ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦੇ ਘਰ ਹੋਈ ਚੋਰੀ, ਹੀਰਿਆਂ ਦੇ ਗਹਿਣੇ ਗੁੰਮ
Thursday, May 18, 2023 - 12:14 PM (IST)

ਮੁੰਬਈ (ਬਿਊਰੋ) : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਦੇ ਮੁੰਬਈ ਵਾਲੇ ਘਰ 'ਚ ਚੋਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਪਿਤਾ ਖ਼ਾਨ ਦੇ ਘਰੋਂ ਹੀਰਿਆਂ ਦੇ ਝੁਮਕੇ ਚੋਰੀ ਹੋਏ ਹਨ। ਅਰਪਿਤਾ ਨੇ ਹੀਰਿਆਂ ਦੇ ਝੁਮਕੇ ਚੋਰੀ ਹੋਣ ਤੋਂ ਬਾਅਦ ਮੁੰਬਈ ਦੇ ਖਾਰ ਪੁਲਸ ਥਾਣੇ ਜਾ ਕੇ ਮਾਮਲਾ ਦਰਜ ਕਰਵਾਇਆ। ਉਸ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਘਰ 'ਚੋਂ ਚੋਰੀ ਹੋਏ ਹੀਰਿਆਂ ਦੇ ਝੁਮਕਿਆਂ ਦੀ ਕੀਮਤ ਕਰੀਬ 5 ਲੱਖ ਰੁਪਏ ਹੈ। ਮਾਮਲਾ ਦਰਜ ਹੁੰਦੇ ਹੀ ਪੁਲਸ ਨੇ ਆਪਣੀ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ ਅਤੇ ਉਸੇ ਰਾਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
ਦੱਸਿਆ ਜਾ ਰਿਹਾ ਹੈ ਕਿ ਸਲਮਾਨ ਦੀ ਭੈਣ ਘਰ ਚੋਰੀ ਦੀ ਵਾਰਦਾਤ ਨੂੰ ਉਨ੍ਹਾਂ ਦੇ ਇਕ ਨੌਕਰ ਨੇ ਅੰਜਾਮ ਦਿੱਤਾ ਸੀ, ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਅਰਪਿਤਾ ਦੇ ਇਸ ਨੌਕਰ ਦਾ ਨਾਂ ਸੰਦੀਪ ਹੇਗੜੇ ਹੈ, ਜੋ ਮੁੰਬਈ ਦੇ ਵਿਲੇ ਪਾਰਲੇ ਇਲਾਕੇ ਦਾ ਰਹਿਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਫ਼ਿਲਮ ‘ਫ਼ਤਿਹ’ ਲਈ ਕਰ ਰਹੇ ਸਖ਼ਤ ਮਿਹਨਤ
ਦੱਸਣਯੋਗ ਹੈ ਕਿ ਅਰਪਿਤਾ ਖ਼ਾਨ ਦਾ ਵਿਆਹ ਬਾਲੀਵੁੱਡ ਅਦਾਕਾਰ ਆਯੂਸ਼ ਸ਼ਰਮਾ ਨਾਲ ਹੋਇਆ ਹੈ। ਦੋਵੇਂ ਦੋ ਬੱਚਿਆਂ ਦੇ ਮਾਤਾ-ਪਿਤਾ ਹਨ। ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਆਖ਼ਰੀ ਵਾਰ ਸਲਮਾਨ ਨਾਲ ਫ਼ਿਲਮ 'ਅੰਤਿਮ' 'ਚ ਨਜ਼ਰ ਆਏ ਸਨ ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।