ਡਰੱਗਸ ਕੇਸ : ਆਰੀਅਨ ਦੀ ਜ਼ਮਾਨਤ ''ਤੇ ਅੱਜ ਹੋਵੇਗੀ ਸੁਣਵਾਈ, ਨਵੇਂ ਵਕੀਲ ਨਾਲ ਕੋਰਟ ਪਹੁੰਚੇਗੀ ਸ਼ਾਹਰੁਖ ਦੀ ਟੀਮ

Wednesday, Oct 13, 2021 - 11:10 AM (IST)

ਡਰੱਗਸ ਕੇਸ : ਆਰੀਅਨ ਦੀ ਜ਼ਮਾਨਤ ''ਤੇ ਅੱਜ ਹੋਵੇਗੀ ਸੁਣਵਾਈ, ਨਵੇਂ ਵਕੀਲ ਨਾਲ ਕੋਰਟ ਪਹੁੰਚੇਗੀ ਸ਼ਾਹਰੁਖ ਦੀ ਟੀਮ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਜ਼ਮਾਨਤ 'ਤੇ ਅੱਜ ਅਦਾਲਤ 'ਚ ਸੁਣਵਾਈ ਹੋਣੀ ਹੈ। ਨਸ਼ਿਆਂ ਦੇ ਮਾਮਲੇ 'ਚ ਫਸਿਆ ਆਰੀਅਨ ਖ਼ਾਨ ਇਸ ਸਮੇਂ ਆਰਥਰ ਰੋਡ ਜੇਲ੍ਹ 'ਚ ਹੈ। ਉਸ ਦੀ ਜ਼ਮਾਨਤ 'ਤੇ ਉਸ ਦੇ ਵਕੀਲ ਪਿਛਲੇ ਕਈ ਦਿਨਾਂ ਤੋਂ ਸਖਤ ਮਿਹਨਤ ਕਰ ਰਹੇ ਹਨ ਪਰ ਹਰ ਵਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਕੁਝ ਨਾ ਕੁਝ ਪੇਚ ਫਸਾ ਦਿੰਦਾ ਹੈ। 11 ਅਕਤੂਬਰ ਨੂੰ ਸੈਸ਼ਨ ਕੋਰਟ 'ਚ ਆਰੀਅਨ ਖ਼ਾਨ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਸੀ। ਹੁਣ ਹਰ ਕੋਈ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਅੱਜ ਉਸ ਦੀ ਜ਼ਮਾਨਤ ਬਾਰੇ ਕੀ ਫੈਸਲਾ ਆਵੇਗਾ।

ਆਰੀਅਨ ਦਾ ਕੇਸ ਹੁਣ ਇਸ ਵਕੀਲ ਨੂੰ ਸੌਂਪਿਆ ਗਿਆ
ਸਤੀਸ਼ ਮਨਸ਼ਿੰਦੇ ਹੁਣ ਤੱਕ ਆਰੀਅਨ ਖ਼ਾਨ ਦਾ ਕੇਸ ਲੜ ਰਹੇ ਸਨ ਪਰ ਹੁਣ ਸ਼ਾਹਰੁਖ ਖ਼ਾਨ ਨੇ ਇਸ ਕੇਸ ਲਈ ਸੀਨੀਅਰ ਵਕੀਲ ਅਮਿਤ ਦੇਸਾਈ ਨੂੰ ਨਿਯੁਕਤ ਕੀਤਾ ਹੈ। ਅਮਿਤ ਦੇਸਾਈ ਨੂੰ ਸਤੀਸ਼ ਮਾਨਸ਼ਿੰਦੇ ਨਾਲ 11 ਅਕਤੂਬਰ ਨੂੰ ਸੈਸ਼ਨ ਕੋਰਟ 'ਚ ਵੀ ਵੇਖਿਆ ਗਿਆ ਸੀ। ਉਹ ਆਰੀਅਨ ਦੀ ਜ਼ਮਾਨਤ ਲਈ ਪਹੁੰਚੇ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ - ਰੁਕਲਪ੍ਰੀਤ ਤੇ ਜੈਕੀ ਭਗਨਾਨੀ ਨੇ ਰਿਲੇਸ਼ਨਸ਼ਿਪ ਦਾ ਕੀਤਾ ਐਲਾਨ, ਸਾਂਝੀ ਕੀਤੀ ਪਿਆਰੀ ਪੋਸਟ

ਐੱਨ. ਸੀ. ਬੀ. ਨੇ ਦੋ ਦਿਨਾਂ ਦਾ ਮੰਗਿਆ ਸੀ ਸਮਾਂ 
11 ਅਕਤੂਬਰ ਨੂੰ ਐੱਨ. ਸੀ. ਬੀ. ਨੇ ਸੈਸ਼ਨ ਕੋਰਟ 'ਚ ਆਰੀਅਨ ਖ਼ਾਨ ਦੀ ਜ਼ਮਾਨਤ ਬਾਰੇ ਬੁੱਧਵਾਰ ਤੱਕ ਦਾ ਸਮਾਂ ਮੰਗਿਆ ਸੀ। ਆਰੀਅਨ ਦੇ ਦੋਵੇਂ ਵਕੀਲ ਅਮਿਤ ਦੇਸਾਈ ਅਤੇ ਸਤੀਸ਼ ਮਨਸ਼ਿੰਦੇ ਸਵੇਰੇ ਅਦਾਲਤ ਪਹੁੰਚੇ ਸਨ ਪਰ ਵਿਸ਼ੇਸ਼ ਸਰਕਾਰੀ ਵਕੀਲ ਏ ਐਮ ਚਿਮਲਕਰ, ਜੋ ਐੱਨ. ਸੀ. ਬੀ. ਦਾ ਕੇਸ ਲੜ ਰਹੇ ਹਨ, ਨੇ ਕਿਹਾ ਕਿ ਉਹ ਸਬੂਤ ਇਕੱਠੇ ਕਰਨ 'ਚ ਸਮਾਂ ਲੈ ਰਹੇ ਹਨ ਕਿਉਂਕਿ ਜਾਂਚ ਜਾਰੀ ਹੈ। ਦਲੀਲਾਂ ਤੋਂ ਬਾਅਦ ਜੱਜ ਵੀ. ਵੀ. ਪਾਟਿਲ ਨੇ ਐੱਨ. ਸੀ. ਬੀ. ਨੂੰ ਆਪਣਾ ਜਵਾਬ ਦਾਖਲ ਕਰਨ ਲਈ ਬੁੱਧਵਾਰ, 13 ਅਕਤੂਬਰ ਨੂੰ ਸਵੇਰੇ 11 ਵਜੇ ਤੱਕ ਦਾ ਸਮਾਂ ਦਿੱਤਾ। ਸੁਣਵਾਈ ਦੁਪਹਿਰ 2:45 ਵਜੇ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਬਾਲੀਵੁੱਡ 'ਚ ਦਿਲਜੀਤ ਦੋਸਾਂਝ ਦੇ ਚਰਚੇ, ਫ਼ਿਲਮੀ ਸਿਤਾਰਿਆਂ ਨੇ ਕੀਤੀ ਰੱਜ ਕੇ ਤਾਰੀਫ਼

ਸ਼ਾਹਰੁਖ ਦੇ ਡਰਾਈਵਰ ਦਾ ਬਿਆਨ ਵੀ ਹੈ ਦਰਜ
ਹੁਣ ਤੱਕ ਐੱਨ. ਸੀ. ਬੀ. ਨੇ ਇਸ ਮਾਮਲੇ 'ਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਦੀ ਜਾਂਚ ਅਜੇ ਵੀ ਜਾਰੀ ਹੈ। 9 ਅਕਤੂਬਰ ਨੂੰ ਐੱਨ. ਸੀ. ਬੀ. ਨੇ ਸ਼ਾਹਰੁਖ ਖ਼ਾਨ ਦੇ ਡਰਾਈਵਰ ਤੋਂ 12 ਘੰਟੇ ਪੁੱਛਗਿੱਛ ਕੀਤੀ ਸੀ। ਐੱਨ. ਸੀ. ਬੀ. ਸੂਤਰਾਂ ਦੇ ਅਨੁਸਾਰ, ਡਰਾਈਵਰ ਨੇ ਆਰੀਅਨ ਅਤੇ ਅਰਬਾਜ਼ ਵਪਾਰੀ ਨੂੰ ਕਰੂਜ਼ ਟਰਮੀਨਲ 'ਤੇ ਉਤਾਰਨ ਦੀ ਗੱਲ ਕਬੂਲ ਕੀਤੀ ਸੀ। ਡਰਾਈਵਰ ਤੋਂ ਆਰੀਅਨ ਅਤੇ ਉਸ ਦੇ ਦੋਸਤਾਂ ਦੀਆਂ ਗਤੀਵਿਧੀਆਂ ਬਾਰੇ ਵੀ ਪੁੱਛਗਿੱਛ ਕੀਤੀ ਗਈ ਸੀ।

ਅਮਿਤ ਦੇਸਾਈ ਨੇ ਮਸ਼ਹੂਰ ਕ੍ਰਾਈਮ ਵਕੀਲ
ਦੱਸਣਯੋਗ ਹੈ ਕਿ ਅਮਿਤ ਦੇਸਾਈ ਇੱਕ ਮਸ਼ਹੂਰ ਕ੍ਰਾਈਮ ਵਕੀਲ ਹੈ। ਇਹ ਅਮਿਤ ਦੇਸਾਈ ਸੀ, ਜਿਸ ਨੇ ਸਲਮਾਨ ਖ਼ਾਨ ਨੂੰ 2002 ਦੇ 'ਹਿੱਟ ਐਂਡ ਰਨ' ਕੇਸ ਤੋਂ ਰਿਹਾਅ ਕਰਵਾਇਆ ਸੀ। ਸਾਲ 2015 'ਚ ਅਮਿਤ ਦੇਸਾਈ ਨੇ ਸਲਮਾਨ ਖ਼ਾਨ ਦੀ ਜ਼ਮਾਨਤ ਲਈ ਉਸ ਦੇ 'ਹਿੱਟ ਐਂਡ ਰਨ' ਕੇਸ ਦੀ ਨੁਮਾਇੰਦਗੀ ਕੀਤੀ ਸੀ। ਅਮਿਤ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਸਲਮਾਨ ਨੂੰ ਪੰਜ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮਈ 2015 'ਚ ਅਮਿਤ ਨੇ ਸਲਮਾਨ ਦਾ ਬਚਾਅ ਕੀਤਾ ਅਤੇ ਉਨ੍ਹਾਂ ਨੂੰ 30,000 ਰੁਪਏ ਦੀ ਰਾਸ਼ੀ ਦੇ ਮਾਮਲੇ 'ਚ ਜ਼ਮਾਨਤ ਮਿਲ ਗਈ।


ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਰਿਚਾ ਚੱਢਾ ਦਾ ਵੱਡਾ ਫ਼ੈਸਲਾ, ਅਚਾਨਕ ਟਵਿੱਟਰ ਅਕਾਊਂਟ ਕੀਤਾ ਬੰਦ


author

sunita

Content Editor

Related News