ਕੀ ''ਖਿਲਾੜੀਓਂ ਕਾ ਖਿਲਾੜੀ'' ਫ਼ਿਲਮ ''ਚ ਅਕਸ਼ੈ ਕੁਮਾਰ ਨੇ ਅੰਡਰਟੇਕਰ ਨੂੰ ਹਰਾਇਆ?ਅਦਾਕਾਰ ਨੇ ਦੱਸਿਆ ਸੱਚ

06/13/2021 6:28:37 PM

ਮੁੰਬਈ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੇ ਫਨੀ ਅੰਦਾਜ਼ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ’ਚ ਰਹਿੰਦੇ ਹਨ। ਅਦਾਕਾਰ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਫਨੀ ਤਸਵੀਰਾਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਫ਼ਿਲਮ ‘ਖਿਲਾੜੀਓਂ ਕੇ ਖਿਲਾੜੀ’ ਦੇ 25 ਸਾਲ ਪੂਰੇ ਹੋਣ ਦੀ ਖੁਸ਼ੀ ਪ੍ਰਗਟਾਈ ਹੈ।
ਫ਼ਿਲਮ ਦੇ 25 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਕੌਲਾਜ ਸ਼ੇਅਰ ਕੀਤਾ ਹੈ। ਇਸ ਕੌਲਾਜ ’ਚ ਉਨ੍ਹਾਂ ਨੇ ਡਬਲਯੂ ਡਬਲਯੂ ਈ ਰੈਸਲਰ ਬ੍ਰਾਕ ਲੇਸਨਰ, ਟ੍ਰਿਪਲ ਐੱਚ, ਰੋਮਨ ਰੇਂਸ ਦੇ ਨਾਲ ਆਪਣੀ ਇਕ ਤਸਵੀਰ ਨੂੰ ਲਗਾਇਆ ਹੈ। ਤਸਵੀਰ ’ਤੇ ਉਨ੍ਹਾਂ ਨੇ ਲਿਖਿਆ, ਜੇਕਰ ਤੁਸੀਂ ਅੰਡਰਟੇਕਰ ਨੂੰ ਹਰਾ ਦਿੱਤਾ ਹੈ, ਤਾਂ ਹੱਥ ਚੁੱਕੋ।’

 

+8 ਇਸ ਤਸਵੀਰ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰਕੇ ਉਨ੍ਹਾਂ ਨੇ ਫ਼ਿਲਮ ’ਚ ਅੰਡਰਟੇਕਰ ਦਾ ਕਿਰਦਾਰ ਨਿਭਾਉਣ ਵਾਲੇ ਰੈਸਲਰ ਦੇ ਨਾਮ ਦਾ ਵੀ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ਕੱਲ੍ਹ ‘ਖਿਲਾੜੀਓਂ ਕੇ ਖਿਲਾੜੀ' ਦੀ ਰਿਲੀਜ਼ ਦੇ 25 ਸਾਲ ਪੂਰੇ ਹੋਣ ’ਤੇ ਇਕ ਖੁਸ਼ ਕਰ ਦੇਣ ਵਾਲਾ ਨੋਟ! ਹਾਲਾਂਕਿ ਇਕ ਮਜ਼ੇਦਾਰ ਫੈਕਟ ਇਹ ਰੈਸਲਰ ਬ੍ਰਾਇਨ ਲੀ ਸਨ, ਜਿਨ੍ਹਾਂ ਨੇ ਫ਼ਿਲਮ ’ਚ ਦਿ ਅੰਡਰਟੇਕਰ ਦੀ ਭੂਮਿਕਾ ਨਿਭਾਈ ਸੀ।
ਅਦਾਕਾਰ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਹਾਲੇ ਇੰਸਟਾਗ੍ਰਾਮ ’ਤੇ ਆਏ ਹੋਏ ਕੁਝ ਹੀ ਘੰਟੇ ਹੋਏ ਪਰ ਤਸਵੀਰ ਨੂੰ ਹੁਣ ਤਕ ਕਈ ਢਾਈ ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਨਾਲ ਹੀ ਫੈਨਜ਼ ’ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸਾਲ 1996 ’ਚ ਆਈ ਇਸ ਐਕਸ਼ਨ ਥ੍ਰੀਲਰ ਫ਼ਿਲਮ ਨੂੰ ਓਮੇਸ਼ ਮਹਿਰਾ ਦੇ ਨਿਰਦੇਸ਼ਨ ’ਚ ਬਣਾਇਆ ਗਿਆ ਹੈ। ਇਸ ਫ਼ਿਲਮ ’ਚ ਅਦਾਕਾਰ ਅਕਸ਼ੈ ਕੁਮਾਰ, ਅਦਾਕਾਰਾ ਰੇਖਾ ਅਤੇ ਰਵੀਨਾ ਟੰਡਨ ਮੁੱਖ ਭੂਮਿਕਾ ’ਚ ਸਨ। ਫ਼ਿਲਮ ’ਚ ਅਮਰੀਕਾ ਦੇ ਮੰਨੇ-ਪ੍ਰਮੰਨੇ ਰੈਸਲਰ ਅੰਡਰਟੇਕਰ ਦੀ ਜ਼ਬਰਦਸਤ ਫਾਈਟ ਦਿਖਾਈ ਗਈ ਹੈ।
 

 


Aarti dhillon

Content Editor

Related News