ਧਾਨੁਸ਼ ਦੇ ਨਵੇਂ ਆਲੀਸ਼ਾਨ ਘਰ ਦੀ ਕੀਮਤ ਸੁਣ ਉੱਡ ਜਾਣਗੇ ਤੁਹਾਡੇ ਵੀ ਹੋਸ਼

Monday, Feb 20, 2023 - 04:37 PM (IST)

ਧਾਨੁਸ਼ ਦੇ ਨਵੇਂ ਆਲੀਸ਼ਾਨ ਘਰ ਦੀ ਕੀਮਤ ਸੁਣ ਉੱਡ ਜਾਣਗੇ ਤੁਹਾਡੇ ਵੀ ਹੋਸ਼

ਮੁੰਬਈ (ਬਿਊਰੋ)– ਸਾਊਥ ਦੇ ਮਸ਼ਹੂਰ ਅਦਾਕਾਰ ਧਾਨੁਸ਼ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਵਾਥੀ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਹ ਫ਼ਿਲਮ 17 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਦੌਰਾਨ ਧਾਨੁਸ਼ ਨੇ ਚੇਨਈ ’ਚ ਇਕ ਆਲੀਸ਼ਾਨ ਘਰ ਖਰੀਦਿਆ ਹੈ, ਜਿਸ ਕਾਰਨ ਉਹ ਚਰਚਾ ’ਚ ਹੈ।

ਧਾਨੁਸ਼ ਨੇ ਇਹ ਘਰ ਚੇਨਈ ਦੇ ਪੋਏਸ ਗਾਰਡਨ ’ਚ ਖਰੀਦਿਆ ਹੈ, ਜੋ ਉਸ ਨੇ ਆਪਣੇ ਮਾਤਾ-ਪਿਤਾ ਨੂੰ ਗਿਫਟ ਕੀਤਾ ਹੈ। ਧਾਨੁਸ਼ ਆਪਣੇ ਪੂਰੇ ਪਰਿਵਾਰ ਸਮੇਤ ਇਸ ਘਰ ’ਚ ਸ਼ਿਫਟ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਮਿਲਣ ਲਈ ਫੈਨ ਨੇ ਤੋੜ ਦਿੱਤੇ ਬੈਰੀਕੇਡ, ਅੱਗੇ ਜੋ ਹੋਇਆ, ਉਸ ਨੂੰ ਦੇਖ ਹੈਰਾਨ ਹੋਏ ਲੋਕ

ਨਿਰਦੇਸ਼ਕ ਸੁਬਰਾਮਨੀਅਮ ਸ਼ਿਵਾ ਨੇ ਧਾਨੁਸ਼ ਦੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਧਾਨੁਸ਼ ਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

PunjabKesari

ਤਸਵੀਰਾਂ ਸਾਂਝੀਆਂ ਕਰਨ ਦੇ ਨਾਲ ਹੀ ਸੁਬਰਾਮਨੀਅਮ ਸ਼ਿਵਾ ਨੇ ਲਿਖਿਆ, ‘‘ਮੇਰੇ ਛੋਟੇ ਭਰਾ ਧਾਨੁਸ਼ ਦਾ ਨਵਾਂ ਘਰ ਮੈਨੂੰ ਮੰਦਰ ਵਰਗਾ ਅਹਿਸਾਸ ਦੇ ਰਿਹਾ ਹੈ। ਆਪਣੇ ਜੀਵਨ ਕਾਲ ਦੌਰਾਨ ਉਸ ਨੇ ਆਪਣੇ ਮਾਪਿਆਂ ਨੂੰ ਇਕ ਸਵਰਗੀ ਘਰ ਪ੍ਰਦਾਨ ਕੀਤਾ ਹੈ। ਤੁਹਾਨੂੰ ਹੋਰ ਸਫਲਤਾ ਤੇ ਪ੍ਰਾਪਤੀਆਂ ਹੋਣ। ਤੁਹਾਡੀ ਲੰਬੀ ਉਮਰ ਹੋਵੇ ਤੇ ਤੁਹਾਡੇ ਮਾਤਾ-ਪਿਤਾ ਦੇ ਸਨਮਾਨ ’ਚ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ ਰਹੋ।’’

PunjabKesari

ਧਾਨੁਸ਼ ਦੇ ਆਲੀਸ਼ਾਨ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਤਾਜ਼ਾ ਤਸਵੀਰਾਂ ’ਚ ਧਾਨੁਸ਼ ਆਪਣੇ ਮਾਤਾ-ਪਿਤਾ ਨਾਲ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ’ਚ ਧਾਨੁਸ਼ ਦੀ ਲੁੱਕ ਵੀ ਕਾਫੀ ਵੱਖਰੀ ਨਜ਼ਰ ਆ ਰਹੀ ਹੈ। ਉਹ ਲੰਬੇ ਵਾਲਾਂ ਤੇ ਦਾੜ੍ਹੀ ਦੇ ਨਾਲ ਨੀਲੇ ਕੁੜਤੇ ’ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਵੀ ਧਾਨੁਸ਼ ਨੂੰ ਉਸ ਦੇ ਨਵੇਂ ਘਰ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ। ਖ਼ਬਰਾਂ ਮੁਤਾਬਕ ਇਸ ਆਲੀਸ਼ਾਨ ਘਰ ਦੀ ਕੀਮਤ 150 ਕਰੋੜ ਰੁਪਏ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News