ਦੀਆ ਮਿਰਜ਼ਾ ਦੀ ਭਤੀਜੀ ਦਾ ਦਿਹਾਂਤ, ਅਦਾਕਾਰਾ ਨੇ ਸ਼ਰਧਾਂਜਲੀ ਦਿੰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ

Tuesday, Aug 02, 2022 - 10:59 AM (IST)

ਦੀਆ ਮਿਰਜ਼ਾ ਦੀ ਭਤੀਜੀ ਦਾ ਦਿਹਾਂਤ, ਅਦਾਕਾਰਾ ਨੇ ਸ਼ਰਧਾਂਜਲੀ ਦਿੰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ- ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦੀਆ ਮਿਰਜ਼ਾ ਦੀ ਭਤੀਜੀ ਤਾਨਿਆ ਕਾਕੜੇ ਛੋਟੀ ਜਿਹੀ ਉਮਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਹੈ। 25 ਸਾਲ ਦੀ ਤਾਨਿਆ ਕਾਕੜੇ ਦਾ ਦਿਹਾਂਤ ਸੜਕ ਹਾਦਸੇ 'ਚ ਹੋਇਆ। 

PunjabKesari
ਕਾਰ ਹਾਦਸੇ 'ਚ ਗਈ ਜਾਨ
ਰਿਪੋਰਟ 'ਚ ਕਿਹਾ ਗਿਆ ਹੈ ਕਿ ਤਾਨਿਆ ਹੈਦਰਾਬਾਦ ਦੇ ਰਾਜੀਵ ਇੰਟਨੈਸ਼ਨਲ ਏਅਰਪੋਰਟ ਤੋਂ ਆਪਣੇ ਚਾਰ ਦੋਸਤਾਂ ਦੇ ਨਾਲ ਵਾਪਸ ਆ ਰਹੀ ਸੀ ਤਾਂ ਉਦੋਂ ਇਹ ਹਾਦਸਾ ਹੋਇਆ। ਇਹ ਹਾਦਸਾ ਐੱਨ.ਐੱਚ. 44 'ਤੇ ਹੋਇਆ ਅਤੇ ਦੇਖਣ ਵਾਲੇ ਅਤੇ ਗਸ਼ਤੀ ਦਲ ਤੁਰੰਤ ਮਦਦ ਲਈ ਪਹੁੰਚੇ। 
ਹਾਲਾਂਕਿ ਤਾਨਿਆ ਦੀ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ। ਉਨ੍ਹਾਂ ਦੀ ਬਾਡੀ ਨੂੰ ਅਸਮਾਨੀਆ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ ਗਿਆ ਸੀ।

PunjabKesari
ਦੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਆਪਣੀ ਭਤੀਜੀ ਦੀ ਇਕ ਬਹੁਤ ਹੀ ਖੂਬਸੂਰਤ ਅਤੇ ਹੱਸਦੀ ਹੋਈ ਤਸਵੀਰ ਸਾਂਝੀ ਕਰਕੇ ਉਸ ਨੂੰ ਸ਼ਰਧਾਂਜਲੀ ਦਿੱਤੀ। ਦੀਆ ਮਿਰਜ਼ਾ ਨੇ ਲਿਖਿਆ-'ਮੇਰੀ ਭਤੀਜੀ, ਮੇਰਾ ਬੱਚਾ, ਮੇਰੀ ਜਾਨ। ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਮੇਰੀ ਡਾਰਲਿੰਗ ਤੁਸੀਂ ਜਿਥੇ ਵੀ ਰਹੋ ਪਿਆਰ ਅਤੇ ਸੁਕੂਨ ਮਿਲੇ। ਤੁਸੀਂ ਹਮੇਸ਼ਾ ਸਾਡੇ ਦਿਲ 'ਚ ਖੁਸ਼ੀਆਂ ਭਰੀਆਂ ਹਨ ਅਤੇ ਤੁਸੀਂ ਜਿਥੇ ਵੀ ਹੋ ਉਸ ਜਹਾਨ 'ਚ ਵੀ ਆਪਣੇ ਡਾਂਸ, ਹਾਸੇ ਅਤੇ ਗਾਇਕੀ ਨਾਲ ਰੌਸ਼ਨੀ ਭਰ ਦੋਵੇਗੀ। ਓਮ ਸ਼ਾਂਤੀ'। 

PunjabKesari
ਜਿਵੇਂ ਹੀ ਦੀਆ ਮਿਰਜ਼ਾ ਨੇ ਇਹ ਪੋਸਟ ਸਾਂਝੀ ਕੀਤੀ ਇੰਡਸਟਰੀ ਦੇ ਕਲਾਕਾਰ ਉਨ੍ਹਾਂ ਦੀ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਨੂੰ ਦਿਲਾਸਾ ਦੇਣ ਲੱਗੇ। ਰਿਧੀਮਾ ਕਪੂਰ ਸਾਹਨੀ, ਈਸ਼ਾ ਗੁਪਤਾ, ਸਮਰਿਤੀ ਖੰਨਾ, ਗੌਹਰ ਖਾਨ, ਭਾਵਨਾ ਪਾਂਡੇ, ਰਾਹੁਲ ਦੇਵ, ਗੁਲ ਪਰਾਗ ਵਰਗੀਆਂ ਹਸਤੀਆਂ ਸੋਸ਼ਲ ਮੀਡੀਆ 'ਤੇ ਇਸ ਖ਼ਬਰ 'ਤੇ ਦੁੱਖ ਜਤਾਉਂਦੇ ਹੋਏ ਨਜ਼ਰ ਆਏ। 

 


author

Aarti dhillon

Content Editor

Related News