ਡਰੱਗ ਮਾਮਲੇ ''ਚ ਸ਼ਾਹਰੁਖ, ਅਰਜੁਨ ਰਾਮਪਾਲ, ਡੀਨੋ ਮੋਰੀਆ ਤੇ ਰਣਬੀਰ ਦਾ ਨਾਂ ਆਇਆ ਸਾਹਮਣੇ

10/1/2020 9:59:43 AM

ਮੁੰਬਈ (ਬਿਊਰੋ) — ਡਰੱਗ ਕੇਸ ਦੀ ਜਾਂਚ ਦੀ ਸੂਈ ਵੱਡੇ ਅਭਿਨੇਤਾਵਾਂ ਤੱਕ ਪਹੁੰਚ ਗਈ ਹੈ। ਐੱਨ. ਸੀ. ਬੀ. ਦੀ ਜਾਂਚ 'ਚ ਸ਼ਾਹਰੁਖ ਖਾਨ, ਰਣਬੀਰ ਕਪੂਰ, ਡੀਨੋ ਮੋਰੀਆ ਤੇ ਅਰਜੁਨ ਰਾਮਪਾਲ ਦਾ ਨਾਂ ਆਇਆ ਹੈ। ਇਕ ਅਖ਼ਬਾਰ ਦੀ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। ਐੱਨ. ਸੀ. ਬੀ. ਇਨ੍ਹਾਂ ਅਭਿਨੇਤਾਵਾਂ ਨੂੰ ਲੈ ਕੇ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੋਮਵਰਕ ਕਰ ਲੈਣਾ ਚਾਹੁੰਦੀ ਹੈ ਅਤੇ ਉਸ ਤੋਂ ਬਾਅਦ ਹੀ ਸੰਮਨ ਭੇਜੇਗੀ।

ਐੱਨ. ਸੀ. ਬੀ. ਅਧਿਕਾਰੀ ਨੇ ਦੱਸਿਆ ਕਿ ਇਕ ਡਰੱਗ ਪੈਡਲਰ ਨੇ ਪੁੱਛਗਿੱਛ 'ਚ ਮੰਨਿਆ ਹੈ ਕਿ ਅਰਜੁਨ ਰਾਮਪਾਲ ਸ਼ਾਹਰੁਖ ਖਾਨ ਦੇ ਘਰ ਡਰੱਗ ਲੈ ਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਕੋਲ ਇਸ ਗੱਲ ਦੇ ਠੋਸ ਸਬੂਤ ਹਨ ਕਿ ਅਰਜੁਨ ਦਾ ਸ਼ਾਹਰੁਖ ਖਾਨ ਨਾਲ ਕੁਨੈਕਸ਼ਨ ਹੈ ਪਰ ਡੀਨੋ ਮੋਰੀਆ ਦਾ ਕਿਸੇ ਹੋਰ ਪੈਡਲਰ ਨਾਲ ਕੁਨੈਕਸ਼ਨ ਸਾਹਮਣੇ ਆਇਆ ਹੈ। ਏਜੰਸੀ ਹਾਲੇ ਕੋਈ ਕਾਹਲੀ ਨਹੀਂ ਕਰੇਗੀ। ਟੈਕਨੀਕਸ ਸਬੂਤ ਮਿਲਦੇ ਹੀ ਇਨ੍ਹਾਂ ਖਿਲਾਫ਼ ਕਾਰਵਾਈ ਹੋਵੇਗੀ। ਇਨ੍ਹਾਂ ਅਭਿਨੇਤਾਵਾਂ ਦੇ ਨਾਂ ਮੀਡੀਆ 'ਚ ਨਹੀਂ ਆ ਰਹੇ ਪਰ ਉਨ੍ਹਾਂ ਦਾ ਜ਼ਿਕਰ 'ਏ', 'ਡੀ', 'ਆਰ' ਅਤੇ 'ਐੱਸ' ਦੇ ਕੋਡ ਨਾਂ ਕੀਤਾ ਜਾ ਰਿਹਾ ਹੈ। 'ਏ' ਦਾ ਮਤਲਬ ਅਰਜੁਨ ਰਾਮਪਾਲ, ਡੀ- ਡੀਨੋ ਮੋਰੀਆ, ਐੱਸ- ਸ਼ਾਹਰੁਖ ਖਾਨ।  ਐੱਨ. ਸੀ. ਬੀ. ਦੇ ਸੂਤਰਾਂ ਦਾ ਕਹਿਣਾ ਹੈ ਕਿ 'ਆਰ' ਤੋਂ ਰਣਬੀਰ ਕਪੂਰ ਹੋ ਸਕਦੇ ਹਨ, ਹਾਲਾਂਕਿ ਹਾਲੇ ਉਨ੍ਹਾਂ ਬਾਰੇ ਸ਼ਾਹਰੁਖ, ਅਰਜੁਨ ਵਰਗਾ ਪੁਖ਼ਤਾ ਇੰਟੈਲੀਜੈਂਸ ਇਨਪੁਟ ਨਹੀਂ ਮਿਲਿਆ ਹੈ।

ਸ਼ਾਹਰੁਖ ਦੁਬਾਈ 'ਚ, ਬਾਕੀ ਤਿੰਨੋ ਮੁੰਬਈ 'ਚ ਹਨ
ਸ਼ਾਹਰੁਖ ਖਾਨ ਫ਼ਿਲਹਾਲ ਦੁਬਈ 'ਚ ਹਨ ਤੇ ਆਈ. ਪੀ. ਐੱਲ. ਦੇ ਮਜ਼ੇ ਲੈ ਰਹੇ ਹਨ। ਅਰਜੁਨ ਰਾਮਪਾਲ ਮੁੰਬਈ 'ਚ ਫ਼ਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਡੀਨੋ ਮੋਰੀਆ ਵੀ ਫ਼ਿਲਹਾਲ ਮਾਇਆ ਨਗਰੀ 'ਚ ਹੀ ਹਨ। ਰਣਬੀਰ ਨੇ ਪਿਛਲੇ ਦਿਨੀਂ ਹੀ ਮੁੰਬਈ 'ਚ ਹੀ ਪਰਿਵਾਰ ਨਾਲ ਆਪਣਾ ਬਰਥਡੇ ਮਨਾਇਆ ਸੀ।


sunita

Content Editor sunita