''XXX'' ਦੇ ਸੈੱਟ ''ਤੇ ਮਸਤੀ ਕਰਦੀ ਨਜ਼ਰ ਆਈ ਦੀਪਿਕਾ

Saturday, Apr 02, 2016 - 04:55 PM (IST)

 ''XXX'' ਦੇ ਸੈੱਟ ''ਤੇ ਮਸਤੀ ਕਰਦੀ ਨਜ਼ਰ ਆਈ ਦੀਪਿਕਾ
ਮੁੰਬਈ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅੱਜ ਕੱਲ੍ਹ ਆਪਣੀ ਹਾਲੀਵੁੱਡ ਫਿਲਮ ''ਟ੍ਰਿਪਲ ਐਕਸ: ਦਿ ਰਿਟਰਨ ਆਫ ਐਕਸਜ਼ੈਂਡਰ ਕੇਜ'' ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ। ਇਸ ਦੌਰਾਨ ਉਹ ਸੈੱਟ ''ਤੇ ਮਸਤੀ ਕਰਦੀ ਨਜ਼ਰ ਆਈ। ਇਸ ਦੀ ਤਸਵੀਰ ਨੀਨਾ ਨੇ ਆਪਣੇ ਇੰਸਟਾ ਐਕਾਉਂਟ ''ਤੇ ਸ਼ੇਅਰ ਕੀਤੀ ਹੈ।
ਦੱਸਣਯੋਗ ਹੈ ਕਿ ਇਸ ਫਿਲਮ ਦੀ ਸਕ੍ਰਿਪਟ ਸਕਾਟ ਫਰੈਜ਼ੀਅਰ ਨੇ ਲਿਖੀ ਹੈ। ਇਸ ਫਿਲਮ ''ਚ ਦੀਪਿਕਾ ਦੇ ਨਾਲ ਮਸ਼ਹੂਰ ਅਭਿਨੇਤਰੀ ''ਨੀਨਾ ਡੋਬਰੇਵ'' ਅਤੇ ''ਰੂਬੀ ਰੋਜ਼'' ਵੀ ਕੰਮ ਕਰ ਰਹੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਡੀਜੇ ਕੁਰੋਸੋ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਦੌਰਾਨ ਦੀਪਿਕਾ ਅਤੇ ਨੀਨਾ ਡੋਬਰੇਵ ਨੇ ਖਾਲੀ ਸਮੇਂ ''ਚ ਬਹੁਤ ਮਸਤੀ ਕੀਤੀ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਸਾਈਟ ''ਤੇ ਸ਼ੇਅਰ ਕੀਤੀਆਂ।

Related News