ਕੀ ਕਪਿਲ ਸ਼ਰਮਾ ਕੋਲ ਅਸਲ ’ਚ ਹੈ 300 ਕਰੋੜ ਦੀ ਜਾਇਦਾਦ? ਦੇਖੋ ਕੀ ਦਿੱਤਾ ਜਵਾਬ

Wednesday, Mar 15, 2023 - 02:13 PM (IST)

ਕੀ ਕਪਿਲ ਸ਼ਰਮਾ ਕੋਲ ਅਸਲ ’ਚ ਹੈ 300 ਕਰੋੜ ਦੀ ਜਾਇਦਾਦ? ਦੇਖੋ ਕੀ ਦਿੱਤਾ ਜਵਾਬ

ਮੁੰਬਈ (ਬਿਊਰੋ)– ਜਨਵਰੀ 2021 ’ਚ ਕਪਿਲ ਸ਼ਰਮਾ ਨੇ ਆਪਣੇ ਸ਼ੋਅ ’ਚ ਦੱਸਿਆ ਸੀ ਕਿ ਉਹ ਇਕ ਸਾਲ ’ਚ ਸਿਰਫ 15 ਕਰੋੜ ਰੁਪਏ ਦਾ ਟੈਕਸ ਅਦਾ ਕਰਦੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਹਰ ਕੋਈ ਇਸ ਨੂੰ ਭਰੇ ਕਿਉਂਕਿ ਦੇਸ਼ ਦੇ ਵਿਕਾਸ ’ਚ ਇਸ ਦਾ ਅਹਿਮ ਯੋਗਦਾਨ ਹੈ। ਇੰਨਾ ਹੀ ਨਹੀਂ, ਉਹ ਆਪਣੇ ਸ਼ੋਅ ਦੇ ਇਕ ਐਪੀਸੋਡ ਲਈ ਕਰੀਬ 50 ਲੱਖ ਰੁਪਏ ਚਾਰਜ ਕਰਦੇ ਹਨ।

ਜੇਕਰ ਹਫ਼ਤੇ ’ਚ ਦੋ ਐਪੀਸੋਡ ਆਉਂਦੇ ਹਨ ਤਾਂ ਉਹ 1 ਕਰੋੜ ਰੁਪਏ ਫੀਸ ਲੈਂਦੇ ਹਨ। ਹੁਣ ਤੁਸੀਂ ਹੀ ਸੋਚੋ ਕਿ ਜੇਕਰ ਕੋਈ ਵਿਅਕਤੀ ਇੰਨਾ ਜ਼ਿਆਦਾ ਕਰਦਾ ਹੈ ਤਾਂ ਉਸ ਦੀ ਸਾਲਾਨਾ ਆਮਦਨ ਕੀ ਹੋਵੇਗੀ। ਵੈਸੇ ਇਹ ਖ਼ਬਰ ਫੈਲ ਗਈ ਹੈ ਕਿ ਕਪਿਲ ਦੀ ਕੁਲ ਜਾਇਦਾਦ 300 ਕਰੋੜ ਦੇ ਕਰੀਬ ਹੈ। ਇਸ ਬਾਰੇ ਪੁੱਛਣ ’ਤੇ ਉਹ ਇਹ ਸੁਣ ਕੇ ਹੱਸ ਪਏ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਲੈ ਕੇ ਮੁੜ ਬੋਲਿਆ ਲਾਰੈਂਸ ਬਿਸ਼ਨੋਈ, ‘ਮੁਆਫ਼ੀ ਮੰਗੇ ਨਹੀਂ ਤਾਂ ਆਪਣੇ ਤਰੀਕੇ ਨਾਲ ਸਮਝਾਵਾਂਗੇ’

ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜ਼ਵਿਗਾਟੋ’ ਦੀ ਪ੍ਰਮੋਸ਼ਨ ਲਈ ਹਰ ਪਾਸੇ ਜਾ ਰਹੇ ਹਨ। 300 ਕਰੋੜ ਦੀ ਜਾਇਦਾਦ ਦੇ ਸਵਾਲ ਦੇ ਜਵਾਬ ’ਚ ਕਪਿਲ ਨੇ ਕਿਹਾ, ‘‘ਮੈਂ ਵੀ ਬਹੁਤ ਸਾਰਾ ਪੈਸਾ ਗੁਆ ਦਿੱਤਾ ਹੈ ਪਰ ਸੱਚ ਆਖਾਂ ਤਾਂ ਮੈਂ ਇਸ ਸਭ ਬਾਰੇ ਨਹੀਂ ਸੋਚਦਾ। ਮੈਂ ਜਾਣਦਾ ਹਾਂ ਕਿ ਮੇਰੇ ਕੋਲ ਇਕ ਘਰ ਹੈ, ਇਕ ਕਾਰ ਹੈ, ਮੇਰਾ ਇਕ ਪਰਿਵਾਰ ਹੈ ਤੇ ਇਹੀ ਮਾਇਨੇ ਰੱਖਦਾ ਹੈ। ਬੇਸ਼ੱਕ ਮੈਂ ਕੋਈ ਸੰਤ ਨਹੀਂ ਹਾਂ। ਮੈਂ ਚੰਗੇ ਪੈਸੇ ਨੂੰ ਰੱਦ ਨਹੀਂ ਕਰਾਂਗਾ ਪਰ ਅੱਜ ਵੀ ਮੇਰੀ ਸੋਚ ਤਨਖ਼ਾਹ ਵਾਲੀ ਹੈ।’’

ਕਪਿਲ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੂੰ ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਜਿਵੇਂ ਕਿ ਤੁਹਾਨੂੰ ਆਰਾਮ ਤੇ ਸਹੂਲਤ ਮਿਲੀ ਹੈ। ਇਸੇ ਤਰ੍ਹਾਂ ਕਾਮੇਡੀਅਨ ਨੇ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਵੀ ਦਿੱਤਾ ਹੈ। ਦੋਵੇਂ ਪੰਜਾਬੀ ਹਨ ਤੇ ਚੰਗੀ ਬਾਂਡਿੰਗ ਵੀ ਹੈ। ਉਨ੍ਹਾਂ ਕਿਹਾ ਕਿ ਉਹ ਗਿੰਨੀ ਲਈ ਬਹੁਤ ਸਤਿਕਾਰ ਕਰਦੇ ਹਨ ਕਿਉਂਕਿ ਉਹ ਉਸ ਸਮੇਂ ਉਸ ਦੇ ਨਾਲ ਖੜ੍ਹੀ ਸੀ ਜਦੋਂ ਕਪਿਲ ਨੂੰ ਕੋਈ ਨਹੀਂ ਜਾਣਦਾ ਸੀ ਤੇ ਚੰਗੇ ਤੇ ਮਾੜੇ ਸਮੇਂ ’ਚ ਕਾਮੇਡੀਅਨ ਦੇ ਨਾਲ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News