ਦੀਪਾ ਮਹਿਤਾ ਦੀ ਫ਼ਿਲਮ ''ਫਨੀ ਬੁਆਏ'' ਆਸਕਰ ਲਈ ਨਾਮਜ਼ਦ

Saturday, Oct 31, 2020 - 12:32 PM (IST)

ਦੀਪਾ ਮਹਿਤਾ ਦੀ ਫ਼ਿਲਮ ''ਫਨੀ ਬੁਆਏ'' ਆਸਕਰ ਲਈ ਨਾਮਜ਼ਦ

ਲਾਸ ਏਂਜਲਸ(ਬਿਊਰੋ) : ਮਸ਼ਹੂਰ ਫ਼ਿਲਮਕਾਰ ਦੀਪਾ ਮਹਿਤਾ ਦੀ ਆਉਣ ਵਾਲੀ ਫ਼ਿਲਮ 'ਫਨੀ ਬੁਆਏ' ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। 93ਵੇਂ ਅਕਾਦਮੀ ਪੁਰਸਕਾਰ ਵਿਚ ਇਹ ਫ਼ਿਲਮ ਸਰਬੋਤਮ ਅੰਤਰਰਾਸ਼ਟਰੀ ਫ਼ਿਲਮ ਸ਼੍ਰੇਣੀ ਵਿਚ ਕੈਨੇਡਾ ਦਾ ਪ੍ਰਤੀਨਿਧਤਵ ਕਰੇਗੀ। ਇਸ ਸ਼੍ਰੇਣੀ ਦੇ ਮੁਕਾਬਲੇ ਵਿਚ ਦੂਜੀ ਵਾਰ ਇਸ ਡਾਇਰੈਕਟਰ ਦੀ ਫ਼ਿਲਮ ਸ਼ਾਮਲ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾ ਸਾਲ 2007 ਵਿਚ ਦੀਪਾ ਦੀ ਫ਼ਿਲਮ 'ਵਾਟਰ' ਨੂੰ ਅੰਤਰਰਾਸ਼ਟਰੀ ਫੀਚਰ ਫ਼ਿਲਮ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਗਿਆ ਸੀ। 'ਅਰਥ' ਅਤੇ 'ਫਾਇਰ' ਵਰਗੀਆਂ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਵੀ ਦੀਪਾ ਨੇ ਹੀ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਛੋਟੇ ਪਰਦੇ ਦੀ 'ਆਨੰਦੀ' ਨੇ ਘਟਾਇਆ 13 ਕਿਲੋ ਭਾਰ, ਟਰਾਂਸਫਾਰਮੇਸ਼ਨ ਨੂੰ ਲੈ ਕੇ ਲਿਖੀ ਇਹ ਗੱਲ

ਸ਼ਯਾਮ ਸੇਲਵਾਦੁਰਈ ਦੇ ਸਾਲ 1994 ਵਿਚ ਲਿਖੇ ਗਏ ਨਾਵਲ 'ਫਨੀ ਬੁਆਏ' ਦੇ ਹੀ ਸਿਰਲੇਖ 'ਤੇ ਦੀਪਾ ਨੇ ਇਹ ਫ਼ਿਲਮ ਬਣਾਈ ਹੈ। ਇਹ ਫ਼ਿਲਮ 70 ਅਤੇ 80 ਦੇ ਦਹਾਕੇ ਦੌਰਾਨ ਸ੍ਰੀਲੰਕਾ ਵਿਚ ਇਕ ਨੌਜਵਾਨ ਦੇ ਅਨੁਭਵਾਂ 'ਤੇ ਆਧਾਰਤ ਹੈ। ਘੱਟ ਗਿਣਤੀ ਤਾਮਿਲਾਂ ਅਤੇ ਬਹੁ-ਗਿਣਤੀ ਸਿਨਹਾਲੀ ਭਾਈਚਾਰੇ ਵਿਚਕਾਰ ਰਾਜਨੀਤਕ ਤਣਾਅ ਸਿਖਰ 'ਤੇ ਸੀ। ਨੌਜਵਾਨ ਇਕ ਅਜਿਹੇ ਪਰਿਵਾਰ ਵਿਚ ਪਲ ਰਿਹਾ ਹੈ, ਜੋ ਸਮਾਜਿਕ ਨਿਯਮਾਂ ਦੇ ਬਾਹਰ ਜਾ ਕੇ ਕਿਸੇ ਨੂੰ ਸਵੀਕਾਰ ਨਹੀਂ ਕਰ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਲੁੱਕ, ਚਿਹਰੇ 'ਤੇ ਮੁੜ ਆਇਆ ਨੂਰ (ਤਸਵੀਰਾਂ)

ਆਸਕਰ ਲਈ ਦੇਸ਼ ਦੀ ਫ਼ਿਲਮ ਬਾਰੇ ਫ਼ੈਸਲਾ ਕਰਨ ਵਾਲੀ ਕੈਨੇਡਾ ਦੀ ਚੋਣ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੇ 'ਟੈਲੀਫਿਲਮ ਕੈਨੇਡਾ' ਦੀ ਕਾਰਜਕਾਰੀ ਡਾਇਰੈਕਟਰ ਕ੍ਰਿਸਟਾ ਡਿਕੈਨਸਨ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਦੀਪਾ ਮਹਿਤਾ ਦੀ 'ਫਨੀ ਬੁਆਏ' ਅਕਾਦਮੀ ਦੇ ਮੈਂਬਰਾਂ ਨੂੰ ਉਸੇ ਤਰ੍ਹਾਂ ਪਸੰਦ ਆਏਗੀ, ਜਿਸ ਤਰ੍ਹਾਂ 2007 ਵਿਚ ਉਨ੍ਹਾਂ ਦੀ ਫ਼ਿਲਮ 'ਵਾਟਰ' ਨੂੰ ਪਸੰਦ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਰੋਹਨਪ੍ਰੀਤ ਨੂੰ ਆਉਣ ਲੱਗੇ ਐਕਸ ਦੇ ਫੋਨ, ਦੇਖ ਗੁੱਸੇ 'ਚ ਆਈ ਨੇਹਾ ਕੱਕੜ

ਨਵੀਂ ਦਿੱਲੀ ਵਿਚ ਜਨਮੀ ਅਤੇ ਟੋਰਾਂਟੋ ਵਿਚ ਰਹਿਣ ਵਾਲੀ ਦੀਪਾ ਮਹਿਤਾ ਦਾ ਮੰਨਣਾ ਹੈ ਕਿ 'ਫਨੀ ਬੁਆਏ' ਵੰਡੀ ਹੋਈ ਦੁਨੀਆ ਵਿਚ ਉਮੀਦ ਪੈਦਾ ਕਰਦੀ ਹੈ। ਉਨ੍ਹਾਂ ਆਸਕਰ ਲਈ 'ਫਨੀ ਬੁਆਏ' ਨੂੰ ਨਾਮਜ਼ਦ ਕਰਨ ਲਈ ਧੰਨਵਾਦ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸ਼ਿਵ ਸੈਨਾ ਬਾਲੀਵੁੱਡ ਦੀ ਇਸ ਖ਼ੂਬਸੂਰਤ ਬਾਲਾ ਨੂੰ ਬਣਾ ਸਕਦੀ ਹੈ ਉਮੀਦਵਾਰ


author

sunita

Content Editor

Related News