ਕਰੂਜ਼ ਡਰੱਗ ਪਾਰਟੀ: NCB ਦੇ ਹੱਥੀਂ ਚੜ੍ਹਿਆ ਸ਼ਾਹਰੁਖ ਦਾ ਪੁੱਤਰ ਆਰਯਨ, ਫੋਨ ਜ਼ਬਤ ਕਰ ਖੰਗਾਲੀ ਜਾ ਰਹੀ ਹੈ ਚੈਟ

Sunday, Oct 03, 2021 - 10:28 AM (IST)

ਕਰੂਜ਼ ਡਰੱਗ ਪਾਰਟੀ: NCB ਦੇ ਹੱਥੀਂ ਚੜ੍ਹਿਆ ਸ਼ਾਹਰੁਖ ਦਾ ਪੁੱਤਰ ਆਰਯਨ, ਫੋਨ ਜ਼ਬਤ ਕਰ ਖੰਗਾਲੀ ਜਾ ਰਹੀ ਹੈ ਚੈਟ

ਮੁੰਬਈ- ਮੁੰਬਈ ਤੋਂ ਗੋਆ ਜਾ ਰਹੇ ਇਕ ਲਗਜ਼ਰੀ ਕਰੂਜ਼ 'ਚ ਡਰੱਗ ਪਾਰਟੀ ਹੋ ਰਹੀ ਸੀ ਜਿਸ ਵਿਚਾਲੇ ਹੀ ਐੱਨ.ਸੀ.ਬੀ ਦੀ ਟੀਮ ਨੇ ਧਾਵਾ ਬੋਲ ਦਿੱਤਾ। ਪਾਰਟੀ 'ਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਯਨ ਦਾ ਨਾਂ ਵੀ ਸਾਹਮਣੇ ਆਇਆ ਹੈ। ਉਸ ਤੋਂ ਐੱਨ.ਸੀ.ਬੀ. ਦੀ ਟੀਮ ਪੁੱਛਗਿੱਛ ਕਰ ਰਹੀ ਹੈ। ਜਦੋਂਕਿ 8 ਲੋਕਾਂ ਨੂੰ ਇਸ ਕੇਸ 'ਚ ਗ੍ਰਿਫਤਾਰ ਕਰ ਲਿਆ ਹੈ।  ਐੱਨ.ਸੀ.ਬੀ. ਮੁੰਬਈ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇਡੇ ਨੇ ਆਰਯਨ ਤੋਂ ਪੁੱਛਗਿੱਛ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ 'ਚ ਸ਼ਾਹਰੁਖ ਖਾਨ ਦਾ ਪੁੱਤਰ ਆਰਯਨ ਵੀ ਸ਼ਾਮਲ ਹੈ। ਵਾਨਖੇਡੇ ਨੇ ਇਹ ਵੀ ਦੱਸਿਆ ਕਿ ਹਾਲੇ ਤੱਕ ਆਰਯਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। 


ਆਰਯਨ ਨੇ ਕੀ ਦੱਸਿਆ
ਐੱਨ.ਸੀ.ਬੀ ਨਾਲ ਪੁੱਛਗਿੱਛ 'ਚ ਆਰਯਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਪਾਰਟੀ 'ਚ ਉਨ੍ਹਾਂ ਦੇ ਨਾਂ 'ਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਕਰੂਜ਼ ਦੇ ਅੰਦਰ ਚੱਲ ਰਹੀ ਪਾਰਟੀ ਦਾ ਇਕ ਵੀਡੀਓ ਵੀ ਐੱਨ.ਸੀ.ਬੀ. ਦੇ ਹੱਥ ਲੱਗਾ ਹੈ ਜਿਸ 'ਚ ਆਰਯਨ ਦਿਖਾਈ ਦੇ ਰਹੇ ਹਨ। ਆਰਯਨ ਨੇ ਪਾਰਟੀ ਦੌਰਾਨ ਵ੍ਹਾਈਟ ਟੀ-ਸ਼ਰਟ, ਬਲਿਊ ਜੀਨਸ, ਰੈੱਡ ਖੁੱਲ੍ਹੂੀ ਟੀ-ਸ਼ਰਟ ਅਤੇ ਟੋਪੀ ਪਾਈ ਹੋਈ ਸੀ। ਐੱਨ.ਸੀ.ਬੀ ਨਾਲ ਜੁੜੇ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੂੰ ਫੜ੍ਹਿਆ ਗਿਆ ਉਨ੍ਹਾਂ ਦੇ ਕੋਲੋਂ ਰੋਲਿੰਗ ਪੇਪਰ ਵੀ ਮਿਲੇ ਹਨ।

tu + ShiNNe 4 SSR 🦋💫 (@S04747shinny) | Twitter
ਮੋਬਾਇਲ ਫੋਨ ਜ਼ਬਤ, ਚੈਟ ਖੰਗਾਲ ਰਹੀ ਐੱਨ.ਸੀ.ਬੀ. 
ਐੱਨ.ਸੀ.ਬੀ. ਦੇ ਅਧਿਕਾਰੀਆਂ ਨੇ ਸ਼ਾਹਰੁਖ ਦੇ ਪੁੱਤਰ ਆਰਯਨ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ। ਉਨ੍ਹਾਂ ਦੇ ਮੋਬਾਇਲ ਫੋਨ 'ਚੋਂ ਮਿਲੀ ਚੈਟਸ ਨੂੰ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਕੀ ਜੋ ਲੋਕ ਵੀ ਹਿਰਾਸਤ 'ਚ ਲਏ ਗਏ ਹਨ ਉਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰਕੇ ਜਾਂਚ ਕੀਤੀ ਜਾ ਰਹੀ ਹੈ। 
ਇਸ ਮਾਮਲੇ 'ਚ ਦਿੱਲੀ ਤੋਂ ਆਈਆਂ ਤਿੰਨ ਕੁੜੀਆਂ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਤਿੰਨ ਵੱਡੇ ਕਾਰੋਬਾਰੀਆਂ ਦੀਆਂ ਧੀਆਂ ਦੱਸੀਆਂ ਜਾ ਰਹੀਆਂ ਹਨ। 
ਐੱਨ.ਸੀ.ਬੀ. ਦੇ ਦਿੱਲੀ ਹੈੱਡਕੁਆਟਰ ਤੋਂ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਐੱਨ.ਸੀ.ਬੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਨਿਆਂ ਹਿੱਤ ਅਤੇ ਕਾਨੂੰਨ ਦੇ ਦਾਇਰੇ 'ਚ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਜਿਸ ਦੀ ਵੀ ਭੂਮਿਕਾ ਹੋਵੇਗੀ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

मुंबई: ड्रग्स पार्टी करते शाहरुख खान का बेटा आर्यन खान गिरफ्तार, क्रूज पर  चल रही थी रेव पार्टी
ਟਿਪ ਦੇ ਆਧਾਰ 'ਤੇ ਐੱਨ.ਸੀ.ਬੀ. ਨੇ ਕੀਤਾ ਪਿੱਛਾ
ਜੋਨਲ ਡਾਇਰੈਕਟਰ ਸਮੀਰ ਨੇ ਇਸ ਆਪਰੇਸ਼ਨ ਨੂੰ ਅੰਜ਼ਾਮ ਦਿੱਤਾ ਹੈ। ਉਹ ਆਪਣੀ ਟੀਮ ਦੇ ਨਾਲ ਮੁੰਬਈ 'ਚ ਉਸ ਸ਼ਿਪ 'ਚ ਸਵਾਰ ਹੋ ਗਏ ਸਨ ਪਰ ਜਦੋਂ ਸ਼ਿਪ ਵਿਚਕਾਰ ਸਮੁੰਦਰ 'ਚ ਪਹੁੰਚੀ ਉਥੇ ਇਕ ਡਰੱਗ ਪਾਰਟੀ ਦਾ ਆਯੋਜਨ ਹੋਇਆ। ਉਸ ਪਾਰਟੀ 'ਚ ਵੱਡੇ ਪੱਧਰ 'ਤੇ ਡਰੱਗ ਦਾ ਸੇਵਨ ਦੇਖਿਆ ਗਿਆ। 


author

Aarti dhillon

Content Editor

Related News