ਪਤੀ ਨਾਲ ਡਿਨਰ ਡੇਟ 'ਤੇ ਨਿਕਲੀ ਦਿਸ਼ਾ ਪਰਮਾਰ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
Friday, Jun 03, 2022 - 04:59 PM (IST)
ਮੁੰਬਈ- ਗਾਇਕ ਰਾਹੁਲ ਵੈਦਿਆ ਅਤੇ ਅਦਾਕਾਰਾ ਦਿਸ਼ਾ ਪਰਮਾਰ ਟੇਲੀ ਵਰਲਡ ਦੇ ਸਭ ਤੋਂ ਕਿਊਟ ਜੋੜਿਆਂ 'ਚੋਂ ਇਕ ਹਨ। ਆਏ ਦਿਨ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ। ਹਾਲ ਹੀ 'ਚ ਦਿਸ਼ਾ ਪਤੀ ਰਾਹੁਲ ਨਾਲ ਡਿਨਰ ਡੇਟ 'ਤੇ ਪਹੁੰਚੀ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਜੋੜੇ ਦਾ ਲਵੀ ਡਵੀ ਮੁਮੈਂਟ ਦੇਖਣ ਨੂੰ ਮਿਲ ਰਿਹਾ ਹੈ। ਲੁਕ ਦੀ ਗੱਲ ਕਰੀਏ ਤਾਂ ਦਿਸ਼ਾ ਬਲੈਕ ਟੈਂਕ ਟਾਪ ਬਲਿਊ ਜੀਨਸ 'ਚ ਸਟਾਈਲਿਸ਼ ਦਿਖ ਰਹੀ ਹੈ।
ਦਿਸ਼ਾ ਬਿਨਾਂ ਮੇਕਅਪ ਲੁਕ 'ਚ ਵੀ ਖੂਬਸੂਰਤ ਦਿਖ ਰਹੀ ਹੈ। ਉਧਰ ਰਾਹੁਲ ਵ੍ਹਾਈਟ ਟੀ-ਸ਼ਰਟ ਤੇ ਟਰਾਊਜ਼ਰ 'ਚ ਕੂਲ ਲੱਗ ਰਹੇ ਹਨ। ਇਕ ਤਸਵੀਰ 'ਚ ਰਾਹੁਲ ਦਿਸ਼ਾ ਨੂੰ ਬਾਹਾਂ 'ਚ ਲਏ ਨਜ਼ਰ ਆ ਰਹੇ ਹਨ।
ਜਿਥੇ ਦਿਸ਼ਾ ਕੈਮਰੇ ਵੱਲ ਦੇਖ ਕੇ ਹੱਸਦੇ ਹੋਏ ਪੋਜ਼ ਦੇ ਰਹੀ ਹੈ। ਉਧਰ ਰਾਹੁਲ ਕੈਮਰੇ ਵੱਲ ਦੇਖਦੇ ਹੋਏ ਜੀਭ ਕੱਢ ਰਹੇ ਹਨ। ਇਕ ਤਸਵੀਰ 'ਚ ਰਾਹੁਲ ਦਿਸ਼ਾ ਦੀਆਂ ਗੱਲ੍ਹਾਂ 'ਤੇ ਕਿੱਸ ਕਰ ਰਹੇ ਹਨ।
ਤੀਜੀ ਤਸਵੀਰ 'ਚ ਰਾਹੁਲ ਦਿਸ਼ਾ ਨੂੰ ਬਾਹਾਂ 'ਚ ਕੈਦ ਕੀਤੇ ਹੱਸ ਰਹੇ ਹਨ। ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਾਹੁਲ ਅਤੇ ਦਿਸ਼ਾ ਨੇ 16 ਜੁਲਾਈ 2021 ਨੂੰ ਵਿਆਹ ਕੀਤੀ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ। ਰਾਹੁਲ ਅਤੇ ਦਿਸ਼ਾ ਦੇ ਰਿਸ਼ਤੇ 'ਤੇ ਪੱਕੀ ਮੋਹਰ 'ਬਿਗ ਬੌਸ 14' ਦੌਰਾਨ ਲੱਗੀ ਸੀ। ਜਦੋਂ ਸਿੰਗਰ ਨੇ ਨੈਸ਼ਨਲ ਟੀ.ਵੀ. 'ਤੇ ਅਦਾਕਾਰਾ ਨੂੰ ਪ੍ਰੋਪੋਜ਼ ਕੀਤਾ ਸੀ। ਉਧਰ ਦਿਸ਼ਾ ਨੇ ਵੈਲੇਂਟਾਈਨ ਡੇਅ ਦੇ ਮੌਕੇ 'ਤੇ ਬਿਗ ਬੌਸ ਦੇ ਘਰ ਦੇ ਅੰਦਰ ਜਾ ਕੇ ਰਾਹੁਲ ਦਾ ਪ੍ਰੋਪੋਜਲ ਸਵੀਕਾਰ ਕਰ ਲਿਆ ਸੀ।