ਦਿਲਜੀਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਕੀਤਾ ਯਾਦ, ਕਿਹਾ- ਹੋਣਾ ਨੀ ਦਰਵੇਸ਼ ਕੋਈ ਮੇਰੇ ਦਸ਼ਮੇਸ਼ ਜਿਹਾ
Monday, Dec 25, 2023 - 04:54 PM (IST)
ਐਂਟਰਟੇਨਮੈਂਟ ਡੈਸਕ– 20 ਤੋਂ 27 ਦਸੰਬਰ ਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਵਿਚਾਲੇ ਕਈ ਪੰਜਾਬੀ ਕਲਾਕਾਰਾਂ ਵਲੋਂ ਗੁਰੂ ਘਰਾਂ ’ਚ ਮੱਥਾ ਟੇਕਿਆ ਜਾ ਰਿਹਾ ਹੈ ਤੇ ਸ਼ਹੀਦੀ ਨੂੰ ਸਮਰਪਿਤ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਗੁਰੂ ਸਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕਰਦੇ ਦਿਸੇ।
ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦਿਲਜੀਤ ਦੋਸਾਂਝ ਧਾਰਮਿਕ ਗੀਤ ਗਾਉਂਦੇ ਨਜ਼ਰ ਆ ਰਿਹਾ ਹੈ। ਦਿਲਜੀਤ ਦੋਸਾਂਝ ਗਾ ਰਹੇ ਹਨ, "ਹੋਣਾ ਨੀ ਦਰਵੇਸ਼ ਕੋਈ ਮੇਰੇ ਦਸ਼ਮੇਸ਼ ਜਿਹਾ।" ਇਸ ਗੀਤ ਦੇ ਨਾਲ ਦਿਲਜੀਤ ਦੋਸਾਂਝ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਸਣੇ ਸਿੰਘਾਂ ਦੀ ਧਰਮ ਲਈ ਦਿੱਤੀ ਗਈ ਲਈ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ।
ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਇੰਡਸਰੀ ਦੇ ਨਾਮੀ ਕਲਾਕਾਰਾਂ 'ਚੋਂ ਇੱਕ ਹਨ। ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ। ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ। ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।