ਅਕਸ਼ੇ ਕੁਮਾਰ ਨਾਲ ਹੁਣ ਦਿਲਜੀਤ ਦੁਸਾਂਝ ਮਚਾਉਣਗੇ ਧਮਾਲ!
Thursday, Jul 30, 2015 - 10:21 PM (IST)

ਜਲੰਧਰ- ਫਿਲਮ ''ਉੜਤਾ ਪੰਜਾਬ'' ਰਾਹੀਂ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਬਾਲੀਵੁੱਡ ਵਿਚ ਆਪਣੀ ਐਂਟਰੀ ਕਰਨ ਜਾ ਰਹੇ ਹਨ। ਇਹੀ ਨਹੀਂ ਦਿਲਜੀਤ ਬਾਲੀਵੁੱਡ ਫਿਲਮਾਂ ਵਿਚ ਵੀ ਗੀਤ ਗਾਉਂਦੇ ਆਏ ਹਨ ਤੇ ਹੁਣ ਖਬਰ ਹੈ ਕਿ ਉਹ ਅਕਸ਼ੇ ਕੁਮਾਰ ਸਟਾਰਰ ਫਿਲਮ ''ਸਿੰਘ ਇਜ਼ ਬਲਿੰਗ'' ਵਿਚ ਇਕ ਗੀਤ ਗਾ ਰਹੇ ਹਨ। ਦਿਲਜੀਤ ਨੇ ਇਸ ਤੋਂ ਪਹਿਲਾਂ ਮੇਰੇ ਡੈਡ ਕੀ ਮਾਰੂਤੀ, ਜੱਟ ਪੀ ਪਾ ਪੀ ਪਾ ਹੋ ਗਿਆ ਤੇ ਮੈਂ ਤਾਂ ਇੱਦਾ ਈ ਨੱਚਣਾ ਗਾ ਚੁੱਕੇ ਹਨ। ਦਿਲਜੀਤ ਦਾ ਆਉਣ ਵਾਲਾ ਬਾਲੀਵੁੱਡ ਟਰੈਕ ਵੀ ਪਹਿਲੇ ਗੀਤਾਂ ਵਾਂਗ ਧਮਾਲ ਮਚਾਏਗਾ।
ਸਿੰਘ ਇਜ਼ ਬਲਿੰਗ ਫਿਲਮ ਪ੍ਰਭੂਦੇਵਾ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ, ਜਿਹੜੀ ਇਸੇ ਸਾਲ ਅਕਤੂਬਰ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਅਕਸ਼ੇ ਕੁਮਾਰ ਸਰਦਾਰ ਬਣੇ ਹਨ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੇ ਕੁਮਾਰ ਨੇ ਸਰਦਾਰ ਦੀ ਭੂਮਿਕਾ ਨਿਭਾਈ ਹੋਵੇ। ਇਸ ਤੋਂ ਪਹਿਲਾਂ ਵੀ ਉਹ ਫਿਲਮ ਸਿੰਘ ਇਜ਼ ਕਿੰਗ ''ਚ ਸਰਦਾਰ ਦੀ ਭੂਮਿਕਾ ਨਿਭਾਅ ਚੁੱਕੇ ਹਨ, ਜਿਸ ਨੂੰ ਹੁਣ ਤਕ ਵੀ ਦਰਸ਼ਕ ਯਾਦ ਕਰਦੇ ਹਨ।