ਮਸ਼ਹੂਰ ਅਦਾਕਾਰਾ ਦੀ ਸਰਵਾਈਕਲ ਕੈਂਸਰ ਕਾਰਨ ਮੌਤ, ਕੁਝ ਹੀ ਘੰਟੇ ਪਹਿਲਾਂ ਹੋਈ ਸੀ ਭੈਣ ਦੀ ਮੌਤ
Friday, Mar 08, 2024 - 10:13 AM (IST)
ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਡੌਲੀ ਸੋਹੀ ਦਾ ਅੱਜ ਸਵੇਰੇ 48 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡੌਲੀ ਦੀ ਭੈਣ ਅਮਨਦੀਪ ਸੋਹੀ ਦਾ ਵੀ ਬੀਤੀ ਰਾਤ ਦਿਹਾਂਤ ਹੋਇਆ ਸੀ। ਭੈਣ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਡੌਲੀ ਸੋਹੀ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਦੱਸ ਦਈਏ ਕਿ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ ਜਦਕਿ ਅਮਨਦੀਪ ਪੀਲੀਆ ਨਾਲ ਜੂਝ ਰਹੀ ਸੀ।
ਪਰਿਵਾਰ ਨੇ ਕੀਤੀ ਮੌਤ ਦੀ ਪੁਸ਼ਟੀ
ਡੌਲੀ ਸੋਹੀ ਦੇ ਪਰਿਵਾਰ ਨੇ ਕਿਹਾ, ''ਸਾਡੀ ਪਿਆਰੀ ਡੌਲੀ ਅੱਜ ਸਵੇਰੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ। ਅਸੀਂ ਸਦਮੇ 'ਚ ਹਾਂ। ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਕੀਤਾ ਜਾਵੇਗਾ।''
ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਦੇ ਫੰਕਸ਼ਨ ਮਗਰੋਂ ਦਿਲਜੀਤ ਦੋਸਾਂਝ ਨੂੰ Netflix ਵਲੋਂ ਖ਼ਾਸ ਤੋਹਫ਼ਾ, ਹਰ ਪਾਸੇ ਛਿੜੀ ਚਰਚਾ
ਇਸ ਕਾਰਨ ਹੋਈ ਦੋਵਾਂ ਭੈਣਾਂ ਦੀ ਮੌਤ
ਦੱਸ ਦੇਈਏ ਕਿ ਅਮਨਦੀਪ ਸੋਹੀ ਦਾ 7 ਮਾਰਚ (ਵੀਰਵਾਰ) ਨੂੰ ਦਿਹਾਂਤ ਹੋਇਆ ਸੀ। ਅਭਿਨੇਤਰੀ ਨੂੰ 'ਬਦਤਮੀਜ਼ ਦਿਲ' 'ਚ ਆਪਣੀ ਭੂਮਿਕਾ ਲਈ ਕਾਫੀ ਪ੍ਰਸਿੱਧੀ ਮਿਲੀ ਸੀ। ਈਟਾਈਮਜ਼ ਟੀਵੀ ਦੀ ਰਿਪੋਰਟ ਅਨੁਸਾਰ, ਮਰਹੂਮ ਅਦਾਕਾਰਾ ਦੇ ਭਰਾ ਮਨੂ ਸੋਹੀ ਨੇ ਦੱਸਿਆ ਕਿ ਪੀਲੀਆ ਤੋਂ ਪੀੜਤ ਅਮਨਦੀਪ ਦੀ ਮੌਤ ਹੋ ਗਈ। ਉਸ ਨੇ ਕਿਹਾ, ''ਹਾਂ, ਇਹ ਸੱਚ ਹੈ ਕਿ ਅਮਨਦੀਪ ਹੁਣ ਨਹੀਂ ਰਹੀ।'' ਰਿਪੋਰਟ ਮੁਤਾਬਕ, ਇਸ ਦੌਰਾਨ ਮਨੂ ਨੇ ਇਹ ਵੀ ਕਿਹਾ ਸੀ ਕਿ ਡੌਲੀ ਦੀ ਹਾਲਤ ਗੰਭੀਰ ਨਹੀਂ ਹੈ ਪਰ ਉਸ ਨੂੰ ਹਸਪਤਾਲ 'ਚ ਆਰਾਮ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਅੱਜ ਸਵੇਰੇ ਡੌਲੀ ਦੀ ਵੀ ਮੌਤ ਹੋ ਗਈ। ਡੌਲੀ ਨੂੰ ਪਿਛਲੇ ਸਾਲ ਹੀ ਸਰਵਾਈਕਲ ਕੈਂਸਰ ਦਾ ਪਤਾ ਲੱਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਨਾਂ ਹੋਇਆ ਇੱਕ ਹੋਰ ਖਿਤਾਬ, ਹਰ ਪਾਸੇ ਹੋ ਗਈ ਬੱਲੇ-ਬੱਲੇ
ਸਾਹ ਲੈਣ 'ਚ ਹੋ ਰਹੀ ਸੀ ਤਕਲੀਫ
ਦੱਸਿਆ ਜਾ ਰਿਹਾ ਹੈ ਕਿ ਅਦਾਕਰਾ ਡੌਲੀ ਸੋਹੀ ਨੂੰ ਹੁਣ ਸਾਹ ਲੈਣ 'ਚ ਤਕਲੀਫ ਹੋਣ ਲੱਗੀ ਸੀ। ਇਹ ਸਭ ਹੁੰਦਾ ਵੇਖ ਪਰਿਵਾਰ ਨੇ ਉਸ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਸੀ। ਇਲਾਜ ਦੌਰਾਨ ਉਸ 'ਚ ਸੁਧਾਰ ਹੋ ਰਿਹਾ ਸੀ। ਸਿਹਤ ਖਰਾਬ ਹੋਣ ਕਾਰਨ ਉਸ ਨੂੰ ਸ਼ੋਅ 'ਝਨਕ' ਵੀ ਛੱਡਣਾ ਪਿਆ ਕਿਉਂਕਿ ਉਹ ਕੀਮੋਥੈਰੇਪੀ ਲੈਣ ਤੋਂ ਬਾਅਦ ਲੰਬੇ ਸਮੇਂ ਤੱਕ ਸ਼ੂਟਿੰਗ ਨਹੀਂ ਕਰ ਪਾਉਂਦੀ ਸੀ। ਡੌਲੀ ਲਗਭਗ 2 ਦਹਾਕਿਆਂ ਦੇ ਆਪਣੇ ਕਰੀਅਰ 'ਚ ਕਈ ਟੀਵੀ ਸ਼ੋਅਜ਼ ਦਾ ਹਿੱਸਾ ਰਹੀ ਹੈ। ਉਸ ਦਾ ਵਿਆਹ ਕੈਨੇਡਾ ਸਥਿਤ NRI ਅਵਨੀਤ ਧਨੋਆ ਨਾਲ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।