ਸ਼ਹਿਨਾਜ਼ ਗਿੱਲ ਲਈ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਇੰਝ ਕੀਤੀ ਅਦਾਕਾਰਾ ਦੀ ਹੌਂਸਲਾ ਅਫਜ਼ਾਈ

Monday, Oct 18, 2021 - 01:12 PM (IST)

ਸ਼ਹਿਨਾਜ਼ ਗਿੱਲ ਲਈ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਇੰਝ ਕੀਤੀ ਅਦਾਕਾਰਾ ਦੀ ਹੌਂਸਲਾ ਅਫਜ਼ਾਈ

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। 15 ਅਕਤੂਬਰ ਨੂੰ ਉਨ੍ਹਾਂ ਦੀ ਫ਼ਿਲਮ 'ਹੌਂਸਲਾ ਰੱਖ' ਰਿਲੀਜ਼ ਹੋਈ ਹੈ। ਸ਼ਹਿਨਾਜ਼ ਕੌਰ ਗਿੱਲ ਇਸ ਫ਼ਿਲਮ 'ਚ ਪਹਿਲੀ ਵਾਰ ਉਨ੍ਹਾਂ ਨਾਲ ਨਜ਼ਰ ਆਏ ਹਨ। ਇਹ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ ਹੈ। ਇਸ ਫ਼ਿਲਮ 'ਚ ਸ਼ਹਿਨਾਜ਼ ਦੀ ਅਦਾਕਾਰੀ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਉਸ ਦੇ ਫੈਨਸ ਸ਼ਹਿਨਾਜ਼ ਨੂੰ ਬਹੁਤ ਪਸੰਦ ਕਰ ਰਹੇ ਹਨ।

PunjabKesari

ਇਸ ਦੌਰਾਨ ਦਿਲਜੀਤ ਦੋਸਾਂਝ ਨੇ ਸ਼ਹਿਨਾਜ਼ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਲਿਖਿਆ ਗਿਆ ਹੈ ਕਿ, "ਧੰਨਵਾਦ ਸ਼ਹਿਨਾਜ਼, ਤੁਸੀਂ ਇੱਕ ਬਹੁਤ ਹੀ ਮਜ਼ਬੂਤ ਔਰਤ ਹੋ, ਤੁਸੀਂ ਹਮੇਸ਼ਾ ਇਸ ਤਰ੍ਹਾਂ ਰਹੋ।" ਆਪਣੀ ਪੋਸਟ ਨਾਲ ਦਿਲਜੀਤ ਦੋਸਾਂਝ ਸ਼ਹਿਨਾਜ਼ ਨੂੰ ਮਜ਼ਬੂਤ ਰਹਿਣ ਲਈ ਉਤਸ਼ਾਹਿਤ ਕਰਦੇ ਹੋਏ ਨਜ਼ਰ ਆਏ।

PunjabKesari

ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਤੇ ਦਿਲਜੀਤ ਦੀ ਕਾਫ਼ੀ ਤਾਰੀਫ ਹੋ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਸ ਦੇ ਕਿਰਦਾਰ ਦੀ ਸ਼ਲਾਘਾ ਕਰ ਰਹੇ ਹਨ। ਜਿੱਥੇ ਦਿਲਜੀਤ ਨੂੰ ਫ਼ਿਲਮ 'ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਸ਼ਹਿਨਾਜ਼ ਇੱਕ ਸਰਪ੍ਰਾਈਜ਼ ਪੈਕੇਜ ਦੀ ਤਰ੍ਹਾਂ ਦਿਖਾਈ ਦੇ ਰਹੀ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਬਹੁਤ ਇਕੱਲੀ ਹੋ ਗਈ ਸੀ ਅਤੇ ਸੋਗ 'ਚ ਸੀ, ਜਿਸ ਕਾਰਨ ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਵਧੇਰੇ ਸਮਰਥਨ ਦਿੱਤਾ। ਲੋਕ ਕਹਿ ਰਹੇ ਹਨ ਕਿ ਸ਼ਹਿਨਾਜ਼ ਦੀ ਐਂਟਰੀ ਨਾਲ ਪੂਰੇ ਹਾਲ 'ਚ ਤਾੜੀਆਂ ਤੇ ਸੀਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਸੀ। ਇਸ ਦੇ ਨਾਲ ਹੀ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਇਹ ਉਨ੍ਹਾਂ ਦਾ ਦਿਨ ਹੈ ਅਤੇ ਜਦੋਂ ਸਿਧਾਰਥ ਸ਼ੁਕਲਾ ਉਨ੍ਹਾਂ ਨੂੰ ਕਿਸੇ ਹੋਰ ਦੁਨੀਆ ਤੋਂ ਦੇਖ ਰਹੇ ਹੋਣਗੇ, ਤਾਂ ਉਹ ਉਨ੍ਹਾਂ 'ਤੇ ਬਹੁਤ ਮਾਣ ਮਹਿਸੂਸ ਕਰਨਗੇ। 

PunjabKesari

ਦੱਸ ਦਈਏ ਕਿ ਪਿਛਲੇ ਮਹੀਨੇ ਸਿਥਾਰਧ ਦੀ ਅਚਾਨਕ ਹੋਈ ਮੌਤ ਨੇ ਸ਼ਹਿਨਾਜ਼ ਦਾ ਦਿਲ ਤੋੜ ਦਿੱਤਾ। ਇਸ ਦੇ ਨਾਲ ਹੀ ਸ਼ਹਿਨਾਜ਼ ਦਾ ਇੱਕ ਵੀਡੀਓ ਇੰਟਰਨੈਟ 'ਤੇ ਵਾਇਰਲ ਹੋਈ, ਜਿਸ 'ਚ ਸ਼ਹਿਨਾਜ਼ ਕਹਿ ਰਹੀ ਸੀ ਕਿ, 'ਕੋਈ ਦੁਸ਼ਮਣ ਨਹੀਂ, ਭਾਵੇਂ ਕਿਸੇ ਨੇ ਤੁਹਾਡੇ ਨਾਲ ਕਿੰਨਾ ਵੀ ਬੁਰਾ ਕੀਤਾ ਹੋਵੇ, ਉਸ ਨੂੰ ਮਾਫ ਕਰ ਦਿਓ। ਹੁਣ ਤਾਂ ਵਿਸ਼ਵਾਸ ਹੀ ਨਹੀਂ ਹੈ...ਕੁਝ ਵੀ ਹੋ ਸਕਦਾ ਹੈ। ਕੋਈ ਵੀ ਬਿਮਾਰੀ ਆ ਸਕਦੀ ਹੈ। ਇਸੇ ਲਈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਪਿਆਰ-ਮੁਹੱਬਤ ਨਾਲ ਜੀਓ।''

PunjabKesari

ਦੱਸਣਯੋਗ ਹੈ ਕਿ ਪੰਜਾਬੀ ਫ਼ਿਲਮ 'ਹੌਸਲਾ ਰੱਖ' 15 ਅਕਤੂਬਰ ਨੂੰ ਰਿਲੀਜ਼ ਹੋਈ ਹੈ। ਪਹਿਲੇ ਦਿਨ ਇਸ ਫ਼ਿਲਮ ਨੇ ਦੁਨੀਆ ਭਰ 'ਚ 5.15 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਹੀ ਦੂਜੇ ਦਿਨ ਫ਼ਿਲਮ ਨੇ 5.85 ਕਰੋੜ ਰੁਪਏ ਦੀ ਕਮਾਈ ਕੀਤੀ ਹੈ।  2 ਦਿਨਾਂ 'ਚ ਇਸ ਫ਼ਿਲਮ ਨੇ 11 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 'ਬਾਕਸ ਆਫਿਸ ਇੰਡੀਆ' ਦੀ ਰਿਪੋਰਟ ਅਨੁਸਾਰ, ਫ਼ਿਲਮ 'ਹੌਸਲਾ ਰੱਖ' ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਇਹ ਫ਼ਿਲਮ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। 'ਹੌਂਸਲਾ ਰੱਖ' ਨੇ ਪੰਜਾਬੀ ਫ਼ਿਲਮ 'ਛੜਾ' ਦੇ ਕਲੈਕਸ਼ਨ ਦਾ ਰਿਕਾਰਡ ਵੀ ਤੋੜ ਦਿੱਤਾ ਹੈ।


author

sunita

Content Editor

Related News