ਅਕਸ਼ੈ ਕੁਮਾਰ ਦੀ ਫਿਲਮ "ਰਾਮ ਸੇਤੂ" ''ਤੇ ਪਾਬੰਦੀ ਲਗਾਉਣ ਦੀ ਉੱਠੀ ਮੰਗ

10/28/2022 8:40:45 PM

ਜਲੰਧਰ : ਅੱਜ ਜਲੰਧਰ 'ਚ ਰਾਮਾਇਣ ਪਿਕਚਰ ਰਿਸਰਚ ਡਾ: ਅਸ਼ੋਕ ਕੈਂਥ ਵੱਲੋਂ ਅਕਸ਼ੇ ਕੁਮਾਰ ਦੀ ਫਿਲਮ 'ਰਾਮ ਸੇਤੂ' ਦੇ ਖਿਲਾਫ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ 'ਚ ਅਕਸ਼ੇ ਕੁਮਾਰ ਨੇ ਜੋ ਕਿਰਦਾਰ ਨਿਭਾਇਆ ਹੈ, ਉਹ ਅਸਲ ਜ਼ਿੰਦਗੀ 'ਚ ਉਸ ਦਾ ਕਿਰਦਾਰ ਹੈ, ਕਿਉਂਕਿ ਫਿਲਮ 'ਚ ਦਿਖਾਏ ਗਏ ਕਈ ਦ੍ਰਿਸ਼ ਅਸਲ ਜ਼ਿੰਦਗੀ 'ਚ ਵੀ ਉਸ ਨਾਲ ਵਾਪਰ ਚੁੱਕੇ ਹਨ ਅਤੇ ਉਨ੍ਹਾਂ ਗੱਲਾਂ ਨੂੰ ਤੋੜ-ਮਰੋੜ ਕੇ ਵੀ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਫਿਲਮ ਬਣਨ ਤੋਂ ਪਹਿਲਾਂ ਨਾ ਤਾਂ ਉਨ੍ਹਾਂ ਨਾਲ ਗੱਲ ਕੀਤੀ ਗਈ ਅਤੇ ਨਾ ਹੀ ਫਿਲਮ ਦਾ ਕ੍ਰੈਡਿਟ ਦਿੱਤਾ ਗਿਆ ਅਤੇ ਕਹਾਣੀ ਨੂੰ ਕਈ ਮੋੜਾਂ ਨਾਲ ਦਿਖਾਇਆ ਗਿਆ। ਜਿਸ ਕਾਰਨ ਹੁਣ ਉਹ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - MP ਵਿਕਰਮਜੀਤ ਸਿੰਘ ਨੇ UAE ਦੇ ਵਿਦੇਸ਼ ਵਪਾਰ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਡਾ: ਅਸ਼ੋਕ ਕੈਂਥ ਨੇ ਦੱਸਿਆ ਕਿ ਰਾਮ ਸੇਤੂ ਫ਼ਿਲਮ ਦੇ ਕਈ ਦ੍ਰਿਸ਼ ਮਨਘੜਤ ਤੇ ਅਸਲੀਅਤ ਤੋਂ ਭਟਕਾਉਣ ਵਾਲੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਫਿਲਮ 'ਤੇ ਛੇਤੀ ਤੋਂ ਛੇਤੀ ਪਾਬੰਦੀ ਲਗਾਈ ਜਾਵੇ। ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਅਦਾਲਤ ਵਿਚ ਕੇਸ ਦਾਇਰ ਕਰਨਗੇ।


Anuradha

Content Editor

Related News