ਫ਼ਿਲਮ ‘ਦੋਨੋਂ’ ਦਾ ‘ਅੱਗ ਲੱਗਦੀ’ ਗੀਤ ਦਾ ਪੁਣੇ ’ਚ ਹੋਵੇਗਾ ਗ੍ਰੈਂਡ ਲਾਂਚ

Thursday, Sep 14, 2023 - 12:10 PM (IST)

ਫ਼ਿਲਮ ‘ਦੋਨੋਂ’ ਦਾ ‘ਅੱਗ ਲੱਗਦੀ’ ਗੀਤ ਦਾ ਪੁਣੇ ’ਚ ਹੋਵੇਗਾ ਗ੍ਰੈਂਡ ਲਾਂਚ

ਮੁੰਬਈ (ਬਿਊਰੋ)– ਜਿਵੇਂ-ਜਿਵੇਂ ‘ਦੋਨੋਂ’ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਤਿਉਂ-ਤਿਉਂ ਫ਼ਿਲਮ ਦੀ ਚਰਚਾ ਵਧਦੀ ਜਾ ਰਹੀ ਹੈ। ਅਵਨੀਸ਼ ਬੜਜਾਤੀਆ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਸੰਨੀ ਦਿਓਲ ਦੇ ਪੁੱਤਰ ਰਾਜਵੀਰ ਤੇ ਪੂਨਮ ਢਿੱਲੋਂ ਦੀ ਧੀ ਪਲੋਮਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਫ਼ਿਲਮ ਦੀ ਕਹਾਣੀ ਰੋਮਾਂਸ ਦੇ ਨਵੇਂ ਦੌਰ ਦੇ ਰੂਪ ’ਚ ਦਿਖਾਈ ਦੇ ਰਹੀ ਹੈ, ਜੋ ਲੋਕਾਂ ਦੇ ਦਿਲਾਂ ਨੂੰ ਛੂਹ ਜਾਵੇਗੀ। ਫ਼ਿਲਮ ਦਾ ਟਾਈਟਲ ਗੀਤ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦਾ ਅਸਲ ਕਾਰਨ ਨਹੀਂ ਹੈ ਧਰਮਿੰਦਰ ਦੀ ਬੀਮਾਰੀ, ਇਸ ਕਾਰਨ ਮਾਤਾ-ਪਿਤਾ ਨਾਲ ਵਿਦੇਸ਼ ਪਹੁੰਚੇ ਸਨੀ ਦਿਓਲ

ਇਸ ਦੇ ਨਾਲ ਹੀ ਫ਼ਿਲਮ ਦਾ ਨਵਾਂ ਗੀਤ ‘ਅੱਗ ਲੱਗਦੀ’ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਜਿਥੇ ‘ਦੋਨੋਂ’ ਦਾ ਟਾਈਟਲ ਟ੍ਰੈਕ ਰੋਮਾਂਟਿਕ ਤੇ ਬਹੁਤ ਭਾਵੁਕ ਹੈ, ਉਥੇ ਡਾਂਸ ਨੰਬਰ ਤੁਹਾਨੂੰ ਪੂਰੀ ਤਰ੍ਹਾਂ ਨੱਚਣ ਲਈ ਮਜਬੂਰ ਕਰ ਦੇਵੇਗਾ।

ਜਾਣਕਾਰੀ ਮਿਲ ਰਹੀ ਹੈ ਕਿ ਇਸ ਗੀਤ ਨੂੰ ਪੁਣੇ ’ਚ ਇਕ ਪ੍ਰੋਗਰਾਮ ’ਚ ਕਾਫੀ ਧੂਮਧਾਮ ਨਾਲ ਲਾਂਚ ਕੀਤਾ ਜਾਵੇਗਾ, ਜੋ ਪ੍ਰਸ਼ੰਸਕਾਂ ਨੂੰ ਨੱਚਣ ਲਈ ਮਜਬੂਰ ਕਰ ਦੇਵੇਗਾ। ਕਿਹਾ ਜਾ ਰਿਹਾ ਹੈ ਕਿ ਰਾਜਵੀਰ ਤੇ ਪਲੋਮਾ ‘ਅੱਗ ਲੱਗਦੀ’ ਰਾਹੀਂ ਦਰਸ਼ਕਾਂ ਨੂੰ ਸਾਲ ਦਾ ਫੈਸਟਿਵ ਨੰਬਰ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News