‘ਪਠਾਨ’ ’ਚ ਦੀਪਿਕਾ ਦਾ ਦਮਦਾਰ ਰੋਲ ਸਭ ਦੇ ਹੋਸ਼ ਉਡਾ ਦੇਵੇਗਾ : ਸਿਧਾਰਥ

07/26/2022 12:30:22 PM

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਨੇ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਸਟਾਰਰ ਆਪਣੇ ਮਾਰਕੀ ਟੈਂਟਪੋਲ ‘ਪਠਾਨ’ ਦੇ ਹਰ ਤੱਤ ਨੂੰ ਬਾਰੀਕੀ ਨਾਲ ਤਿਆਰ ਕੀਤਾ ਹੈ। ਸਿਧਾਰਥ ਆਨੰਦ ਨਿਰਦੇਸ਼ਿਤ ਫ਼ਿਲਮ ਦੇ ਨਿਰਮਾਤਾਵਾਂ ਨੇ 25 ਜੂਨ ਨੂੰ ‘ਪਠਾਨ’ ਦੇ ਰੂਪ ’ਚ ਸ਼ਾਹਰੁਖ ਦਾ ਪਹਿਲਾ ਲੁੱਕ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਸੰਯੋਗ ਨਾਲ ਅਦਾਕਾਰ ਦੇ ਕਰੀਅਰ ਦੇ 30 ਸ਼ਾਨਦਾਰ ਸਾਲਾਂ ਦੀ ਨਿਸ਼ਾਨਦੇਹੀ ਕਰਦਾ ਹੈ।

25 ਜੁਲਾਈ, ਜੋ ਕਿ ‘ਪਠਾਨ’ ਦੇ 6 ਮਹੀਨਿਆਂ ਦੀ ਨਿਸ਼ਾਨਦੇਹੀ ਕਰਦਾ ਹੈ, ਵਾਈ. ਆਰ. ਐੱਫ. ਨੇ ‘ਪਠਾਨ’ ਦੀ ਮੁੱਖ ਮਹਿਲਾ ਦੀ ਇਕ ਝਲਕ ਜਾਰੀ ਕੀਤੀ ਹੈ, ਜਿਸ ’ਚ ਦੀਪਿਕਾ ਪਾਦੁਕੋਣ ਗੁੱਸੇ ’ਚ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਵੰਬਰ ਤੋਂ ਬਾਅਦ ਪਹਿਲੀ ਵਾਰ ਆਪਣੀ ਲਾੜੀ ਨਾਲ ਦਿਖੇ ਮੀਕਾ ਸਿੰਘ ਨੂੰ ਲੋਕਾਂ ਨੇ ਕਰ ਦਿੱਤਾ ਟਰੋਲ

ਨਿਰਦੇਸ਼ਕ ਸਿਧਾਰਥ ਆਨੰਦ ਦਾ ਕਹਿਣਾ ਹੈ, ‘‘ਦੀਪਿਕਾ ਪਾਦੁਕੋਣ ਇਕ ਵੱਡੀ ਸਟਾਰ ਹੈ ਤੇ ‘ਪਠਾਨ’ ’ਚ ਉਸ ਦੀ ਮੌਜੂਦਗੀ ਫ਼ਿਲਮ ਨੂੰ ਹੋਰ ਵੀ ਰੋਮਾਂਚਕ ਤੇ ਸ਼ਾਨਦਾਰ ਬਣਾਉਂਦੀ ਹੈ। ਅਜੇ ਤੱਕ ਕਿਸੇ ਨੇ ‘ਪਠਾਨ’ ’ਚ ਉਸ ਦਾ ਲੁੱਕ ਨਹੀਂ ਦੇਖਿਆ ਹੈ ਤੇ ਅਸੀਂ ਆਪਣੇ ਐਕਸ਼ਨ ਤਮਾਸ਼ੇ ’ਚ ਉਸ ਦੀ ਇਕ ਝਲਕ ਪੇਸ਼ ਕਰਨ ਲਈ ਬਹੁਤ ਰੋਮਾਂਚਿਤ ਹਾਂ।’’

ਸਿਧਾਰਥ ਨੇ ਅੱਗੇ ਕਿਹਾ, ‘‘ਦੀਪਿਕਾ ਦੀ ਜ਼ਬਰਦਸਤ ਭੂਮਿਕਾ ਹੈ, ਜੋ ਹਰ ਕਿਸੇ ਦੇ ਹੋਸ਼ ਉਡਾ ਦੇਵੇਗੀ।’’ ‘ਪਠਾਨ’ 25 ਜਨਵਰੀ 2023 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News