ਦੀਪਿਕਾ ਕੱਕੜ ''ਤੇ ਦਿਸਣ ਲੱਗੇ ਕੈਂਸਰ ਦੇ ਸਾਈਡ ਇਫੈਕਟ, ਝੜਨ ਲੱਗੇ ਵਾਲ
Wednesday, Sep 17, 2025 - 01:28 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਦੀਪਿਕਾ ਕੱਕੜ, ਜੋ ਮਈ ਵਿੱਚ ਸਟੇਜ-2 ਲਿਵਰ ਕੈਂਸਰ ਨਾਲ ਪੀੜਤ ਪਾਈ ਗਈ ਸੀ, ਆਪਣੇ ਪ੍ਰਸ਼ੰਸਕਾਂ ਨਾਲ ਵਲੌਗ ਰਾਹੀਂ ਲਗਾਤਾਰ ਆਪਣੀ ਸਿਹਤ ਦੀ ਅਪਡੇਟ ਸਾਂਝੀ ਕਰ ਰਹੀ ਹੈ। ਉਸਨੇ ਕਿਹਾ ਕਿ ਉਸ ਨੇ ਇਲਾਜ ਦੇ ਬਹੁਤ ਸਾਰੇ ਸਾਈਡ ਇਫੈਕਟਸ ਦਾ ਸਾਹਮਣਾ ਕਰਨਾ ਸਿੱਖ ਲਿਆ ਹੈ, ਪਰ ਬਹੁਤ ਜ਼ਿਆਦਾ ਝੜਦੇ ਵਾਲਾਂ ਕਾਰਨ ਉਹ ਅਜੇ ਵੀ ਘਬਰਾਈ ਰਹਿੰਦੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer ਨੇ 23 ਸਾਲ ਦੀ ਉਮਰ 'ਚ ਛੱਡੀ ਦੁਨੀਆ, ਸਦਮੇ 'ਚ Fans
ਦੀਪਿਕਾ ਨੇ ਕਿਹਾ, "ਮੈਂ ਅੱਜ ਪੂਰਾ ਦਿਨ ਆਰਾਮ ਕੀਤਾ ਹੈ ਕਿਉਂਕਿ ਮੈਂ ਬਹੁਤ ਉਦਾਸ ਸੀ। ਸਾਈਡ ਇਫੈਕਟ ਤਾਂ ਹਨ ਪਰ ਹੁਣ ਮੈਨੂੰ ਇਨ੍ਹਾਂ ਦੀ ਆਦਤ ਹੋ ਗਈ ਹੈ। ਬੱਸ ਵਾਲ ਝੜਨ ਦੀ ਸਮੱਸਿਆ ਬਹੁਤ ਡਰਾਉਣੀ ਹੈ। ਬਹੁਤ ਜ਼ਿਆਦਾ ਵਾਲ ਝੜ ਰਹੇ ਹਨ। ਜਦੋਂ ਮੈਂ ਨਹਾ ਕੇ ਆਉਂਦੀ ਹਾਂ ਤਾਂ 10-15 ਮਿੰਟ ਚੁੱਪ ਰਹਿੰਦੀ ਹਾਂ, ਕਿਸੇ ਨਾਲ ਗੱਲ ਨਹੀਂ ਕਰਦੀ ਕਿਉਂਕਿ ਬਹੁਤ ਜ਼ਿਆਦਾ ਵਾਲ ਝੜਦੇ ਹਨ। ਇਹ ਮੇਰੇ ਲਈ ਬਹੁਤ ਡਰਾਉਣਾ ਹੈ।" ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਤਾਜ਼ਾ ਮੈਡੀਕਲ ਰਿਪੋਰਟਾਂ ਬਾਰੇ ਵੀ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਟਿਊਮਰ ਮਾਰਕਰ ਅਤੇ ਲਿਵਰ ਫੰਕਸ਼ਨ ਟੈਸਟਸ ਸਾਰੇ ਨਾਰਮਲ ਆਏ ਹਨ। ਡਾਕਟਰਾਂ ਨੇ ਫ਼ਿਲਹਾਲ ਹੋਰ ਸਕੈਨ ਕਰਨ ਦੀ ਬਜਾਏ ਦੋ ਮਹੀਨੇ ਬਾਅਦ ਕਰਨ ਦੀ ਸਲਾਹ ਦਿੱਤੀ ਹੈ।
ਦੱਸ ਦੇਈਏ ਕਿ ਮਈ ਮਹੀਨੇ ਦੌਰਾਨ ਦੀਪਿਕਾ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਂਚ ਦੌਰਾਨ, ਉਨ੍ਹਾਂ ਦੇ ਲਿਵਰ ਵਿੱਚ ਟੈਨਿਸ ਬਾਲ ਦੇ ਆਕਾਰ ਦਾ ਟਿਊਮਰ ਪਾਇਆ ਗਿਆ। ਬਾਅਦ 'ਚ ਇਹ ਟਿਊਮਰ ਸਟੇਜ 2 ਦਾ ਘਾਤਕ ਕੈਂਸਰ ਨਿਕਲਿਆ। ਜੂਨ ਵਿੱਚ ਉਸਦੀ 14 ਘੰਟਿਆਂ ਦੀ ਵੱਡੀ ਸਰਜਰੀ ਹੋਈ ਸੀ, ਜਿਸ ਮਗਰੋਂ ਉਹ ਸਟੇਜ 2 ਲਿਵਰ ਕੈਂਸਰ ਤੋਂ ਮੁਕਤ ਹੋ ਗਈ। ਉਸਦੇ ਪਤੀ, ਅਦਾਕਾਰ ਸ਼ੋਏਬ ਇਬਰਾਹਿਮ ਨੇ ਉਸ ਸਮੇਂ ਦੱਸਿਆ ਸੀ ਕਿ ਹਾਲਾਂਕਿ ਕੈਂਸਰ ਸੈੱਲ ਨਹੀਂ ਹਨ, ਪਰ ਟਿਊਮਰ ਬਹੁਤ ਅਗਰੈਸਿਵ ਸੀ ਅਤੇ ਮੁੜ ਵਾਪਸੀ ਦਾ ਖ਼ਤਰਾ ਮੌਜੂਦ ਹੈ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ Singer
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8