ਲਹਿੰਬਰ ਹੁਸੈਨਪੁਰੀ, ਨਿਰਮਲ ਸਿੱਧੂ ਤੇ ਅੰਗਰੇਜ ਅਲੀ ਨੇ ਗੀਤ ਰਾਹੀਂ ਕੇਂਦਰ ਸਰਕਾਰ ਨੂੰ ਪਾਈ ਝਾੜ (ਵੀਡੀਓ)

01/07/2021 6:40:39 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਆਪਣੇ ਗੀਤਾਂ ਰਾਹੀਂ ਇਨ੍ਹੀਂ ਦਿਨੀਂ ਕਿਸਾਨੀ ਮੁੱਦੇ ’ਤੇ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਹੁਣ ਤਕ ਸੈਂਕੜਿਆਂ ਦੀ ਗਿਣਤੀ ’ਚ ਪੰਜਾਬੀ ਗੀਤ ਕਿਸਾਨ ਅੰਦੋਲਨ ’ਤੇ ਬਣਾਏ ਜਾ ਚੁੱਕੇ ਹਨ। ਹਾਲ ਹੀ ’ਚ ਕਿਸਾਨੀ ਮੁੱਦੇ ’ਤੇ ਬਣਿਆ ਅਜਿਹਾ ਹੀ ਇਕ ਗੀਤ ਰਿਲੀਜ਼ ਹੋਇਆ ਹੈ।

ਇਸ ਗੀਤ ਦਾ ਨਾਂ ਹੈ ‘ਦਿਲ ਧੜਕੇ ਮੋਦੀ ਦਾ’। ਗੀਤ ਨੂੰ ਆਵਾਜ਼ ਲਹਿੰਬਰ ਹੁਸੈਨਪੁਰੀ, ਨਿਰਮਲ ਸਿੱਧੂ ਤੇ ਅੰਗਰੇਜ ਅਲੀ ਨੇ ਦਿੱਤੀ ਹੈ। ਗੀਤ ਰਾਹੀਂ ਤਿੰਨੇ ਗਾਇਕ ਕੇਂਦਰ ਸਰਕਾਰ ਨੂੰ ਝਾੜ ਪਾ ਰਹੇ ਹਨ ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।

ਯੂਟਿਊਬ ’ਤੇ ਇਹ ਗੀਤ ਹਿੱਟ ਮੇਕਰ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਦੇ ਬੋਲ ਦਲਜੀਤ ਨਿੱਜਰਾਂ ਨੇ ਲਿਖੇ ਹਨ, ਜਦਕਿ ਮਿਊਜ਼ਿਕ ਨਿਰਮਲ ਸਿੱਧੂ ਵਲੋ ਤਿਆਰ ਕੀਤਾ ਗਿਆ ਹੈ। ਗੀਤ ਦੀ ਵੀਡੀਓ ਗੁਰਮੀਤ ਦੁੱਗਲ ਵਲੋਂ ਬਣਾਈ ਗਈ ਹੈ।

ਦੱਸਣਯੋਗ ਹੈ ਕਿ ਉਕਤ ਤਿੰਨਾਂ ਗਾਇਕਾਂ ਵਲੋਂ ਕਿਸਾਨ ਅੰਦੋਲਨ ’ਚ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਸਮਰਥਨ ’ਚ ਪੂਰਾ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਨਾਲ ਜੁੜਿਆ ਭਾਈਚਾਰਾ ਇਕੱਠਾ ਹੋ ਗਿਆ ਹੈ। ਕਈ ਪੰਜਾਬੀ ਗਾਇਕ ਕਿਸਾਨਾਂ ਨਾਲ ਦਿੱਲੀ ਵਿਖੇ ਵੱਖ-ਵੱਖ ਥਾਵਾਂ ’ਤੇ ਡਟੇ ਹੋਏ ਹਨ ਤੇ ਰੱਜ ਕੇ ਸਮਰਥਨ ਕਰ ਰਹੇ ਹਨ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News