ਸਿੱਧੂ ਦੇ ਜਨਮਦਿਨ ਮੌਕੇ ਦਿਲਜੀਤ ਦੋਸਾਂਝ ਤੇ ਮੀਕਾ ਸਿੰਘ ਨੇ ਪੋਸਟ ਸਾਂਝੀ ਕਰ ਆਖੀਆਂ ਇਹ ਗੱਲਾਂ

Saturday, Jun 11, 2022 - 05:52 PM (IST)

ਸਿੱਧੂ ਦੇ ਜਨਮਦਿਨ ਮੌਕੇ ਦਿਲਜੀਤ ਦੋਸਾਂਝ ਤੇ ਮੀਕਾ ਸਿੰਘ ਨੇ ਪੋਸਟ ਸਾਂਝੀ ਕਰ ਆਖੀਆਂ ਇਹ ਗੱਲਾਂ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਲੋਕ ਸਦਮੇ ’ਚ ਹਨ। ਸਿੱਧੂ ਦਾ ਇੰਝ ਚਲੇ ਜਾਣਾ ਸਾਰਿਆਂ ਲਈ ਦੁੱਖ ਦੀ ਗੱਲ ਹੈ। ਪੰਜਾਬ ਦੇ ਨੌਜਵਾਨ ਤੇ ਮਸ਼ਹੂਰ ਸਿਤਾਰੇ ਸਿੱਧੂ ਮੂਸੇ ਵਾਲਾ ਨੇ ਆਪਣੇ ਛੋਟੇ ਜਿਹੇ ਕਰੀਅਰ ’ਚ ਜ਼ਬਰਸਦਤ ਗੀਤ ਗਾਏ ਹਨ। ਉਸ ਦੇ ਸਵੈਗ ਦੇ ਨਾਲ-ਨਾਲ ਕਈ ਅਸਲ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਵੀ ਗੀਤਾਂ ’ਚ ਸੁਣਨ ਨੂੰ ਮਿਲੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਜਨਮਦਿਨ ਮੌਕੇ ਸਾਹਮਣੇ ਆਈ ਖ਼ਾਸ ਵੀਡੀਓ, ਬਚਪਨ ਦੀਆਂ ਖ਼ੂਬਸੂਰਤ ਯਾਦਾਂ ਹੋਈਆਂ ਤਾਜ਼ਾ

ਅੱਜ ਸਿੱਧੂ ਦਾ ਜਨਮਦਿਨ ਹੈ। ਜੇਕਰ ਸਿੱਧੂ ਜਿਊਂਦਾ ਹੁੰਦਾ ਤਾਂ ਅੱਜ ਉਹ ਆਪਣਾ 29ਵਾਂ ਜਨਮਦਿਨ ਮਨਾਉਂਦਾ। ਉਸ ਦੇ ਜਨਮਦਿਨ ਮੌਕੇ ਦਿਲਜੀਤ ਦੋਸਾਂਝ ਤੇ ਮੀਕਾ ਸਿੰਘ ਨੇ ਪੋਸਟ ਸਾਂਝੀ ਕੀਤੀ ਹੈ। ਦਿਲਜੀਤ ਨੇ ਸਿੱਧੂ ਤੇ ਉਸ ਦੇ ਮਾਤਾ-ਪਿਤਾ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਨਾਲ ਦਿਲਜੀਤ ਨੇ ਲਿਖਿਆ, ‘‘ਕ੍ਰਿਏਟੀਵਿਟੀ... ਮਿਊਜ਼ਿਕ ਕਿਤੇ ਨਹੀਂ ਜਾਂਦਾ। ਜਨਮਦਿਨ ਮੁਬਾਰਕ ਸ਼ੁਭਦੀਪ ਸਿੰਘ ਸਿੱਧੂ।’’

PunjabKesari

ਉਥੇ ਮੀਕਾ ਸਿੰਘ ਨੇ ਸਿੱਧੂ ਮੂਸੇ ਵਾਲਾ ਦੀ ਤਸਵੀਰ ਨੂੰ ਇੰਸਟਾਗ੍ਰਾਮ ਸਟੋਰੀ ’ਚ ਸਾਂਝਾ ਕੀਤਾ ਹੈ। ਇਸ ਤਸਵੀਰ ’ਚ ਮੀਕਾ ਤੇ ਸਿੱਧੂ ਇਕੱਠੇ ਬੈਠੇ ਹਨ। ਮੀਕਾ ਨੇ ਕੈਪਸ਼ਨ ’ਚ ਲਿਖਿਆ, ‘‘ਮੇਰਾ ਜਨਮਦਿਨ 10 ਜੂਨ ਨੂੰ ਹੁੰਦਾ ਹੈ ਤੇ ਸਿੱਧੂ ਮੂਸੇ ਵਾਲਾ ਦਾ 11 ਜੂਨ ਨੂੰ। ਇਹ ਕਮਾਲ ਹੈ। ਜਨਮਦਿਨ ਮੁਬਾਰਕ। ਲੈਜੰਡ ਕਦੇ ਨਹੀਂ ਮਰਦੇ। ਉਹ ਆਪਣੇ ਪ੍ਰਸ਼ੰਸਕਾਂ ਤੇ ਸੰਗੀਤ ਰਾਹੀਂ ਹਮੇਸ਼ਾ ਜਿਊਂਦੇ ਹਨ।’’

PunjabKesari

ਦੱਸ ਦੇਈਏ ਕਿ ਸਿੱਧੂ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਸਿੱਧੂ ’ਤੇ 30 ਰਾਊਂਡ ਫਇਰ ਕੀਤੇ ਗਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News