ਫ਼ਿਲਮ 'ਪੰਜਾਬ 95' ਦੀ ਦਿਲਜੀਤ ਨੇ ਪਹਿਲੀ ਝਲਕ ਕੀਤੀ ਸਾਂਝੀ
Saturday, Jan 11, 2025 - 10:47 AM (IST)
ਐਂਟਰਟੇਨਮੈਂਟ ਡੈਸਕ- ਗਲੋਬਲ ਸਟਾਰ ਦਿਲਜੀਤ ਦੋਸਾਂਝ ਨੂੰ ਅੱਜ ਸ਼ੌਹਰਤ ਦੀ ਕੋਈ ਘਾਟ ਨਹੀਂ ਹੈ ਪਰ ਇਸ ਮੁਕਾਮ 'ਤੇ ਪਹੁੰਚਣ ਲਈ ਦਿਲਜੀਤ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪਈ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਵੇਖੇ, ਇਨ੍ਹਾਂ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਹੌਂਸਲਾ ਨਹੀਂ ਛੱਡਿਆ ਅਤੇ ਅੱਜ ਬੁਲੰਦੀਆਂ ਦੀਆਂ ਸ਼ਿਖਰਾਂ ਨੂੰ ਛੋਹ ਰਿਹਾ ਹੈ।
ਹਾਲ ਹੀ 'ਚ ਉਨ੍ਹਾਂ ਨੇ ਦਿਲ ਲੁਮਿਨਾਟੀ ਟੂਰ ਖ਼ਤਮ ਕੀਤਾ ਹੈ।ਗਾਇਕ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।ਹਾਲ ਹੀ 'ਚ ਦਿਲਜੀਤ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਹ ਤਸਵੀਰਾਂ ਗਾਇਕ ਦੀ ਆਉਣ ਵਾਲੀ ਫ਼ਿਲਮ 'ਪੰਜਾਬ 1995' ਆ ਰਹੀ ਹੈ, ਜਿਸ ਦੀਆਂ ਝਲਕ ਤਸਵੀਰਾਂ ਰਾਹੀਂ ਦਿਲਜੀਤ ਨੇ ਸਾਂਝੀ ਕੀਤੀ ਹੈ।
ਫੈਨਜ਼ ਤਸਵੀਰਾਂ ਨੂੰ ਪਸੰਦ ਵੀ ਕਰ ਰਹੇ ਹਨ ਅਤੇ ਹੈਰਾਨ ਵੀ ਹੋ ਰਹੇ ਹਨ।