ਪੰਜਾਬ ਦੀ ''ਨੂੰਹ'' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ ਨਾਲ ਜੁੜ ਰਿਹੈ ਨਾਂ
Monday, Nov 23, 2026 - 11:31 AM (IST)
ਮੁੰਬਈ (ਏਜੰਸੀ) - ਸੋਸ਼ਲ ਮੀਡੀਆ 'ਤੇ ਅਜਿਹੀਆਂ ਅਫਵਾਹਾਂ ਚੱਲ ਰਹੀਆਂ ਹਨ ਕਿ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਸਾਲ 2027 ਵਿੱਚ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੇ ਪਿੰਡ ਸਾਹਨੇਆਲ ਨਾਲ ਸਬੰਧ ਰੱਖਣ ਵਾਲੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਬੇਟੇ ਨਾਲ ਵਿਆਹ ਕਰਨ ਜਾ ਰਹੀ ਹੈ। ਪਰ ਸੂਤਰਾਂ ਨੇ ਇਨ੍ਹਾਂ ਅਟਕਲਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਕਿਹਾ, "ਇਨ੍ਹਾਂ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ, ਅਤੇ ਤੇਂਦੁਲਕਰ ਪਰਿਵਾਰ ਵੱਲੋਂ ਅਜਿਹੀ ਕੋਈ ਘੋਸ਼ਣਾ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ।"
ਇਹ ਵੀ ਪੜ੍ਹੋ: ਵਿਆਹ ਦੇ 6 ਸਾਲ ਬਾਅਦ ਟੁੱਟਣ ਜਾ ਰਿਹੈ ਸਪਨਾ ਚੌਧਰੀ ਦਾ ਘਰ ! ਤਲਾਕ ਲਈ ਦਿੱਤੀ ਅਰਜ਼ੀ
ਸੂਤਰਾਂ ਨੇ ਅੱਗੇ ਸਪੱਸ਼ਟ ਕੀਤਾ ਕਿ "ਇਹ ਖਬਰਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਇਨ੍ਹਾਂ ਨੂੰ ਅਸਲੀ ਜਾਣਕਾਰੀ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਅਫਵਾਹ ਇੰਨੀ ਬੇਬੁਨਿਆਦ ਹੈ ਕਿ ਸਾਰਾ ਉਸ ਵਿਅਕਤੀ ਨੂੰ ਕਦੇ ਮਿਲੀ ਵੀ ਨਹੀਂ ਹੈ, ਜਿਸ ਨਾਲ ਉਸਦਾ ਨਾਂ ਗਲਤ ਤਰੀਕੇ ਨਾਲ ਜੋੜਿਆ ਜਾ ਰਿਹਾ ਹੈ।" ਸੂਤਰਾਂ ਨੇ ਇਸ ਗੱਲ 'ਤੇ ਵੀ ਚਿੰਤਾ ਪ੍ਰਗਟਾਈ ਕਿ ਕਿੰਨੀ ਤੇਜ਼ੀ ਨਾਲ ਗੈਰ-ਪ੍ਰਮਾਣਿਤ ਜਾਣਕਾਰੀ ਫੈਲ ਸਕਦੀ ਹੈ। ਉਨ੍ਹਾਂ ਕਿਹਾ, "ਇਸ ਘਟਨਾ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਡਿਜੀਟਲ ਯੁੱਗ ਵਿੱਚ ਗਲਤ ਜਾਣਕਾਰੀ ਕਿੰਨੀ ਤੇਜ਼ੀ ਨਾਲ ਫੈਲ ਸਕਦੀ ਹੈ। ਸੋਸ਼ਲ ਮੀਡੀਆ 'ਤੇ ਕੋਈ ਪੋਸਟ, ਬਿਨਾਂ ਕਿਸੇ ਭਰੋਸੇਯੋਗ ਸਰੋਤ ਜਾਂ ਪੁਸ਼ਟੀ ਦੇ, ਜਦੋਂ ਵਾਰ-ਵਾਰ ਵੱਖ-ਵੱਖ ਪਲੇਟਫਾਰਮਾਂ 'ਤੇ ਸਾਂਝੀ ਕੀਤੀ ਜਾਂਦੀ ਹੈ, ਤਾਂ ਉਹ ਅਸਲੀ ਖਬਰ ਵਾਂਗ ਲੱਗਣ ਲੱਗਦੀ ਹੈ।"
ਫਿਲਹਾਲ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਕੋਈ ਭਰੋਸੇਯੋਗ ਜਾਂ ਪ੍ਰਮਾਣਿਤ ਸਰੋਤ ਮੌਜੂਦ ਨਹੀਂ ਹੈ। ਵਾਇਰਲ ਹੋਈਆਂ ਇਨ੍ਹਾਂ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਾਰਾ ਤੇਂਦੁਲਕਰ 2027 ਵਿੱਚ ਸੰਨੀ ਦਿਓਲ ਦੇ ਬੇਟੇ ਨਾਲ ਵਿਆਹ ਕਰਵਾਏਗੀ, ਜਿਸ ਨਾਲ ਬਾਲੀਵੁੱਡ ਅਤੇ ਕ੍ਰਿਕਟ ਪਰਿਵਾਰਾਂ ਦੇ ਆਪਸ ਵਿੱਚ ਜੁੜਨ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਇਨ੍ਹਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਰਾਜਵੀਰ, ਸਾਰਾ ਨੂੰ ਮਹਿੰਗੇ ਤੋਹਫ਼ੇ ਭੇਜ ਰਿਹਾ ਹੈ। ਹਾਲਾਂਕਿ, ਇਹ ਦਾਅਵੇ ਅਜੇ ਤੱਕ ਗੈਰ-ਪ੍ਰਮਾਣਿਤ ਹਨ ਅਤੇ ਸਾਰਾ, ਤੇਂਦੁਲਕਰ ਪਰਿਵਾਰ ਜਾਂ ਦਿਓਲ ਪਰਿਵਾਰ ਵੱਲੋਂ ਇਨ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
