''ਡਾਂਸ ਦੀਵਾਨੇ 3'' ਦੇ ਸੈੱਟ ''ਤੇ ਰੋਮਾਂਟਿਕ ਹੋਏ ਸ਼ਹਿਨਾਜ਼-ਸਿਧਾਰਥ, ਸ਼ਰੇਆਮ ਕੀਤੀ ਇਹ ਹਰਕਤ (ਤਸਵੀਰਾਂ)

Thursday, Aug 19, 2021 - 12:49 PM (IST)

''ਡਾਂਸ ਦੀਵਾਨੇ 3'' ਦੇ ਸੈੱਟ ''ਤੇ ਰੋਮਾਂਟਿਕ ਹੋਏ ਸ਼ਹਿਨਾਜ਼-ਸਿਧਾਰਥ, ਸ਼ਰੇਆਮ ਕੀਤੀ ਇਹ ਹਰਕਤ (ਤਸਵੀਰਾਂ)

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫੇਮ ਸ਼ਹਿਨਾਜ਼ ਕੌਰ ਗਿੱਲ ਇਨ੍ਹੀਂ ਦਿਨੀਂ ਕਾਫ਼ੀ ਚਰਚਾ 'ਚ ਹੈ। ਸਿਧਾਰਥ ਸ਼ੁਕਲਾ ਨਾਲ 'ਬਿੱਗ ਬੌਸ ਓਟੀਟੀ' 'ਚ ਖ਼ਾਸ ਮਹਿਮਾਨ ਵਜੋਂ ਪੇਸ਼ ਹੋਣ ਤੋਂ ਬਾਅਦ ਉਹ ਜਲਦ ਹੀ ਇੱਕ ਹੋਰ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ 3' 'ਚ ਨਜ਼ਰ ਆਵੇਗੀ। ਸਿਧਾਰਥ ਇੱਥੇ ਵੀ ਸ਼ਹਿਨਾਜ਼ ਨਾਲ ਜਾਵੇਗਾ। 'ਸਿਡਨਾਜ਼' ਦੇ ਨਾਂ ਨਾਲ ਮਸ਼ਹੂਰ ਇਹ ਜੋੜੀ ਸੋਸ਼ਲ ਮੀਡੀਆ 'ਤੇ ਸਰਗਰਮ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਹੀ  ਵਾਇਰਲ ਹੁੰਦੀਆਂ ਰਹਿੰਦੀਆਂ ਹਨ।  ਇਸ ਦੌਰਾਨ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਕ੍ਰਿਤੀ ਸੈਨਨ ਦੀ ਫ਼ਿਲਮ 'ਮੀਮੀ' ਦੇ ਹਿੱਟ ਗੀਤ 'ਪਰਮ ਸੁੰਦਰੀ' 'ਤੇ ਮੁਕਾਬਲੇਬਾਜ਼ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਕਰੀਬ 4 ਲੱਖ ਤੋਂ ਵਧ ਲੋਕ ਵੇਖ ਚੁੱਕੇ ਹਨ। ਵੀਡੀਓ ਸ਼ੇਅਰ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, ''ਵੱਟਏਵਰ! ਇਹ ਠੀਕ ਹੈ ਕਿ ਮੈਂ ਜਿੱਥੇ ਵੀ ਜਾਂਦੀ ਹਾਂ, ਹਰ ਕੋਈ ਇਹ ਕਹਿੰਦਾ ਹੈ ਪਰ ਇਹ ਤਿੰਨੇ ਬਹੁਤ ਕਿਊਟ ਹਨ।'' ਇਸ ਪੋਸਟ 'ਚ ਸ਼ਹਿਨਾਜ਼ ਨੇ 'ਡਾਂਸ ਦੀਵਾਨੇ 3' ਦੇ ਤਿੰਨ ਪ੍ਰਤੀਯੋਗੀਆਂ ਨੂੰ ਵੀ ਟੈਗ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਇਸ ਤੋਂ ਇਲਾਵਾ 'ਡਾਂਸ ਦੀਵਾਨੇ 3' ਦੇ ਨਵੇਂ ਪ੍ਰੋਮੋ ਨੂੰ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਦੀ ਕੈਮਿਸਟਰੀ ਕਾਫ਼ੀ ਜ਼ਬਰਦਸਤ ਲੱਗ ਰਹੀ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਸ਼ਹਿਨਾਜ਼ ਨੇ ਲਿਖਿਆ, ''ਕਿਉਂ ਨਾ ਸਾਰੇ ਦੀਵਾਨਿਆਂ ਨਾਲ ਥੋੜ੍ਹਾ ਮੈਂ ਵੀ ਦੀਵਾਨੀ ਹੋ ਜਾਵਾਂ।'' ਇਸ ਦੌਰਾਨ ਸ਼ਹਿਨਾਜ਼-ਸਿਧਾਰਥ ਸੈੱਟ 'ਤੇ ਹੀ ਰੋਮਾਂਟਿਕ ਹੋ ਜਾਂਦੇ ਹਨ ਅਤੇ ਸਾਰਿਆਂ ਸਾਹਮਣੇ ਇਕ-ਦੂਜੇ ਨੂੰ ਕਿੱਸ ਕਰ ਦਿੰਦੇ ਹਨ।

PunjabKesari

ਇਸ ਤੋਂ ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਨੇ ਕਲਰਸ ਟੀ. ਵੀ. 'ਤੇ ਆਉਣ ਵਾਲੇ ਇਸ ਸ਼ੋਅ ਦਾ ਪ੍ਰੋਮੋ ਵੀ ਸਾਂਝਾ ਕੀਤਾ ਸੀ। ਇਸ 'ਚ ਉਹ ਸਿਧਾਰਥ ਨਾਲ ਸਟੇਜ 'ਤੇ ਐਂਟਰੀ ਕਰਦੀ ਨਜ਼ਰ ਆ ਰਹੀ ਹੈ। ਦੋਵੇਂ ਇਕੱਠੇ ਪ੍ਰਦਰਸ਼ਨ ਕਰਦੇ ਹਨ। ਇਸ ਤੋਂ ਬਾਅਦ ਮਾਧੁਰੀ ਦੀਕਸ਼ਿਤ ਦੋਹਾਂ ਨੂੰ ਪੁੱਛਦੀ ਹੈ ਕਿ ਤੁਹਾਡੀ ਆਈਡਲ ਕੌਣ ਹੈ ਤਾਂ ਸ਼ਹਿਨਾਜ਼ ਕਹਿੰਦੀ ਹੈ, 'ਲੜਕਾ, ਮੇਰੇ ਲਈ, ਇਹ ਚੰਗਾ ਲੱਗ ਰਿਹਾ ਹੈ।' ਦਰਅਸਲ, ਉਹ ਸਿਧਾਰਥ ਵੱਲ ਇਸ਼ਾਰਾ ਕਰਕੇ ਇਸ ਤਰ੍ਹਾਂ ਬੋਲਦੀ ਹੈ।

PunjabKesari

ਇਸ ਤੋਂ ਬਾਅਦ ਸਿਡਨਾਜ਼ ਦੇ ਸਾਹਮਣੇ ਇੱਕ ਇੱਕ ਕਰਕੇ ਮੁਕਾਬਲੇਬਾਜ਼ ਪ੍ਰਦਰਸ਼ਨ ਕਰਦੇ ਹਨ। ਇਸ ਦੌਰਾਨ ਇੱਕ ਮੁਕਾਬਲੇਬਾਜ਼ ਨੇ ਸ਼ਹਿਨਾਜ਼ ਨਾਲ ਡਾਂਸ ਵੀ ਕੀਤਾ, ਜਿਸ 'ਤੇ ਸਿਧਾਰਥ ਦੀ ਪ੍ਰਤੀਕਿਰਿਆ ਦੇਖਣਯੋਗ ਹੈ। ਇਸ ਪ੍ਰੋਮੋ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਪਰਫਾਰਮੈਂਸ ਦੌਰਾਨ ਸ਼ਹਿਨਾਜ਼ ਬੁਰੀ ਤਰ੍ਹਾਂ ਡਰ ਜਾਂਦੀ ਹੈ।

PunjabKesari

ਦਰਅਸਲ, ਸਟੇਜ 'ਤੇ ਉਸ ਨਾਲ ਮਜ਼ਾਕ ਕੀਤੇ ਜਾਂਦੇ ਹਨ। ਉਹ ਇੰਨੀ ਡਰੀ ਹੋਈ ਹੈ ਕਿ ਸਿਧਾਰਥ ਉਸ ਨੂੰ ਸੰਭਾਲਦੇ ਹਨ। ਸਿਧਾਰਥ ਅਤੇ ਸ਼ਹਿਨਾਜ਼ 'ਚ ਇੱਕ ਰੋਮਾਂਟਿਕ ਸੀਨ ਵੀ ਬਣਾਇਆ ਗਿਆ ਹੈ।

PunjabKesari

ਫਿਰ ਇਸੇ ਸੀਨ ਨੂੰ ਜੱਜ ਧਰਮੇਸ਼ ਅਤੇ ਸ਼ਹਿਨਾਜ਼ ਨਾਲ ਦੁਹਰਾਇਆ ਜਾਂਦਾ ਹੈ ਪਰ ਇੱਥੇ ਅੰਦਾਜ਼ ਕਾਮੇਡੀ 'ਚ ਬਦਲ ਜਾਂਦਾ ਹੈ।

PunjabKesari

PunjabKesari

PunjabKesari


author

sunita

Content Editor

Related News