ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦੀ ਨਹੀਂ ਹੈ ਕੋਈ ਔਲਾਦ, ਆਖ਼ਿਰ ਕੌਣ ਕਰੇਗਾ 250 ਕਰੋੜ ਦੀ ਜਾਇਦਾਦ ਦੀ ਦੇਖ-ਰੇਖ?

Wednesday, Jul 07, 2021 - 02:11 PM (IST)

ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦੀ ਨਹੀਂ ਹੈ ਕੋਈ ਔਲਾਦ, ਆਖ਼ਿਰ ਕੌਣ ਕਰੇਗਾ 250 ਕਰੋੜ ਦੀ ਜਾਇਦਾਦ ਦੀ ਦੇਖ-ਰੇਖ?

ਮੁੰਬਈ : ਬਾਲੀਵੁੱਡ 'ਚ ਟ੍ਰੇਜੇਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਦਿਲੀਪ ਕੁਮਾਰ ਨੇ ਅੱਜ ਸਵੇਰੇ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਆਖਰੀ ਸਾਹ ਲਿਆ ਹੈ। ਆਪਣੀ ਐਕਟਿੰਗ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੇ ਦਿਲੀਪ ਕੁਮਾਰ ਦੇ ਦਿਹਾਂਤ ਨਾਲ ਪੂਰੇ ਦੇਸ਼ 'ਚ ਦੁੱਖ ਦਾ ਮਾਹੌਲ ਹੈ। ਜਿੱਥੇ ਲੋਕ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰ ਰਹੇ ਹਨ, ਉੱਥੇ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਦੀ ਕੋਈ ਔਲਾਦ ਨਹੀਂ ਹੈ, ਅਜਿਹੇ 'ਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ 250 ਕਰੋੜ ਦੀ ਜਾਇਦਾਦ ਦੀ ਦੇਖ-ਰੇਖ ਕੌਣ ਕਰੇਗਾ? ਇਹ ਸਵਾਲ ਹਰ ਵਿਅਕਤੀ ਦੇ ਮਨ 'ਚ ਚੱਲ ਰਿਹਾ ਹੈ।

PunjabKesari
ਜਾਣਕਾਰੀ ਮੁਤਾਬਿਕ ਦਿਲੀਪ ਕੁਮਾਰ ਨੇ ਆਪਣੀ ਆਟੋਬਾਇਓਗ੍ਰਾਫੀ 'ਦ ਸਬਸਟਾਂਸ ਐਂਡ ਦ ਸ਼ੈਡੋ' 'ਚ ਦੱਸਿਆ ਸੀ ਕਿ ਆਖ਼ਿਰ ਉਹ ਪਿਤਾ ਕਿਉਂ ਨਹੀਂ ਬਣ ਸਕੇ ਸਨ। ਸਾਲ 1972 'ਚ ਪਹਿਲੀ ਵਾਰ ਦਿਲੀਪ ਦੀ ਪਤਨੀ ਗਰਭਵਤੀ ਹੋਈ ਸੀ ਪਰ ਡਲਿਵਰੀ ਤੋਂ ਪਹਿਲਾਂ 8 ਮਹੀਨੇ ਦੀ ਪ੍ਰੇਗਨੈਂਸੀ 'ਚ ਸਾਇਰਾ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਈ, ਜਿਸ ਨਾਲ ਉਨ੍ਹਾਂ ਦੇ ਬੱਚੇ ਦੀ ਗਰਭ 'ਚ ਹੀ ਮੌਤ ਹੋ ਗਈ ਸੀ। ਕਿਤਾਬ ਮੁਤਾਬਿਕ ਦਿਲੀਪ ਕੁਮਾਰ ਦਾ ਬੱਚਾ ਉਨ੍ਹਾਂ ਦਾ ਬੇਟਾ ਸੀ, ਜਿਸ ਨੂੰ ਉਨ੍ਹਾਂ ਨੇ ਖੋਹ ਦਿੱਤਾ ਸੀ। ਇਸ ਹਾਦਸੇ ਤੋਂ ਬਾਅਦ ਸਾਇਰਾ ਕਦੇ ਮਾਂ ਨਹੀਂ ਬਣ ਸਕੀ ਸੀ।

PunjabKesari
ਸੰਤਾਨ ਨਾ ਹੋਣ 'ਤੇ ਵੀ ਕਾਫ਼ੀ ਵੱਡਾ ਹੈ ਦਿਲੀਪ ਦਾ ਪਰਿਵਾਰ
ਦਿਲੀਪ ਕੁਮਾਰ ਨੇ ਆਪਣੇ ਇੰਟਰਵਿਊ 'ਚ ਦੱਸਿਆ ਹੈ ਕਿ ਚਾਹੇ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਹੈ ਪਰ ਉਨ੍ਹਾਂ ਦੇ ਭਰਾ ਅਤੇ ਭੈਣਾਂ ਨਾਲ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਭਰਿਆ ਰਹਿੰਦਾ ਹੈ। ਉਹ ਆਪਣੇ ਭਰਾ-ਭੈਣਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਮੰਨਦੇ ਹਨ।


author

Aarti dhillon

Content Editor

Related News