ਜਦੋਂ ਫੈਨ ਨੇ ਦਿਲਜੀਤ ਤੋਂ ਪੁੱਛਿਆ ਤੁਸੀਂ ਪੰਜਾਬ ''ਚ ਕਿਉਂ ਨਹੀਂ ਰਹਿੰਦੇ? ਤਾਂ ਅੱਗੇ ਇਹ ਮਿਲਿਆ ਜਵਾਬ

09/09/2021 11:04:25 AM

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਬੇਹੱਦ ਹਰਮਨਪਿਆਰੇ ਹਨ ਅਤੇ ਪੰਜਾਬੀ ਫ਼ਿਲਮ ਤੇ ਸੰਗੀਤ ਉਦਯੋਗ 'ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਲੋਕ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਗੱਲਾਂ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਹਨ। ਜੇ ਤੁਸੀਂ ਵੀ ਦਿਲਜੀਤ ਦੋਸਾਂਝ ਦੇ ਸੱਚੇ ਫ਼ੈਨ ਹੋ, ਤਾਂ ਤੁਹਾਨੂੰ ਵੀ ਜ਼ਰੂਰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਆਪਣਾ ਵੱਧ ਤੋਂ ਵੱਧ ਸਮਾਂ ਅਮਰੀਕੀ ਸੂਬੇ ਕੈਲੀਫ਼ੋਰਨੀਆ 'ਚ ਬਿਤਾਉਂਦੇ ਹਨ। ਇਸੇ ਨਾਲ ਸਬੰਧਤ ਇੱਕ ਸਵਾਲ ਬੀਤੇ ਦਿਨੀਂ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਪੁੱਛਿਆ।

PunjabKesari

ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੀ ਐਲਬਮ 'ਮੂਨ ਚਾਈਲਡ ਇਰਾ' ਨੂੰ ਪ੍ਰੋਮੋਟ ਕਰਨ ਲਈ ਇੱਕ ਟਵੀਟ ਸ਼ੇਅਰ ਕੀਤਾ ਸੀ। ਜਿਸ 'ਤੇ ਇੱਕ ਫ਼ੈਨ ਨੇ ਟਿੱਪਣੀ ਕਰਦਿਆਂ ਕਿ ਉਹ ਪੰਜਾਬ 'ਚ ਕਿਉਂ ਨਹੀਂ ਰਹਿੰਦੇ? ਉਸ ਟਵੀਟ 'ਚ ਲਿਖਿਆ ਗਿਆ ਸੀ, ''ਹੁਣ ਪੰਜਾਬ 'ਚ ਨਹੀਂ ਨਜ਼ਰ ਆਉਂਦੇ, ਜਿੱਥੇ ਜਨਮ ਹੋਇਆ ਹੈ ਭਾਈ ਜਾਨ।''
ਇਸ ਦੇ ਜਵਾਬ ਦਿਲਜੀਤ ਨੇ ਕੁਝ ਅਜਿਹਾ ਜਵਾਬ ਦਿੱਤਾ ਕਿ ਉਨ੍ਹਾਂ ਸਭ ਦਾ ਦਿਲ ਜਿੱਤ ਲਿਆ। ਇਸ ਸੈਲੀਬ੍ਰਿਟੀ ਕਲਾਕਾਰ ਨੇ ਟਵੀਟ ਕੀਤਾ, ''ਪੰਜਾਬ ਬਲੱਡ 'ਚ ਆ ਵੀਰੇ…ਲੱਖਾਂ ਲੋਕ ਕੰਮ ਲਈ ਪੰਜਾਬ ਤੋਂ ਬਾਹਰ ਜਾਂਦੇ ਨੇ…ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਸਾਡੇ ਅੰਦਰੋਂ ਨਿਕਲ ਗਿਆ…ਪੰਜਾਬ ਦੀ ਮਿੱਟੀ ਦਾ ਬਣਿਆ ਸਰੀਰ ਪੰਜਾਬ ਕਿਵੇਂ ਛੱਡ ਦਊ?'' ਦਿਲਜੀਤ ਦਾ ਜਵਾਬ ਯਕੀਨੀ ਤੌਰ 'ਤੇ ਬੇਹੱਦ ਤਸੱਲੀ ਬਖ਼ਸ਼ ਵੀ ਹੈ ਤੇ ਦਿਲ ਵੀ ਜਿੱਤ ਲੈਂਦਾ ਹੈ। ਸੱਚਮੁਚ, ਦਿਲਜੀਤ ਦੋਸਾਂਝ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਤੇ ਨਾਰਾਜ਼ ਨਹੀਂ ਕਰਦੇ। 

PunjabKesari
ਦੱਸ ਦਈਏ ਕਿ ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਨੇ ਪੰਜਾਬੀ ਫ਼ਿਲਮ 'ਹੌਸਲਾ ਰੱਖ' 'ਚ ਇਕੱਠੇ ਕੰਮ ਕੀਤਾ ਹੈ। ਦੋਵਾਂ ਨੇ ਇਸ ਫ਼ਿਲਮ ਦੀ ਸ਼ੂਟਿੰਗ ਕੈਨੇਡਾ 'ਚ ਕੀਤੀ ਸੀ। ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਵੇਗੀ।

ਨੋਟ- ਦਿਲਜੀਤ ਦੋਸਾਂਝ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News