ਦਿਲਜੀਤ ਦੋਸਾਂਝ ਦੀ ਐਲਬਮ ''ਮੂਨ ਚਾਈਲਡ ਏਰਾ'' ਦੀ ਇੰਟਰੋ ਰਿਲੀਜ਼
Friday, Aug 20, 2021 - 01:33 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਆਪਣੀ ਨਵੀਂ ਮਿਊਜ਼ਿਕ ਐਲਬਮ 'ਮੂਨ ਚਾਈਲਡ ਏਰਾ' ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਬਣੇ ਹੋਏ ਹਨ। ਇਸ ਦੇ ਚੱਲਦਿਆਂ ਇਸ ਮਿਊਜ਼ਿਕ ਐਲਬਮ ਦਾ 'The Chosen One-Intro' ਰਿਲੀਜ਼ ਹੋਇਆ ਹੈ।
ਇਸ ਇੰਟਰੋ 'ਚ ਦਿਲਜੀਤ ਦੋਸਾਂਝ ਇੰਗਲਿਸ਼ 'ਚ ਬੋਲਦੇ ਹੋਏ ਨਜ਼ਰ ਆ ਰਹੇ ਹਨ ਪਰ ਵੀਡੀਓ 'ਚ ਪੰਜਾਬੀ ਭਾਸ਼ਾ 'ਚ ਸਬ-ਟਾਈਟਲ ਚੱਲ ਰਹੇ ਹਨ। ਇੰਟਰੋ 'ਚ ਉਨ੍ਹਾਂ ਨੇ ਕਿਹਾ ਹੈ ਕਿ ''ਮੈਂ ਖੁਸ਼ਕਿਸਮਤ ਹਾਂ ਕਿ ਸੰਗੀਤ ਨੇ ਮੈਨੂੰ ਚੁਣਿਆ ਹੈ।'' ਇਹ ਇੰਟਰੋ ਦੇਖ ਕੇ ਅਤੇ ਸੁਣ ਕੇ ਦਰਸ਼ਕਾਂ ਨੂੰ ਸਕੂਨ ਮਿਲ ਰਿਹਾ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਇਸ ਐਲਬਮ 'ਚ ਦਿਲਜੀਤ ਦੋਸਾਂਝ ਸੰਗੀਤ ਨਿਰਮਾਤਾ ਇਟੈਂਸ ਮਿਊਜਿਕ ਤੇ ਗੀਤਕਾਰ ਰਾਜ ਰਣਜੋਧ ਨਾਲ ਹੋਰ ਵੀ ਕਲਾਕਾਰ ਹੋਣਗੇ। ਦਿਲਜੀਤ ਦੋਸਾਂਝ ਨੂੰ ਪੂਰੀ ਉਮੀਦ ਹੈ ਕਿ ਇਹ ਐਲਬਮ ਦਰਸ਼ਕਾਂ ਦੀ ਉਮੀਦਾਂ 'ਤੇ ਪੂਰੀ ਉਤਰੇਗੀ ਅਤੇ ਬਹੁਤ ਜ਼ਿਆਦਾ ਪਸੰਦ ਆਵੇਗੀ। ਇਹ ਪੂਰੀ ਐਲਬਮ 22 ਅਗਸਤ ਨੂੰ ਰਿਲੀਜ਼ ਹੋ ਜਾਵੇਗੀ। ਦਰਸ਼ਕ ਵੀ ਇਸ ਐਲਬਮ ਨੂੰ ਲੈ ਕੇ ਕਾਫ਼ੀ ਉਤਸੁਕ ਹਨ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਲੰਬੇ ਸਮੇਂ ਤੋਂ ਪੰਜਾਬੀ ਗਾਇਕੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਅਤੇ ਸੁਪਰ ਹਿੱਟ ਮਿਊਜ਼ਿਕ ਐਲਬਮਾਂ ਦਿੱਤੀਆਂ ਹਨ। ਵਧੀਆ ਗਾਇਕ ਹੋਣ ਦੇ ਨਾਲ ਉਹ ਵਧੀਆ ਅਦਾਕਾਰ ਵੀ ਹਨ, ਜਿਨ੍ਹਾਂ ਕਰਕੇ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ।