‘ਦ੍ਰਿਸ਼ਯਮ 2’ ਦੀ ਕਮਾਈ 200 ਕਰੋੜ ਪਾਰ, ਅੱਜ ਬਣਾਏਗੀ ਇਕ ਹੋਰ ਵੱਡਾ ਰਿਕਾਰਡ
Sunday, Dec 11, 2022 - 03:44 PM (IST)

ਮੁੰਬਈ (ਬਿਊਰੋ)– ‘ਦ੍ਰਿਸ਼ਯਮ 2’ ਨੇ ਕਮਾਈ ਦੇ ਮਾਮਲੇ ’ਚ ਵੱਡਾ ਰਿਕਾਰਡ ਬਣਾ ਲਿਆ ਹੈ। ਫ਼ਿਲਮ ਨੇ ਭਾਰਤ ’ਚ 200 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਫ਼ਿਲਮ ਨੇ ਆਪਣੇ ਚੌਥੇ ਸ਼ੁੱਕਰਵਾਰ ਨੂੰ 2.62 ਕਰੋੜ ਤੇ ਸ਼ਨੀਵਾਰ ਨੂੰ 4.67 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨਾਲ ਫ਼ਿਲਮ ਦੀ ਕੁਲ ਕਮਾਈ 203.59 ਕਰੋੜ ਰੁਪਏ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੋ ਸਮੇਂ ਪ੍ਰੈਗਨੈਂਟ, ਭੜਕੇ ਲੋਕਾਂ ਨੇ ਕਿਹਾ– ‘ਇਹ ਕਿਵੇਂ ਮੁਮਕਿਨ ਹੈ?’
ਦੱਸ ਦੇਈਏ ਕਿ ‘ਦ੍ਰਿਸ਼ਯਮ 2’ ਇਸ ਕਮਾਈ ਦੇ ਨਾਲ ਅਜੇ ਦੇਵਗਨ ਦੇ ਕਰੀਅਰ ਦੀ ਤੀਜੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ। ਇਸ ਦੇ ਨਾਲ ਹੀ ਅੱਜ ਯਾਨੀ ਐਤਵਾਰ ਦੀ ਕਮਾਈ ਦੇ ਨਾਲ ‘ਦ੍ਰਿਸ਼ਯਮ 2’ ਅਜੇ ਦੇਵਗਨ ਦੀ ‘ਗੋਲਮਾਲ ਅਗੇਨ’ ਫ਼ਿਲਮ ਨੂੰ ਪਛਾੜ ਦੇਵੇਗੀ।
‘ਦ੍ਰਿਸ਼ਯਮ 2’ ਅਜੇ ਦੇਵਗਨ ਦੇ ਕਰੀਅਰ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਜਾਵੇਗੀ। ਅਜੇ ਦੀ ਸਭ ਤੋਂ ਵੱਧ ਕਮਾਈ ਵਾਲੀ ਫ਼ਿਲਮ ਅਜੇ ਵੀ ‘ਤਾਨ੍ਹਾਜੀ’ ਹੈ, ਜਿਸ ਨੇ ਭਾਰਤ ’ਚ 279 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।