹ ਕਦੋਂ ਹੋਇਆ?' ਇਸ ਲਈ ਮੈਨੂੰ ਕਿਹਾ ਗਿਆ ਕਿ ਉਹ ਕਿਸੇ ਦੀ ਬੇਟੀ ਹੈ ਅਤੇ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦੀ, ਮੈਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਚਾਹੋ ਤਾਂ ਦੋਸਤ ਦਾ ਕਿਰਦਾਰ ਨਿਭਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਸ਼ਿਵਾਂਗੀ ਜੋਸ਼ੀ ਨੇ ਸਾਲ 2013 'ਚ ਜ਼ੀ ਟੀਵੀ ਦੇ ਸ਼ੋਅ 'ਖੇਲਤੀ ਹੈ ਜ਼ਿੰਦਗੀ ਆਂਖ ਮਿਚੋਲੀ' ਨਾਲ ਡੈਬਿਊ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਸ਼ੋਅ 'ਬੇਨਟਾਹਾ' 'ਚ ਵੀ ਕੰਮ ਕੀਤਾ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਪਹਿਲਾਂ ਉਹ 'ਲਵ ਬਾਏ ਚਾਂਸ', 'ਬੇਗੂਸਰਾਏ', 'ਯੇ ਹੈ ਆਸ਼ਿਕੀ', 'ਪਿਆਰ ਤੂਨੇ ਕਯਾ' ਵਰਗੇ ਸ਼ੋਅ ਵੀ ਕਰ ਚੁੱਕੀ ਹੈ।


author

Priyanka

Content Editor

Related News