ਹਰਿਆਣਾ ਪੁਲਸ ਦੇ ਹੰਝੂ ਬੰਬ ਨੂੰ ਠੁੱਸ ਕਰਨ ਵਾਲੇ ਬਹਾਦਰ ਕਿਸਾਨ ਦੀ ਦਰਸ਼ਨ ਔਲਖ ਨੇ ਦੱਸੀ ਪੂਰੀ ਕਹਾਣੀ

11/27/2020 1:21:21 PM

ਜਲੰਧਰ (ਵੈੱਬ ਡੈਸਕ) – ਖ਼ੇਤੀ ਕਾਨੂੰਨ ਖ਼ਿਲਾਫ਼ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਸਭ ਦੇ ਚਲਦੇ ਹਾਈਵੇਅ 'ਤੇ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਰਮਿਆਨ ਕਿਸਾਨ ਅੱਗੇ ਵੱਧਣ ਦੀ ਜ਼ਿੱਦ 'ਤੇ ਅੜੇ ਰਹੇ ਤਾਂ ਪੁਲਸ ਨੇ ਕਿਸਾਨਾਂ ਨਾਲ ਸਖ਼ਤੀ ਵਰਤਣ ਦੀ ਕੋਸ਼ਿਸ਼ ਕੀਤੀ । ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਠੰਡ ਦੇ ਇਸ ਮੌਸਮ 'ਚ ਕਿਸਾਨਾਂ 'ਤੇ ਪਾਣੀਆਂ ਦੀਆਂ ਬੋਛਾਰਾਂ ਮਾਰੀਆਂ ਗਈਆਂ ਪਰ ਫ਼ਿਰ ਵੀ ਕਿਸਾਨਾਂ ਤੇ ਜੱਥੇਬੰਦੀਆਂ ਦੇ ਹੌਸਲੇ ਬੁਲੰਦ ਰਹੇ। ਜਦੋਂ ਪਾਣੀ ਦੀਆਂ ਬੋਛਾਰਾਂ ਨਾਲ ਕਿਸਾਨ ਨਾ ਰੁਕੇ ਤਾਂ ਪੁਲਸ ਨੇ ਕੁਝ ਥਾਂਵਾਂ 'ਤੇ ਹੰਝੂ ਗੈਸ ਦੇ ਗੋਲੇ ਵੀ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਦਰਮਿਆਨ ਅਚਾਨਕ ਇਕ ਦਲੇਰ ਕਿਸਾਨ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਹੈ, ਜਿਸ ਦੀ ਵੀਡੀਓ ਅਦਾਕਾਰ ਦਰਸ਼ਨ ਔਲਖ ਵਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ। ਵੀਡੀਓ 'ਚ ਦੱਸਿਆ ਗਿਆ ਹੈ ਕਿ ਇਸ ਕਿਸਾਨ ਦੀ ਟਰਾਲੀ 'ਚ ਹਰਿਆਣਾ ਪੁਲਸ ਵਲੋਂ ਹੰਝੂ ਗੈਸ ਬੰਬ ਸੁੱਟਿਆ ਗਿਆ ਸੀ। ਇਸ ਧੁੱਖਦੇ ਹੋਏ ਬੰਬ ਨੂੰ ਕਿਸਾਨ ਨੇ ਆਪਣੇ ਹੱਥ 'ਚ ਫੜਿਆ ਤੇ ਉਸ ਨੂੰ ਦੂਰ ਵਗਾਹ ਕੇ ਮਾਰਿਆ। ਇਸ ਸਭ ਦੇ ਚਲਦੇ ਕਿਸਾਨ ਦਾ ਹੱਥ ਵੀ ਝੁਲਸ ਗਿਆ। 

 
 
 
 
 
 
 
 
 
 
 
 
 
 
 
 

A post shared by DARSHAN AULAKH ਦਰਸ਼ਨ ਔਲਖ (@darshan_aulakh)

ਦੱਸ ਦਈਏ ਕਿ ਇਸ ਦੀ ਪੂਰੀ ਵੀਡੀਓ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਦਰਸ਼ਨ ਔਲਖ ਨੇ ਪੂਰੇ ਘਟਨਾ ਕਰਮ ਬਾਰੇ ਦੱਸਿਆ ਹੈ ਅਤੇ ਨਾਲ ਕਿਸਾਨ ਦਾ ਸੜਿਆ ਹੋਇਆ ਹੱਥ ਵੀ ਵਿਖਾਇਆ ਹੈ। ਇਸ ਤੋਂ ਪਹਿਲਾਂ ਵੀ ਦਰਸ਼ਨ ਔਲਖ ਇਕ ਨੌਜਵਾਨ ਦੀ ਬਹਾਦਰੀ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਚੁੱਕੇ ਹਨ। ਇਸ ਨੌਜਵਾਨ ਦੀ ਉਨ੍ਹਾਂ ਕਾਫ਼ੀ ਤਾਰੀਫ਼ ਕੀਤੀ ਸੀ।

ਅਦਾਕਾਰ ਦੀਪ ਸਿੱਧੂ ਪਹੁੰਚ ਚੁੱਕੇ ਨੇ ਦਿੱਲੀ
ਦੱਸਣਯੋਗ ਹੈ ਕਿ ਪ੍ਰਸਿੱਧ ਗਾਇਕ ਅਦਾਕਾਰ ਦੀਪ ਸਿੱਧੂ ਖ਼ੇਤੀ ਕਾਨੂੰਨ ਖ਼ਿਲਾਫ਼ ਵਿੱਢੇ ਸੰਘਰਸ਼ ’ਚ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਹਨ। ਸ਼ੰਭੂ ਬੈਰੀਅਰ ’ਤੇ ਪੱਕਾ ਧਰਨਾ ਲਗਾ ਕੇ ਬੈਠੇ ਦੀਪ ਸਿੱਧੂ ਵਲੋਂ ਆਪਣੇ ਸਾਥੀਆਂ ਸਮੇਤ ਦਿੱਲੀ ਵੱਲ ਕੂਚ ਕੀਤੀ ਗਈ, ਜੋ ਤੋਂ ਬਾਅਦ ਉਹ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਕ ਹੋਏ। ਇਸ ਦੌਰਾਨ ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਦੀ ਇਕ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। 

ਗੁਰਦੁਆਰਾ ਬੰਗਲਾ ਸਾਹਿਬ 'ਚ ਕੀਤੀ ਜਿੱਤ ਦੀ ਅਰਦਾਸ
ਇਸ ਦੌਰਾਨ ਦੀਪ ਸਿੱਧੂ ਨੇ ਆਖਿਆ ਕਿ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਅਤੇ ਆਪਣੇ ਕਿਸਾਨ ਭਰਾਵਾਂ ਦੀ ਜਿੱਤ ਲਈ ਅਰਦਾਸ ਕੀਤੀ ਹੈ। ਇਸ ਤੋਂ ਇਲਾਵਾ ਦੀਪ ਸਿੱਧੂ ਨੇ ਕਿਹਾ ਕਿ ਹੁਣ 'ਰਾਮਲੀਲਾ ਗਰਾਊਂਡ' 'ਚ ਸਾਰੇ ਕਿਸਾਨ ਤੇ ਜੱਥੇਬੰਦੀਆਂ ਇਕੱਠੀਆਂ ਹੋਣਗੀਆਂ। ਇਸ ਤੋਂ ਬਾਅਦ ਹੀ ਅਸੀਂ ਆਪਣੇ ਅਗਲੇ ਕਦਮ ਵੱਲ ਕੂਚ ਕਰਾਂਗੇ।'

ਕਿਸਾਨ ਜੱਥੇਬੰਦੀਆਂ ਨੂੰ ਕੀਤੀ ਖ਼ਾਸ ਅਪੀਲ
ਦੀਪ ਸਿੱਧੂ ਨੇ ਕਿਸਾਨਾਂ ਤੇ ਜੱਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ 'ਜਗ੍ਹਾ-ਜਗ੍ਹਾ ਬੈਰਕੇਟ ਲਾਏ ਹੋਏ ਹਨ ਪਰ ਵਿਚੋਂ-ਵਿਚੋਂ ਦੀ ਹੋ ਕੇ ਤੁਸੀਂ ਸਾਰੇ ਦਿੱਲੀ 'ਚ ਆ ਸਕਦੇ ਹੋ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਹੀ ਕਿਸਾਨ ਭਰਾ ਦਿੱਲੀ 'ਚ ਐਂਟਰੀ ਕਰਦੇ ਹੋ ਤਾਂ ਉਹ ਇਕੱਠ 'ਚ ਨਾ ਆਉਣ ਸਗੋਂ ਥੋੜ੍ਹੇ-ਥੋੜ੍ਹੇ ਲੋਕਾਂ ਦਾ ਇਕੱਠ ਤੇ ਵੱਖਰੇ-ਵੱਖਰੇ ਰਾਹਾਂ ਤੋਂ ਹੁੰਦੇ ਹੋਏ 'ਰਾਮਲੀਲਾ ਗਰਾਊਂਡ' ਪਹੁੰਚੋ। ਦਿੱਲੀ ਪੁਲਸ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਥਾਂ-ਥਾਂ 'ਤੇ ਨਾਕੇ ਲਾ ਕੇ ਖੜ੍ਹੀ ਹੈ।


sunita

Content Editor sunita