ਬੱਚਿਆਂ 'ਤੇ ਚੜ੍ਹਿਆ ਦਿਲਜੀਤ ਦਾ ਰੰਗ, Prayer 'ਚ ਬੋਲਿਆ ਦੋਸਾਂਝਵਾਲਾ ਦਾ ਗਾਣਾ

Friday, Dec 06, 2024 - 12:32 PM (IST)

ਜਲੰਧਰ- ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਭਾਰਤ ‘ਚ ‘ਦਿਲ ਚਮਕੀਲਾ’ ਟੂਰ ਕਰ ਰਹੇ ਹਨ। ਕਈ ਸ਼ਹਿਰਾਂ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ। ਦਿਲਜੀਤ ਦੇ ਕੰਸਰਟ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਇਸੀ ਵਿਚਾਲੇ ਗਾਇਕ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਕੂਲੀ ਵਿਦਿਆਰਥੀਆਂ ਗਾਇਕ ਦਾ ਹਿੱਟ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਜਿਸਨੂੰ ਦੇਖ ਕੇ ਦਿਲਜੀਤ ਦੇ ਫੈਨਜ਼ ਬਹੁਤ ਬਹੁਤ ਖੁਸ਼ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਮੂਲੀ ਹੀ ਨਹੀਂ, ਇਸ ਦੇ ਪੱਤੇ ਵੀ ਕਰਦੇ ਹਨ ਕਈ ਬੀਮਾਰੀਆਂ ਨੂੰ ਦੂਰ

ਇਹ ਟੂਰ ਵਿਵਾਦਾਂ 'ਚ ਰਿਹਾ
‘ਦਿਲ-ਲੁਮਿਨਾਟੀ’ ਦਾ ਟੂਰ ਨਾ ਸਿਰਫ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਸਗੋਂ ਕੁਝ ਵਿਵਾਦਾਂ ਕਾਰਨ ਵੀ ਸੁਰਖੀਆਂ ‘ਚ ਰਿਹਾ ਹੈ। ਹੈਦਰਾਬਾਦ ਸ਼ੋਅ ਤੋਂ ਪਹਿਲਾਂ ਤੇਲੰਗਾਨਾ ਸਰਕਾਰ ਨੇ ਦਿਲਜੀਤ ਨੂੰ ਨੋਟਿਸ ਭੇਜਿਆ ਸੀ। ਇਸ ਵਿੱਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੇ ਗੀਤਾਂ ਵਿੱਚ ਸ਼ਰਾਬ, ਨਸ਼ੇ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੀ ਵਰਤੋਂ ਨਾ ਕਰੇ ਅਤੇ ਨਾਲ ਹੀ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਸ਼ੋਅ 'ਚ ਬੱਚਿਆਂ ਨੂੰ ਸਟੇਜ 'ਤੇ ਨਾ ਬੁਲਾਇਆ ਜਾਵੇ। ਉੱਚੀ ਆਵਾਜ਼ ਅਤੇ ਫਲੈਸ਼ਿੰਗ ਲਾਈਟਾਂ ਤੋਂ ਪਰਹੇਜ਼ ਕੀਤਾ ਜਾਵੇ, ਜੋ ਬੱਚਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ।

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕਾ ਦਾ ਖੁਲ੍ਹਾਸਾ,ਮਿਊਜ਼ਿਕ ਇੰਡਸਟਰੀ 'ਚ ਔਰਤਾਂ ਨਾਲ ਹੁੰਦੇ ਹੈ 'ਧੱਕਾ'

ਅਹਿਮਦਾਬਾਦ ‘ਚ ਦਿਲਜੀਤ ਦਾ ਠੋਕਵਾਂ ਜਵਾਬ
ਅਹਿਮਦਾਬਾਦ ‘ਚ ਪ੍ਰਦਰਸ਼ਨ ਦੌਰਾਨ ਦਿਲਜੀਤ ਨੇ ਇਸ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਉਦੋਂ ਹੀ ਸ਼ਰਾਬ ਬਾਰੇ ਗੀਤ ਗਾਉਣਾ ਬੰਦ ਕਰਨਗੇ ਜਦੋਂ ਸਰਕਾਰ ਪੂਰੇ ਦੇਸ਼ ‘ਚ ਇਸ ‘ਤੇ ਪਾਬੰਦੀ ਲਗਾ ਦੇਵੇਗੀ। ਲਖਨਊ ‘ਚ ਉਨ੍ਹਾਂ ਨੇ ਆਪਣੇ ਆਲੋਚਕਾਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਸ਼ਰਾਬ ਦੇ ਗੀਤਾਂ ‘ਤੇ ਸੈਂਸਰਸ਼ਿਪ ਲਗਾਉਣੀ ਹੈ ਤਾਂ ਸਰਕਾਰ ਨੂੰ ਫਿਲਮਾਂ ‘ਚ ਸ਼ਰਾਬ ਪੀਣ ਦੇ ਸੀਨਜ਼ ਨੂੰ ਵੀ ਸੈਂਸਰ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Priyanka

Content Editor

Related News