ਡਾ. ਸਤਿੰਦਰ ਸਰਤਾਜ ਨੇ ਸ਼ੈਰੀ ਮਾਨ ਨੂੰ ਕਿਹੜੀ ਚੀਜ਼ ਪੀਣ ਦੀ ਦਿੱਤੀ ਸੀ ਸਲਾਹ?

Tuesday, Nov 17, 2020 - 02:48 PM (IST)

ਡਾ. ਸਤਿੰਦਰ ਸਰਤਾਜ ਨੇ ਸ਼ੈਰੀ ਮਾਨ ਨੂੰ ਕਿਹੜੀ ਚੀਜ਼ ਪੀਣ ਦੀ ਦਿੱਤੀ ਸੀ ਸਲਾਹ?

ਜਲੰਧਰ (ਬਿਊਰੋ)– ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸ਼ੈਰੀ ਮਾਨ ਕਾਫੀ ਚਰਚਾ ’ਚ ਹਨ। ਸ਼ੈਰੀ ਮਾਨ ਦੇ ਚਰਚਾ ’ਚ ਰਹਿਣ ਦੇ ਦੋ ਕਾਰਨ ਹਨ। ਪਹਿਲਾ ਉਨ੍ਹਾਂ ਦੀ ਨਵੀਂ ਐਲਬਮ ‘ਦਿਲਵਾਲੇ’ ਰਿਲੀਜ਼ ਹੋਈ ਹੈ, ਜਿਸ ਦਾ ਗੀਤ ‘ਬਚਪਨ ਵਾਲਾ ਘਰ’ ਉਨ੍ਹਾਂ ਦੇ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਚਰਚਾ ’ਚ ਰਹਿਣ ਦਾ ਦੂਜਾ ਕਾਰਨ ਸ਼ੈਰੀ ਮਾਨ ਦਾ ਸ਼ਰਾਬ ਪੀ ਕੇ ਸੋਸ਼ਲ ਮੀਡੀਆ ’ਤੇ ਲਾਈਵ ਆਉਣਾ ਹੈ, ਜਿਸ ਦੀ ਖੂਬ ਨਿੰਦਿਆ ਵੀ ਹੁੰਦੀ ਹੈ। ਹਾਲ ਹੀ ’ਚ ਸ਼ੈਰੀ ਮਾਨ ਨੇ ਡਾ. ਸਤਿੰਦਰ ਸਰਤਾਜ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਡਾ. ਸਤਿੰਦਰ ਸਰਤਾਜ ਨੇ ਸ਼ੈਰੀ ਮਾਨ ਨੂੰ ਚੰਗੀ ਸਿਹਤ ਲਈ ਕੁਝ ਪੀਣ ਦੀ ਸਲਾਹ ਦਿੱਤੀ ਹੈ।

ਜੋ ਤਸਵੀਰ ਸ਼ੈਰੀ ਮਾਨ ਵਲੋਂ ਸਾਂਝੀ ਕੀਤੀ ਗਈ ਹੈ, ਉਸ ਦੀ ਕੈਪਸ਼ਨ ’ਚ ਸ਼ੈਰੀ ਮਾਨ ਲਿਖਦੇ ਹਨ, ‘ਇਕ ਚੰਗੇ ਡਾਕਟਰ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਚੰਗੀ ਸਿਹਤ ਤੇ ਦਿਮਾਗ ਲਈ ਗ੍ਰੀਨ ਟੀ ਪੀਣੀ ਚਾਹੀਦੀ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਡਾਕਟਰ ਕੌਣ ਹੈ?’

 
 
 
 
 
 
 
 
 
 
 
 
 
 
 
 

A post shared by Sharry Mann (@sharrymaan)

ਦੱਸਣਯੋਗ ਹੈ ਕਿ ਸ਼ੈਰੀ ਮਾਨ ਆਪਣੀ ਫਿਟਨੈੱਸ ’ਤੇ ਵੀ ਧਿਆਨ ਦੇ ਰਹੇ ਹਨ। ਇੰਸਟਾਗ੍ਰਾਮ ਸਟੋਰੀਜ਼ ’ਚ ਉਹ ਜਿਮ ਤੋਂ ਵੀ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।


author

Rahul Singh

Content Editor

Related News