ਟੀ. ਵੀ. ਦੀ ਮਸ਼ਹੂਰ ਨੂੰਹ ਦੇਵੋਲੀਨਾ ਨੇ ਕਰਵਾਇਆ ਵਿਆਹ, ਲਾੜੇ ਦਾ ਬਣਿਆ ਸਸਪੈਂਸ

Wednesday, Dec 14, 2022 - 02:33 PM (IST)

ਟੀ. ਵੀ. ਦੀ ਮਸ਼ਹੂਰ ਨੂੰਹ ਦੇਵੋਲੀਨਾ ਨੇ ਕਰਵਾਇਆ ਵਿਆਹ, ਲਾੜੇ ਦਾ ਬਣਿਆ ਸਸਪੈਂਸ

ਮੁੰਬਈ (ਬਿਊਰੋ)– ਟੀ. ਵੀ. ਦੀ ਮਸ਼ਹੂਰ ਨੂੰਹ ਦੇਵੋਲੀਨਾ ਭੱਟਾਚਾਰਜੀ ਨੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੰਦਿਆਂ ਵਿਆਹ ਕਰਵਾ ਲਿਆ ਹੈ। ਅਜੇ ਤਕ ਉਸ ਦੇ ਵਿਆਹ ਨੂੰ ਪ੍ਰੈਂਕ ਸਮਝਿਆ ਜਾ ਰਿਹਾ ਸੀ ਪਰ ਅਸਲ ’ਚ ਦੇਵੋਲੀਨਾ ਨੇ ਕੋਰਟ ਮੈਰਿਜ ਕਰਵਾ ਲਈ ਹੈ। ਉਸ ਦੇ ਦੋਸਤ ਵਿਸ਼ਾਲ ਸਿੰਘ ਨੇ ਇਹ ਵਿਆਹ ਅਟੈਂਡ ਕੀਤਾ ਤੇ ਅਦਾਕਾਰਾ ਦੇ ਵਿਆਹ ਦੀ ਪੁਸ਼ਟੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਪਹਿਲੀ ਵਾਰ ਆਪਣੇ ਪੁੱਤਰ ਇਮਤਿਆਜ਼ ਨੂੰ ਲਿਆਇਆ ਭਾਰਤ, ਦੇਖੋ ਵੀਡੀਓ

ਬੀਤੀ ਰਾਤ ਦੇਵੋਲੀਨਾ ਨੇ ਇੰਸਟਾਗ੍ਰਾਮ ’ਤੇ ਹਲਦੀ ਸੈਰਾਮਨੀ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਸ ਦੇ ਵਿਆਹ ਦੀ ਕਿਆਸ ਲੱਗਣ ਲੱਗੀ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ।

ਦੇਵੋਲੀਨਾ ਲਾੜੀ ਬਣੀ ਨਜ਼ਰ ਆ ਰਹੀ ਹੈ। ਹੱਥਾਂ ’ਚ ਚੂੜੀਆਂ, ਕੜੇ, ਕਲੀਰੇ, ਮੱਥੇ ’ਤੇ ਮਾਂਗ ਟਿੱਕਾ, ਮੰਗਲਸੂਤਰ, ਵਾਲੀਆਂ, ਗਲ ਦਾ ਹਾਰ, ਬਿੰਦੀ ਲਗਾਈ ਦੇਵੋਲੀਨਾ ਗੱਡੀ ’ਚ ਬੈਠੀ ਹੈ। ਦੇਵੋਲੀਨਾ ਨੇ ਮਾਸਕ ਵੀ ਲਗਾਇਆ ਹੈ।

ਆਪਣੀ ਮਹਿੰਦੀ ਦਿਖਾਉਂਦਿਆਂ ਦੇਵੋਲੀਨਾ ਨੇ ਵੀਡੀਓ ਸਾਂਝੀ ਕੀਤੀ ਹੈ। ਦੇਵੋਲੀਨਾ ਨੇ ਕਿਸੇ ਸ਼ਖ਼ਸ ਦਾ ਹੱਥ ਫੜੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਦੋਵਾਂ ਦੇ ਹੱਥਾਂ ’ਚ ਮੁੰਦਰੀ ਹੈ। ਅਜੇ ਤਕ ਅਦਾਕਾਰਾ ਦੇ ਲਾੜੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News