ਧਰਮਿੰਦਰ ਦੀ ਅੱਖ ਦਾ ਹੋਇਆ ਆਪ੍ਰੇਸ਼ਨ, ਕਿਹਾ- ''ਅਜੇ ਬਹੁਤ ਦਮ ਹੈ''
Wednesday, Apr 02, 2025 - 10:08 AM (IST)

ਨਵੀਂ ਦਿੱਲੀ (ਏਜੰਸੀ)- ਦਿੱਗਜ ਅਦਾਕਾਰ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਠੀਕ ਹਨ। ਇੱਥੇ ਦੱਸ ਦੇਈਏ ਕਿ ਬੀਤੇ ਦਿਨ ਅਦਾਕਾਰ ਧਰਮਿੰਦਰ ਨੂੰ ਮੁੰਬਈ ਦੇ ਇਕ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ ਅਤੇ ਉਨ੍ਹਾਂ ਦੀ ਸੱਜੀ ਅੱਖ ’ਤੇ ਪੱਟੀ ਬੰਨ੍ਹੀ ਹੋਈ ਸੀ। ਇਹ ਤਸਵੀਰਾਂ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੀ ਚਿੰਤਾ ਵੱਧ ਗਈ।
ਧਰਮਿੰਦਰ ਨੇ ਹਸਪਤਾਲ ਦੇ ਬਾਹਰ ਮੌਜੂਦ ਫੋਟੋਗ੍ਰਾਫ਼ਰਾਂ ਨਾਲ ਗੱਲਬਾਤ ਦੌਰਾਨ ਕਿਹਾ ਅਜੇ ਬਹੁਤ ਦਮ ਹੈ... ਅਜੇ ਵੀ ਬਹੁਤ ਜਾਨ ਹੈ... ਮੇਰੀ ਅੱਖ ਦਾ ਆਪ੍ਰੇਸ਼ਨ ਹੋਇਆ ਹੈ। ਪ੍ਰਸ਼ੰਸਕਾਂ ਨੂੰ ਬਹੁਤ ਸਾਰਾ ਪਿਆਰ। ਮੈਂ ਤੰਦਰੁਸਤ ਹਾਂ।' ਇਹ ਤੁਰੰਤ ਪੁਸ਼ਟੀ ਨਹੀਂ ਹੋ ਸਕੀ ਕਿ ਸਰਜਰੀ ਕਦੋਂ ਅਤੇ ਕਿੱਥੇ ਕੀਤੀ ਗਈ। ਧਰਮਿੰਦਰ ਸ਼੍ਰੀਰਾਮ ਰਾਘਵਨ ਦੀ ਫਿਲਮ ‘ਇੱਕੀਸ’ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2023 ਵਿਚ ਰਿਲੀਜ਼ ਹੋਈ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਵਿਚ ਕੰਮ ਕੀਤਾ ਸੀ।