ਦੀਪਿਕਾ ਪਾਦੁਕੋਣ ਨੇ ਸ਼ਾਹਰੁਖ ਖਾਨ ਨਾਲ ਆਪਣੀ ਅਗਲੀ ਫਿਲਮ 'ਕਿੰਗ' ਦੀ ਸ਼ੂਟਿੰਗ ਕੀਤੀ ਸ਼ੁਰੂ
Saturday, Sep 20, 2025 - 01:25 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਸ਼ਾਹਰੁਖ ਖਾਨ ਨਾਲ ਆਪਣੀ ਅਗਲੀ ਫ਼ਿਲਮ "King" ਦੀ ਸ਼ੂਟਿੰਗ ਸ਼ੁਰੂ ਕਰਨ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਹ ਪਾਦੁਕੋਣ ਅਤੇ ਖਾਨ ਦੀ 6ਵੀਂ ਫ਼ਿਲਮ ਹੈ। ਇਹ ਜੋੜੀ ਇਸ ਤੋਂ ਪਹਿਲਾਂ ਕਈ ਫਿਲਮਾਂ ਵਿਚ ਇਕੱਠੇ ਕੰਮ ਕਰ ਚੁੱਕੀ ਹੈ, ਜਿਸ ਦੀ ਸ਼ੁਰੂਆਤ 2007 ਦੀ ਫ਼ਿਲਮ "ਓਮ ਸ਼ਾਂਤੀ ਓਮ" ਨਾਲ ਹੋਈ ਸੀ, ਜੋ ਦੀਪਿਕਾ ਦੀ ਪਹਿਲੀ ਫਿਲਮ ਸੀ। ਇਸ ਤੋਂ ਇਲਾਵਾ ਉਹਨਾਂ ਨੇ "ਚੇਨਈ ਐਕਸਪ੍ਰੈਸ" (2013), "ਹੈਪੀ ਨਿਊ ਯੀਅਰ" (2014), "ਪਠਾਨ" (2023) ਅਤੇ "ਜਵਾਨ" (2023) ਵਿੱਚ ਵੀ ਇਕੱਠੇ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਨੇ ਵੱਢ ਲਈਆਂ ਆਪਣੀਆਂ ਨਸਾਂ, ਮਸਾਂ ਬਚੀ ਜਾਨ, ਤਸਵੀਰਾਂ ਆਈਆਂ ਸਾਹਮਣੇ
ਦੀਪਿਕਾ ਪਾਦੁਕੋਣ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਪੋਸਟ ਸਾਂਝੀ ਕੀਤੀ। ਅਦਾਕਾਰਾ ਨੇ ਫਿਲਮ "ਓਮ ਸ਼ਾਂਤੀ ਓਮ" ਦੇ ਸ਼ੂਟਿੰਗ ਅਨੁਭਵ ਨੂੰ ਯਾਦ ਕੀਤਾ ਅਤੇ ਕਿਹਾ ਕਿ ਖਾਨ ਨੇ ਉਹਨਾਂ ਨੂੰ ਇੱਕ ਇਕ ਸਬਕ ਸਿਖਾਇਆ, ਜਿਸ ਨੂੰ ਉਹ ਅੱਜ ਤੱਕ ਹਰ ਫ਼ੈਸਲੇ ਵਿੱਚ ਲਾਗੂ ਕਰ ਰਹੀ ਹਨ। ਉਨ੍ਹਾਂ ਨੇ ਪੋਸਟ ਵਿਚ ਲਿਖਿਆ, 'ਲਗਭਗ 18 ਸਾਲ ਪਹਿਲਾਂ 'ਓਮ ਸ਼ਾਂਤੀ ਓਮ' ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਫ਼ਿਲਮ ਬਣਾਉਣ ਦਾ ਤਜਰਬਾ ਅਤੇ ਸਾਥੀ ਅਦਾਕਾਰਾਂ ਨਾਲ ਦਾ ਅਨੁਭਵ ਫ਼ਿਲਮ ਦੀ ਸਫ਼ਲਤਾ ਤੋਂ ਵੱਧ ਮਾਇਨੇ ਰੱਖਦਾ ਹੈ। ਮੈਂ ਇਸ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਅਤੇ ਉਦੋਂ ਹਰ ਫੈਸਲਾ ਲੈਂਦੇ ਸਮੇਂ ਮੈਂ ਇਸ ਗੱਲ ਨੂੰ ਧਿਆਨ ਵਿਚ ਰੱਖਦੀ ਹਾਂ ਅਤੇ ਸ਼ਾਇਦ ਇਸੇ ਲਈ ਅਸੀਂ ਆਪਣੀ 6ਵੀਂ ਫਿਲਮ ਵਿਚ ਇਕ ਵਾਰ ਫਿਰ ਇਕੱਠੇ ਕਰ ਰਹੇ ਹਾਂ।'
ਫ਼ਿਲਮ "King" ਵਿੱਚ ਪਾਦੁਕੋਣ ਅਤੇ ਖਾਨ ਦੇ ਇਲਾਵਾ ਖਾਨ ਦੀ ਧੀ ਸੁਹਾਨਾ ਖਾਨ ਵੀ ਮੁੱਖ ਭੂਮਿਕਾ ਵਿੱਚ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ, ਜੋ "Pathaan" ਦੇ ਡਾਇਰੈਕਟਰ ਵੀ ਰਹੇ ਹਨ।
ਇਹ ਵੀ ਪੜ੍ਹੋ: ਹੋ ਗਿਆ ਡਰੋਨ ਹਮਲਾ, ਮਾਰੇ ਗਏ 70 ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8