PUBG ਬੈਨ ਹੋਣ ‘ਤੇ ਦਿਲਜੀਤ ਦੋਸਾਂਝ ਦਾ ਅਜਿਹਾ ਹੋਇਆ ਹਾਲ, ਸਾਂਝੀ ਕੀਤੀ ਪੋਸਟ

09/05/2020 8:50:26 PM

ਜਲੰਧਰ (ਵੈੱਬ ਡੈਸਕ) - ਚਾਈਨੀਜ਼ ਐਪਸ ‘ਤੇ ਇੱਕ ਵਾਰ ਮੁੜ ਤੋਂ ਵੱਡੀ ਕਾਰਵਾਈ ਕਰਦੇ ਹੋਏ ਬੁੱਧਵਾਰ ਭਾਰਤ ਸਰਕਾਰ ਨੇ ਚੀਨ ਨੂੰ ਕਰਾਰਾ ਜਵਾਬ ਦਿੱਤਾ। ਭਾਰਤ ਸਰਕਾਰ ਨੇ ਪੱਬਜੀ (PUBG) ਗੇਮ ਸਣੇ 118 ਹੋਰ ਚੀਨੀ ਮੋਬਾਈਲ ਐਪਸ ‘ਤੇ ਬੈਨ ਲਗਾ ਦਿੱਤਾ ਹੈ। ਇਨ੍ਹਾਂ ਵਿਚ ਪੱਬਜੀ ਤੋਂ ਇਲਾਵਾ Baidu, APUS ਲਾਂਚਰ ਪ੍ਰੋ ਵਰਗੀਆਂ ਐਪਸ ਸ਼ਾਮਲ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ। ਇਸ ‘ਤੇ ਪੰਜਾਬੀ ਫ਼ਿਲਮ ਉਦਯੋਗ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਵੀ ਇਸ ਵਿਚ ਪਿੱਛੇ ਨਹੀਂ ਰਹੇ ਅਤੇ ਉਨ੍ਹਾਂ ਨੇ ਇਸ ‘ਤੇ ਮਜ਼ੇ ਲੈਂਦਿਆਂ ਮਜ਼ਾਕੀਆ ਮੀਮ ਸਾਂਝਾ ਕੀਤਾ। ਦਿਲਜੀਤ ਦੋਸਾਂਝ ਨੇ ਲਿਖਿਆ- "ਇਹ ਭਾਣਾ ਕਦੋਂ ਵਰਤ ਗਿਆ।"

ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਇਸ ਟਵੀਟ 'ਤੇ ਹਜ਼ਾਰਾਂ ਲਾਈਕ ਅਤੇ ਕੁਮੈਂਟ ਆਏ ਹਨ। ਉਸ ਨੂੰ ਇੱਕ ਯੂਜ਼ਰ ਨੇ ਲਿਖਿਆ - ਪਾਜੀ ਕੀ ਤੁਸੀਂ ਪੱਬਜੀ ਖੇਡਦੇ ਹੋ? ਇਸ 'ਤੇ ਦਿਲਜੀਤ ਨੇ ਜਵਾਬ ਦਿੰਦਿਆਂ ਕਿਹਾ, "ਨਹੀਂ ਭੈਣ ਜੀ, ਮੈਂ ਰਸੋਈ 'ਚ ਸਬਜ਼ੀ-ਸਬਜ਼ੀ ਖੇਡਦਾ ਹਾਂ।"

ਦਿਲਜੀਤ ਦਾ ਇਹ ਟਵੀਟ ਵੀ ਬਹੁਤ ਵਾਇਰਲ ਹੋ ਰਿਹਾ ਹੈ। ਪੱਬਜੀ ‘ਤੇ ਪਾਬੰਦੀ ਲੱਗਣ ਤੋਂ ਬਾਅਦ #PUBG ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਲੋਕ ਮਜ਼ਾਕੀਆ ਮੀਮਜ਼ ਅਤੇ ਚੁਟਕਲੇ ਸਾਂਝੇ ਕਰ ਰਹੇ ਹਨ। ਕੁਝ ਇਸ ਪਾਬੰਦੀ ਤੋਂ ਨਾਖੁਸ਼ ਹਨ ਅਤੇ ਕੁਝ ਬਹੁਤ ਖੁਸ਼ ਹਨ।

ਦੱਸਣਯੋਗ ਹੈ ਕਿ ਮਸ਼ਹੂਰ ਮਾਡਲ, ਅਦਾਕਾਰਾ ਅਤੇ ਗੁਰਦਾਸ ਮਾਨ ਦੀ ਨੂੰਹ ਨੇ ਵੀ ਪੱਬਜੀ ਬੈਨ ਹੋਣ ‘ਤੇ ਰਿਐਕਸ਼ਨ ਦਿੱਤਾ ਹੈ। ਉੁਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਅਜੀਬ ਜਿਹੇ ਐਕਸਪ੍ਰੈਸ਼ਨ ਦਿੰਦੇ ਹੋਏ ਲਿਖਿਆ ਸੀ #ਪੱਬਜੀ ਲਵਰ ਕੀਤਾ ਹੈ। ਇਸ ਤਸਵੀਰ ‘ਚ ਉਨ੍ਹਾਂ ਦੇ ਐਕਸਪ੍ਰੈਸ਼ਨ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਇਸ ‘ਤੇ ਪਾਬੰਦੀ ਲੱਗਣ ਦਾ ਉਨ੍ਹਾਂ ਨੂੰ ਅਫਸੋਸ ਹੋਇਆ ਹੈ ਕਿਉਂਕਿ ਉਹ ਵੀ ਪੱਬਜੀ ਲਵਰ ਹਨ।


 


sunita

Content Editor

Related News