ਬਿਗ ਬੌਸ ਦੇ ਘਰੋਂ ਬਾਹਰ ਹੋਈ ਦਿਗਾਂਗਨਾ

12/07/2015 3:31:37 PM

ਮੁੰਬਈ : ਟਵਿਸਟ ਭਰਪੂਰ ਸ਼ੋਅ ''ਬਿਗ ਬੌਸ'' ਵਿਚ ਪਹਿਲੀ ਵਾਰ ਘਰੋਂ ਬੇਘਰ ਹੋਣ ਲਈ ਫੈਸਲਾ ਦਰਸ਼ਕਾਂ ਨੂੰ ਨਹੀਂ, ਸਗੋਂ ਘਰ ਵਾਲਿਆਂ ਦੀ ਵੋਟਿੰਗ ਦੇ ਅਧਾਰ ''ਤੇ ਲਿਆ ਗਿਆ।
ਪਿਛਲੇ ਹਫਤੇ ਘਰੋਂ ਬੇਘਰ ਹੋਣ ਲਈ ਦੋ ਉਮੀਦਵਾਰਾਂ ਦਿਗਾਂਗਨਾ ਸੂਰਯਵੰਸ਼ੀ ਅਤੇ ਸੁਯਸ਼ ਰਾਏ ਨਾਮਜ਼ਦ ਹੋਏ। ਅਜਿਹੇ ''ਚ ਘਰ ਵਾਲਿਆਂ ਦੀ ਵੋਟਿੰਗ ਦੇ ਅਧਾਰ ''ਤੇ ਦਿਗਾਂਗਨਾ ਨੂੰ ਬੇਘਰ ਕਰ ਦਿੱਤਾ ਗਿਆ। ਇਹ ਐਪੀਸੋਡ ਅੱਜ ਸੋਮਵਾਰ ਨੂੰ ਟੈਲੀਕਾਸਟ ਕੀਤਾ ਜਾਵੇਗਾ।


Related News