ਸ਼ਾਹਰੁਖ ਦੇ ਪੁੱਤਰ ਆਰੀਅਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ੍ਹ ਤੱਕ ਟਲੀ ਸੁਣਵਾਈ

2021-10-13T17:48:40.77

ਮੁੰਬਈ (ਬਿਊਰੋ) - ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਰਿਹਾਈ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਸ਼ਨ ਕੋਰਟ 'ਚ ਆਰੀਅਨ ਖ਼ਾਨ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲੀ। ਉਸ ਦੇ ਕੇਸ ਦੀ ਸੁਣਵਾਈ ਕੱਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਕੱਲ ਹੀ ਫ਼ੈਸਲਾ ਹੋਵੇਗਾ ਕੀ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਆਰੀਅਨ ਖ਼ਾਨ ਅਤੇ ਹੋਰਾਂ ਦੀਆਂ ਜ਼ਮਾਨਤ ਅਰਜ਼ੀਆਂ 'ਤੇ ਸਬੰਧਤ ਵਕੀਲਾਂ ਨੂੰ ਉਨ੍ਹਾਂ ਦੇ ਜਵਾਬਾਂ ਦੀਆਂ ਕਾਪੀਆਂ ਸੌਂਪੀਆ ਗਈਆਂ ਸਨ। ਦੂਜੇ ਪਾਸੇ ਐੱਨ. ਸੀ. ਬੀ. ਨੇ ਹਰ ਦੋਸ਼ੀ ਦੀ ਜ਼ਮਾਨਤ ਦਾ ਵਿਰੋਧ ਵੀ ਕੀਤਾ ਗਿਆ।

PunjabKesari

ਦੱਸ ਦੇਈਏ ਕਿ ਆਰੀਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਅਤੇ ਕੌਂਸਲ ਅਮਿਤ ਦੇਸਾਈ ਅਦਾਲਤ ਪਹੁੰਚੇ ਸਨ। ਆਰੀਅਨ ਦੇ ਵਕੀਲ ਨੇ ਕਿਹਾ ''ਆਰੀਅਨ ਖ਼ਾਨ ਕੋਲ ਡਰੱਗਸ ਖਰੀਦਣ ਦੇ ਪੈਸੇ ਨਹੀਂ ਸਨ ਅਤੇ ਨਾ ਹੀ ਉਸ ਕੋਲ ਡਰੱਗਸ ਲਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਆਰੀਅਨ ਦਾ ਹੋਰਨਾਂ ਦੋਸ਼ੀਆਂ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਫ਼ਿਰ ਆਰੀਅਨ ਸਜ਼ਾ ਕਿਸ ਗੱਲ ਦੀ ਮਿਲਣੀ ਚਾਹੀਦੀ ਹੈ।''

ਦੱਸਣਯੋਗ ਹੈ ਕਿ ਇਸ ਦੌਰਾਨ ਸਲਮਾਨ ਖ਼ਾਨ ਆਪਣੇ ਪਿਤਾ ਸਲੀਮ ਖ਼ਾਨ ਨਾਲ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਮਿਲਣ ਲਈ ਪਹੁੰਚੇ। ਅਦਾਕਾਰ ਦੇ ਆਪਣੇ ਘਰ ਜਾਂਦੇ ਸਮੇਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਮਸ਼ਹੂਰ ਫੋਟੋਗ੍ਰਾਫਰ voompla ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਲਮਾਨ ਖ਼ਾਨ ਦੀ ਕਾਰ ਰੇਂਜ ਰੋਵਰ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਵੁਮਪਲਾ ਨੇ ਪੋਸਟ 'ਚ ਲਿਖਿਆ, ''ਸਲਮਾਨ ਤੇ ਪਾਪਾ ਸਲੀਮ ਖ਼ਾਨ ਆਰੀਅਨ ਖ਼ਾਨ ਦੇ ਡਰੱਗਜ਼ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਵਿਖੇ ਪਹੁੰਚੇ।'' 


sunita

Content Editor

Related News