''ਦਿਲਵਾਲੇ'' ਦੀ ਚੰਗੀ ਓਪਨਿੰਗ ''ਤੇ ਬੋਲੇ ''ਬਾਜੀਰਾਵ ਮਸਤਾਨੀ'' ਦੇ ਡਾਇਰੈਕਟਰ ਭੰਸਾਲੀ

Saturday, Dec 26, 2015 - 02:29 PM (IST)

 ''ਦਿਲਵਾਲੇ'' ਦੀ ਚੰਗੀ ਓਪਨਿੰਗ ''ਤੇ ਬੋਲੇ ''ਬਾਜੀਰਾਵ ਮਸਤਾਨੀ'' ਦੇ ਡਾਇਰੈਕਟਰ ਭੰਸਾਲੀ

ਮੁੰਬਈ : ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ਼ ਦੀ ਫਿਲਮ ''ਦਿਲਵਾਲੇ'' ਅਤੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫਿਲਮ ''ਬਾਜੀਰਾਵ ਮਸਤਾਨੀ'' ਇਕ ਹੀ ਦਿਨ ਰਿਲੀਜ਼ ਹੋਈਆਂ। ਫਿਲਮ ''ਦਿਲਵਾਲੇ'' ਦੀ ਚੰਗੀ ਓਪਨਿੰਗ ''ਤੇ ਭੰਸਾਲੀ ਨੇ ਕਿਹਾ ਕਿ ਸ਼ਾਹਰੁਖ ਵੱਡੇ ਸਵਾਰ ਹਨ। ਉਨ੍ਹਾਂ ਦੀ ਫਿਲਮ ਜਿਸ ਦਿਨ ਵੀ ਰਿਲੀਜ਼ ਹੋਵੇਗੀ, ਉਸਦੀ ਸ਼ੁਰੂਆਤ ਚੰਗੀ ਹੀ ਹੋਵੇਗੀ। 
ਆਪਣੀ ਫਿਲਮ ''ਬਾਜੀਰਾਵ ਮਸਤਾਨੀ'' ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਸਦੀ ਸ਼ੁਰੂਆਤ ਕੁਝ ਸੁਸਤ ਹੋਵੇਗੀ ਪਰ ਅੰਤ ਅਸੀਂ ਆਪਣੇ ਟੀਚੇ ਨੂੰ ਹਾਸਿਲ ਕਰ ਹੀ ਲਵਾਂਗੇ। ਬਾਕੀ ਹਰ ਫਿਲਮ ''ਤੇ ਭਗਵਾਨ ਦਾ ਆਸ਼ੀਰਵਾਦ ਹੁੰਦਾ ਹੈ। ਅਸੀਂ ਫਿਲਮ ''ਬਾਜੀਰਾਵ ਮਸਤਾਨੀ'' ਨੂੰ ਬਣਾ ਅਤੇ ਵੇਖ ਕੇ ਖੁਸ਼ ਹਾਂ।
ਜ਼ਿਕਰਯੋਗ ਹੈ ਕਿ ''ਦਿਲਵਾਲੇ'' ਨੇ ਪਹਿਲੇ ਦਿਨ 21 ਕਰੋੜ, ਦੂਜੇ ਦਿਨ 20.09 ਕਰੋੜ, ਤੀਸਰੇ ਦਿਨ 24 ਕਰੋੜ ਅਤੇ ਚੌਥੇ ਦਿਨ 10.09 ਕਰੋੜ ਦੀ ਕਮਾਈ ਕੀਤੀ ਜਦਕਿ ਇਸਦੇ ਮੁਕਾਬਲੇ ''ਬਾਜੀਰਾਵ ਮਸਤਾਨੀ'' ਦੀ ਓਪਨਿੰਗ 12.80 ਕਰੋੜ ਨਾਲ ਹੋਈ। ਦੂਜੇ ਦਿਨ ਇਸ ਵਿਚ ਉਛਾਲ ਆਇਆ ਤੇ ਇਸਨੇ 15.52 ਕਰੋੜ, ਤੀਸਰੇ ਦਿਨ 18.45 ਕਰੋੜ ਅਤੇ ਚੌਥੇ ਦਿਨ 10.25 ਕਰੋੜ ਦੀ ਕਮਾਈ ਕੀਤੀ।


Related News